ਵਸੀਮ ਤੇ ਇੰਜ਼ੀ ਨੂੰ ਫ਼ਾਂਸੀ ਦਿੰਦੇ ਤਾਂ ਨਾ ਹੁੰਦੀ ਫਿਕਸਿੰਗ : ਕਾਦਿਰ

Updated on: Mon, 20 Mar 2017 11:05 PM (IST)
  

ਨਵੀਂ ਦਿੱਲੀ (ਜੇਐੱਨਐੱਨ) : ਸਾਬਕਾ ਦਿੱਗਜ ਲੈੱਗ ਸਪਿੰਨਰ ਅਬਦੁਲ ਕਾਦਿਰ ਨੇ ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) 'ਚ ਹੋਈ ਸਪਾਟ ਫਿਕਸਿੰਗ ਦੇ ਸਬੰਧ 'ਚ ਇਕ ਸਨਸਨੀਖੇਜ਼ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪਹਿਲਾਂ ਹੀ ਮੈਚ ਫਿਕਸਿੰਗ 'ਚ ਸ਼ਾਮਿਲ ਖਿਡਾਰੀਆਂ ਨੂੰ ਸਖ਼ਤ ਸਜ਼ਾ ਦਿੱਤੀ ਗਈ ਹੁੰਦੀ ਤਾਂ ਅੱਜ ਇਹ ਬਿਮਾਰੀ ਇੰਨੀ ਗੰਭੀਰ ਨਾ ਹੁੰਦੀ। ਉਨ੍ਹਾਂ ਨੇ ਕਿਹਾ ਕਿ ਵਸੀਮ ਅਕਰਮ, ਇੰਜ਼ਮਾਮ ਉਲ ਹਕ ਤੇ ਮੁਸ਼ਤਾਕ ਅਹਿਮਦ ਸਮੇਤ ਹੋਰ ਕਈ ਖਿਡਾਰੀ ਮੈਚ ਫਿਕਸਿੰਗ 'ਚ ਸ਼ਾਮਿਲ ਸਨ ਅਤੇ ਜੇ ਉਨ੍ਹਾਂ ਨੂੰ 'ਫ਼ਾਂਸੀ' ਦੇ ਦਿੱਤੀ ਜਾਂਦੀ ਤਾਂ ਪਾਕਿਸਤਾਨ 'ਚ ਸਪਾਟ ਫਿਕਸਿੰਗ ਦਾ ਖ਼ਤਰਾ ਹੁੰਦਾ ਹੀ ਨਾ। ਸਾਬਕਾ ਗੇਂਦਬਾਜ਼ ਨੇ ਇਕ ਟੀਵੀ ਚੈਨਲ ਨੂੰ ਕਿਹਾ ਕਿ ਅਕਰਮ, ਯੂਨੁਸ, ਇੰਜ਼ਮਾਮ ਤੇ ਮੁਸ਼ਤਾਕ ਵਰਗੇ ਖਿਡਾਰੀ ਆਪਣੇ ਸਮੇਂ 'ਚ ਮੈਚ ਫਿਕਸਿੰਗ ਕਰਦੇ ਸਨ। ਕਾਦਿਰ ਨੇ 2000 'ਚ ਮੈਚ ਫਿਕਸਿੰਗ 'ਚ ਫਸੇ ਦੋ ਖਿਡਾਰੀਆਂ ਅਤਾਉਰ ਰਹਿਮਾਨ ਤੇ ਸਲੀਮ ਮਲਿਕ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਦੋਵੇਂ ਤਾਂ ਸਿਰਫ ਬਲੀ ਦਾ ਬਕਰਾ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਖ਼ਰ ਕਿਉਂ ਮੈਚ ਫਿਕਸਿੰਗ 'ਤੇ ਜਸਟਿਸ ਮਲਿਕ ਮੁਹੰਮਦ ਕਿਊਮ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਗਿਆ। ਸਾਬਕਾ ਿਯਕਟਰਾਂ ਸ਼ਾਹਿਦ ਅਫਰੀਦੀ ਤੇ ਮੁਹੰਮਦ ਹਫ਼ੀਜ਼ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪੀਸੀਬੀ ਤੋਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: fixing comments abdul qadir