ਫੀਫਾ ਅੰਡਰ-17 ਵਿਸ਼ਵ ਕੱਪ ਦੀਆਂ ਤਿਆਰੀਆਂ 'ਤੇ ਵਿਸ਼ੇਸ਼ ਨਜ਼ਰ : ਗੋਇਲ

Updated on: Fri, 19 May 2017 09:53 PM (IST)
  

-6 ਤੋਂ 28 ਅਕਤੂਬਰ ਤਕ ਭਾਰਤ 'ਚ ਹੋਵੇਗਾ ਵਿਸ਼ਵ ਕੱਪ

-ਜਾਗਰੂਕਤਾ ਲਈ 25 ਫੁੱਟ ਵਿਆਸ ਦਾ ਗੁਬਾਰਾ ਲਾਇਆ

ਨਵੀਂ ਦਿੱਲੀ (ਜੇਐੱਨਐੱਨ) : ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਕਿਹਾ ਹੈ ਕਿ ਅਗਲੇ ਛੇ ਤੋਂ 28 ਅਕਤੂਬਰ ਤਕ ਭਾਰਤ 'ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੀਆਂ ਤਿਆਰੀਆਂ 'ਤੇ ਸਰਕਾਰ ਦੀ ਵਿਸ਼ੇਸ਼ ਨਜ਼ਰ ਹੈ। ਇਸ ਦੇ ਮੈਚ ਛੇ ਸ਼ਹਿਰਾਂ 'ਚ ਖੇਡੇ ਜਾਣਗੇ। ਜਿੱਥੇ ਮੈਚ ਹੋਣਗੇ ਉਥੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਸਾਰੀਆਂ ਥਾਵਾਂ 'ਤੇ ਚੰਗੀ ਤਿਆਰੀ ਹੈ। ਉਹ ਸ਼ੁੱਕਰਵਾਰ ਨੂੰ ਕਨਾਟ ਪਲੇਸ ਮੌਜੂਦ ਪਾਲਿਕਾ ਬਾਜ਼ਾਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਵਿਜੇ ਗੋਇਲ ਨੇ ਵਿਸ਼ਵ ਕੱਪ ਪ੍ਰਤੀ ਲੋਕਾਂ 'ਚ ਜਾਗਰੂਕਤਾ ਲਿਆਉਣ ਲਈ ਉਥੇ ਲਾਏ ਗਏ 25 ਫੁੱਟ ਵਿਆਸ ਵਾਲੇ ਫੁੱਟਬਾਲ ਦੇ ਆਕਾਰ ਦੇ ਗੁਬਾਰੇ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇੱਛਾ ਹੈ ਕਿ ਦੇਸ਼ਵਾਸੀ ਕੋਈ ਨਾ ਕੋਈ ਖੇਡ ਜ਼ਰੂਰ ਖੇਡਣ ਤਾਂ ਕਿ ਖੇਡਾਂ ਨੂੰ ਉਤਸ਼ਾਹ ਮਿਲਣ ਨਾਲ ਹੀ ਲੋਕਾਂ ਦੀ ਸਿਹਤ ਵੀ ਠੀਕ ਰਹੇ। ਇਸੇ ਟੀਚੇ ਨਾਲ ਵਿਸ਼ਵ ਕੱਪ ਤੋਂ ਪਹਿਲਾਂ ਲੋਕਾਂ 'ਚ ਫੁੱਟਬਾਲ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਦਾ ਮੁੱਖ ਮਕਸਦ ਯੋਗ ਖਿਡਾਰੀਆਂ ਦੀ ਭਾਲ ਹੈ। ਉਨ੍ਹਾਂ ਨੇ ਕਿਹਾ ਕਿ ਕਨਾਟ ਪਲੇਸ ਦੀ ਤਰ੍ਹਾਂ ਗੁਬਾਰੇ ਪੂਰੇ ਦੇਸ਼ 'ਚ ਕਈ ਥਾਂ ਸਥਾਪਿਤ ਕੀਤੇ ਜਾਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Goel assures upkeep of CWG venues post Asian Wrestling fiasco