ਪੰਜਾਬੀ ਯੂਨੀਵਰਸਿਟੀ ਦੇ ਗੱਤਕੇਬਾਜ਼ ਛਾਏ

Updated on: Tue, 13 Mar 2018 08:59 PM (IST)
  

-ਕੁੱਲ ਹਿੰਦ ਗੱਤਕਾ ਚੈਂਪੀਅਨਸ਼ਿੱਪ ਦਾ ਦੂਜੇ ਦਿਨ

-ਦਿੱਲੀ ਯੂਨੀਵਰਸਿਟੀ ਨੇ ਸੱਤ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਤੇ ਚਾਰ ਮੈਡਲ

----------------

ਬੂਟਾ ਸਿੰਘ ਚੌਹਾਨ, ਸੰਗਰੂਰ

ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਚੱਲ ਰਹੀ ਦੂਜੀ ਤਿੰਨ ਰੋਜ਼ਾ ਕੁੱਲ ਹਿੰਦ ਗੱਤਕਾ ਚੈਂਪੀਅਨਸ਼ਿਪ 2017-18 ਦੇ ਦੂਜੇ ਦਿਨ ਹੋਏ ਫ਼ਸਵੇਂ ਗੱਤਕਾ ਮੁਕਾਬਲਿਆਂ ਦੌਰਾਨ ਸਿੰਗਲ ਸੋਟੀ ਅਤੇ ਸੋਟੀ-ਫ਼ੱਰੀ (ਟੀਮ ਇਵੈਂਟ) ਵਿਚ ਫਰੀ ਸਟਾਈਲ ਅਤੇ ਫੁੱਲ ਸਟਰਾਈਕ ਵਰਗਾਂ 'ਚ ਪੰਜਾਬੀ ਯੂਨੀਵਰਸਿਟੀ ਦੇ ਲੜਕਿਆਂ ਅਤੇ ਲੜਕੀਆਂ ਦੀ ਝੰਡੀ ਰਹੀ ਅਤੇ ਦੋਵਾਂ ਵਰਗਾਂ ਦੇ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ 'ਤੇ ਕਾਬਜ ਹੋ ਗਏ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਰਾਜਾਂ ਤੋਂ 11 ਯੂਨੀਵਰਸਿਟੀਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਕਰੀਬ 250 ਖਿਡਾਰੀ ਤੇ ਖਿਡਾਰਨਾਂ ਹਿੱਸਾ ਲੈ ਰਹੀਆਂ ਹਨ।

ਅੱਜ ਹੋਏ ਮੁਕਾਬਲਿਆਂ ਦੌਰਾਨ ਗੱਤਕਾ ਸੋਟੀ-ਫ਼ੱਰੀ (ਟੀਮ ਇਵੈਂਟ-ਫ਼ਰੀਸਟਾਈਲ) ਲੜਕੀਆਂ ਦੇ ਵਰਗ ਫਾਈਨਲ ਮੈਚ 'ਚ ਪੰਜਾਬੀ ਯੂਨੀਵਰਸਿਟੀ ਨੇ ਦਿੱਲੀ ਯੂਨੀਵਰਸਿਟੀ ਨੂੰ ਹਰਾਇਆ। ਇਸ ਵਰਗ ਵਿਚ ਸ੫ੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਤੀਜੇ ਜਦਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਚੌਥੇ ਸਥਾਨ 'ਤੇ ਰਹੀ। ਇਸੇ ਵਰਗ ਦੇ ਗੱਤਕਾ ਸੋਟੀ (ਟੀਮ ਇਵੈਂਟ-ਫ਼ਰੀਸਟਾਈਲ) ਲੜਕੀਆਂ ਦੇ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਜੇਤੂ ਰਹੀ ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਜੇ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੀਜੇ ਤੇ ਦਿੱਲੀ ਯੂਨੀਵਰਸਿਟੀ ਦੀ ਟੀਮ ਚੌਥੇ ਸਥਾਨ 'ਤੇ ਰਹੀ। ਗੱਤਕਾ ਸੋਟੀ-ਫ਼ੱਰੀ (ਟੀਮ ਇਵੈਂਟ-ਫੁੱਲ ਸਟਰਾਈਕ) 'ਚ ਪੰਜਾਬੀ ਯੂਨੀਵਰਸਿਟੀ ਨੇ ਦਿੱਲੀ ਯੂਨੀਵਰਸਿਟੀ ਨੂੰ ਹਰਾਇਆ। ਸ੫ੀ ਗੁਰੂ ਗ੫ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਤੀਜੇ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੫ਤਸਰ ਚੌਥੇ ਸਥਾਨ 'ਤੇ ਆਈ।

ਗੱਤਕਾ ਸਿੰਗਲ ਸੋਟੀ (ਟੀਮ ਇਵੈਂਟ-ਫਰੀਸਟਾਈਲ) ਲੜਕਿਆਂ ਦੇ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਜੇਤੂ ਰਹੀ ਜਦਕਿ ਦਿੱਲੀ ਯੂਨੀਵਰਸਿਟੀ ਦੂਜੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੀਜੇ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੂੰ ਚੌਥੇ ਸਥਾਨ 'ਤੇ ਸਬਰ ਕਰਨਾ ਪਿਆ।

ਇਸੇ ਵਰਗ 'ਚ ਗੱਤਕਾ ਸਿੰਗਲ ਸੋਟੀ (ਟੀਮ ਇਵੈਂਟ-ਫੁੱਲਸਟਰਾਈਕ) ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੀਆਂ ਗੱਤਕੇਬਾਜ਼ਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਸ੫ੀ ਗੁਰੂ ਪ੫ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਟੀਮ ਤੀਜੇ ਜਦਕਿ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਚੌਥੇ ਸਥਾਨ 'ਤੇ ਆਈ।

ਗੱਤਕਾ ਸਿੰਗਲ ਸੋਟੀ (ਟੀਮ ਇਵੈਂਟ-ਫਰੀਸਟਾਈਲ) ਵਿਚ ਪੰਜਾਬੀ ਯੂਨੀਵਰਸਿਟੀ ਨੇ ਦਿੱਲੀ ਯੂਨੀਵਰਸਿਟੀ ਨੂੰ ਹਰਾ ਕੇ ਪਹਿਲਾ ਸਥਾਨ ਪ੫ਾਪਤ ਕੀਤਾ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਤੀਜੇ ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਚੌਥੇ ਸਥਾਨ 'ਤੇ ਸਬਰ ਕਰਨਾ ਪਿਆ। ਇਸੇ ਤਰਾਂ ਗੱਤਕਾ ਸੋਟੀ-ਫੱਰੀ (ਟੀਮ ਇਵੈਂਟ-ਫੁੱਲ ਸਟਰਾਈਕ) ਮੁਕਾਬਲੇ ਵਿਚ ਪੰਜਾਬੀ ਯੂਨੀਵਰਸਿਟੀ ਜੇਤੂ ਰਹੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੂਜਾ ਸਥਾਨ ਜਦਕਿ ਦਿੱਲੀ ਯੂਨੀਵਰਸਿਟੀ ਨੂੰ ਤੀਜਾ ਹਾਸਲ ਹੋਇਆ।

ਅੱਜ ਦੂਜੇ ਦਿਨ ਟੂਰਨਾਮੈਂਟ ਦਾ ਉਦਘਾਟਨ ਐਸ.ਪੀ. ਸਿਖਲਾਈ ਬਲਜਿੰਦਰਪਾਲ ਸਿੰਘ, ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੫ਧਾਨ ਹਰਜੀਤ ਸਿੰਘ ਗਰੇਵਾਲ ਅਤੇ ਡੀਐੱਸਪੀ. ਸਿਖਲਾਈ ਸਰਬਵਿਜੇ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ। ਉਨ੍ਹਾਂ ਦਾ ਸਾਥ ਪਿੰਸੀਪਲ ਡਾ. ਉਂਕਾਰ ਸਿੰਘ, ਪਿੰਸੀਪਲ ਡਾ. ਦਰਸ਼ਨ ਕੌਰ, ਪੰਜਾਬੀ ਯੂਨੀਵਰਸਿਟੀ ਦੇ ਫੁੱਟਬਾਲ ਕੋਚ ਦਲਬੀਰ ਸਿੰਘ, ਡਾ. ਨਿਰਪਜੀਤ ਸਿੰਘ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਕੱਤਰ ਉਦੈ ਸਿੰਘ, ਪ੫ੋ. ਸੁਖਜੀਤ ਸਿੰਘ ਨੇ ਦਿੱਤਾ।

ਫੋਟੋ-31

ਮਸਤੂਆਣਾ ਸਾਹਿਬ ਵਿਖੇ ਕੁੱਲ ਹਿੰਦ ਗੱਤਕਾ ਚੈਂਪੀਅਨਸ਼ਿਪ ਦੇ ਦੂਜੇ ਦਿਨ ਗੱਤਕਾ ਮੁਕਾਬਲੇ ਸ਼ੁਰੂ ਕਰਵਾਉਂਦੇ ਹੋਏ ਐੱਸਪੀ ਬਲਜਿੰਦਰਪਾਲ ਸਿੰਘ, ਹਰਜੀਤ ਸਿੰਘ ਗਰੇਵਾਲ ਤੇ ਜਸਵੰਤ ਸਿੰਘ ਖਹਿਰਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Gatka championship