ਰੋਨਾਲਡੋ ਨੂੰ ਮਿਲੀ ਛੋਟ

Updated on: Fri, 10 Aug 2018 10:03 PM (IST)
  

ਮੈਡਰਿਡ : ਸਟਾਰ ਫੁੱਟਬਾਲਰ ਿਯਸਟੀਆਨੋ ਰੋਨਾਲਡੋ 'ਤੇ 148 ਕਰੋੜ ਦਾ ਟੈਕਸ ਚੋਰੀ ਕਰਨ ਦਾ ਦੋਸ਼ ਲੱਗਾ ਸੀ, ਹੁਣ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਨੂੰ ਇਸ ਵਿਚ 157 ਲੱਖ ਰੁਪਏ ਦੀ ਛੋਟ ਦੇ ਦਿੱਤੀ ਗਈ ਹੈ। ਸਪੇਨ ਦੇ ਟੈਕਸ ਵਿਭਾਗ ਤੇ ਰੋਨਾਲਡੋ ਦੇ ਸਲਾਹਕਾਰਾਂ ਵਿਚਾਲੇ ਇਸ ਸਬੰਧੀ ਇਕ ਕਰਾਰ ਹੋਇਆ ਹੈ।

ਏਟਲੇਟਿਕੋ ਲਈ ਖੇਡਣਗੇ ਲੁਸੀਆਨੋ

ਮੈਡਰਿਡ : ਅਰਜਨਟੀਨਾ ਦੇ ਸਟ੫ਾਈਕਰ ਲੁਸੀਆਨੋ ਵਿਏਟੋ ਨੂੰ ਨਵੇਂ ਸੈਸ਼ਨ ਵਿਚ ਏਟਲੇਟਿਕੋ ਮੈਡਰਿਡ ਲਈ ਖੇਡਦੇ ਦੇਖਿਆ ਜਾਵੇਗਾ। ਲੁਸੀਆਨੋ ਨੂੰ ਇੰਗਲਿਸ਼ ਫੁੱਟਬਾਲ ਕਲੱਬ ਫੁਲਹਮ ਤੋਂ ਇਕ ਸੈਸ਼ਨ ਲਈ ਕਰਾਰ 'ਤੇ ਏਟਲੇਟਿਕੋ ਵਿਚ ਸ਼ਾਮਿਲ ਕੀਤਾ ਗਿਆ ਹੈ।

ਏਵਰਟਨ ਨੇ ਕੀਤਾ ਯੈਰੀ ਤੇ ਆਂਦਰੇ ਨਾਲ ਕਰਾਰ

ਲੀਵਰਪੂਲ : ਏਵਰਟਨ ਫੁੱਟਬਾਲ ਕਲੱਬ ਨੇ ਬਾਰਸੀਲੋਨਾ ਦੇ ਡਿਫੈਂਡਰ ਯੈਰੀ ਮੀਨਾ ਤੇ ਆਂਦਰੇ ਗੋਮੇਜ਼ ਨਾਲ ਕਰਾਰ ਕੀਤਾ ਹੈ। ਕਲੱਬ ਨੇ ਇਨ੍ਹਾਂ ਦੋਵਾਂ ਨਾਲ ਲੰਬੇ ਸੀਜ਼ਨ ਲਈ ਕਰਾਰ ਕੀਤਾ ਹੈ। ਬਾਰਸੀਲੋਨਾ ਨੇ ਕਿਹਾ ਕਿ ਉਨ੍ਹਾਂ ਨੇ ਯੈਰੀ ਨੂੰ ਆਪਣੇ ਕਲੱਬ ਵਿਚ ਵਾਪਿਸ ਰੱਖਣ ਦਾ ਅਧਿਕਾਰ ਕਾਇਮ ਰੱਖਿਆ ਹੈ।

ਇਤਿਹਾਸਿਕ ਜਿੱਤ ਤੋਂ ਬਾਅਦ ਵਾਪਿਸ ਮੁੜੀ ਭਾਰਤੀ ਟੀਮ

ਨਵੀਂ ਦਿੱਲੀ : ਸਪੇਨ ਵਿਚ ਹੋਏ ਕੋਟਿਫ ਕੱਪ ਵਿਚ ਅਰਜਨਟੀਨਾ ਖ਼ਿਲਾਫ਼ 2-1 ਨਾਲ ਇਤਿਹਾਸਿਕ ਜਿੱਤ ਦਰਜ ਕਰਨ ਵਾਲੀ ਭਾਰਤ ਦੀ ਅੰਡਰ-20 ਫੁੱਟਬਾਲ ਟੀਮ ਸ਼ੁੱਕਰਵਾਰ ਨੂੰ ਵਾਪਿਸ ਦੇਸ਼ ਮੁੜ ਆਈ। ਟੀਮ ਦੇ ਮੁੱਖ ਕੋਚ ਫਲਾਇਡ ਪਿੰਟੋ ਨੇ ਇੱਥੇ ਪੁੱਜਣ ਤੋਂ ਬਾਅਦ ਕਿਹਾ ਕਿ ਹਰ ਭਾਰਤੀ ਨੂੰ ਇਸ ਜਿੱਤ 'ਤੇ ਮਾਣ ਹੋਣਾ ਚਾਹੀਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: football diary