ਦਮਦਾਰ ਖੇਡ ਦਿਖਾ ਕੇ ਹਾਰੀ ਭਾਰਤੀ ਟੀਮ

Updated on: Tue, 10 Oct 2017 12:00 AM (IST)
  

-ਰੋਮਾਂਚਕ ਮੈਚ 'ਚ ਕੋਲੰਬੀਆ ਨੇ 2-1 ਨਾਲ ਦਿੱਤੀ ਮਾਤ

ਨਵੀਂ ਦਿੱਲੀ (ਜੇਐੱਨਐੱਨ) : ਅੰਡਰ-17 ਫੀਫਾ ਵਿਸ਼ਵ ਕੱਪ ਵਿਚ ਮੇਜ਼ਬਾਨ ਹੋਣ ਦੇ ਨਾਤੇ ਪਹਿਲੀ ਵਾਰ ਖੇਡਣ ਦਾ ਮੌਕਾ ਹਾਸਿਲ ਕਰਨ ਵਾਲੇ ਲੜਕਿਆਂ ਨੇ ਆਪਣੇ ਦੂਜੇ ਮੁਕਾਬਲੇ ਵਿਚ ਇਸ ਟੂਰਨਾਮੈਂਟ 'ਚ ਪੰਜ ਵਾਰ ਖੇਡ ਚੁੱਕੀ ਕੋਲੰਬੀਆਈ ਟੀਮ ਨੂੰ ਸਖ਼ਤ ਚੁਣੌਤੀ ਦਿੱਤੀ। ਉਨ੍ਹਾਂ ਦੀ ਖੇਡ ਨੇ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ (ਜੇਐੱਲਐੱਨ) ਸਟੇਡੀਅਮ 'ਚ ਬੈਠੇ ਪ੍ਰਸ਼ੰਸਕਾਂ ਨੂੰ ਰੋਮਾਂਚ ਨਾਲ ਭਰ ਦਿੱਤਾ। ਅਮਰੀਕਾ ਖ਼ਿਲਾਫ਼ 0-3 ਨਾਲ ਹਾਰੀ ਭਾਰਤੀ ਟੀਮ ਨੇ ਸੋਮਵਾਰ ਨੂੰ ਮੁਕਾਬਲੇ 'ਚ ਇਕ ਗੋਲ ਵੀ ਕੀਤਾ ਤੇ ਦੋ ਗੋਲ ਖਾਧੇ। ਪਿਛਲੇ ਮੈਚ ਦੀ ਤਰ੍ਹਾਂ ਇਸ ਮੁਕਾਬਲੇ ਵਿਚ ਵੀ ਭਾਰਤੀ ਗੋਲਕੀਪਰ ਧੀਰਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਘੱਟੋ ਘੱਟ ਪੰਜ ਗੋਲ ਬਚਾਏ। ਇਹੀ ਨਹੀਂ ਜੈਕਸਨ ਥਾਉਨਾਜੋਮ ਅੰਡਰ-17 ਫੀਫਾ ਵਿਸ਼ਵ ਕੱਪ ਦੇ ਇਤਿਹਾਸ ਦਾ ਪਹਿਲਾ ਗੋਲ ਕਰਨ ਵਾਲੇ ਭਾਰਤੀ ਫੁੱਟਬਾਲਰ ਬਣੇ। ਇਸ ਹਾਰ ਤੋਂ ਬਾਅਦ ਟੀਮ ਇੰਡੀਆ ਦੀ ਨਾਕਆਊਟ ਗੇੜ 'ਚ ਪੁੱਜਣ ਦੀਆਂ ਉਮੀਦਾਂ ਲਗਪਗ ਸਮਾਪਤ ਹੋ ਗਈ। ਉਸ ਨੇ ਅਗਲਾ ਮੈਚ 12 ਨੂੰ ਘਾਨਾ ਖ਼ਿਲਾਫ਼ ਖੇਡਣਾ ਹੈ। ਕੋਲੰਬੀਆ ਵੱਲੋਂ 49ਵੇਂ ਤੇ 83ਵੇਂ ਮਿੰਟ 'ਚ ਜੁਆਨ ਪੇਨਾਲੋਜਾ ਨੇ ਜਦਕਿ ਭਾਰਤ ਵੱਲੋਂ 82ਵੇਂ ਮਿੰਟ 'ਚ ਜੈਕਸਨ ਨੇ ਗੋਲ ਕੀਤਾ। ਪਹਿਲੇ ਅੱਧ ਵਿਚ ਸਕੋਰ ਨੂੰ 0-0 ਰੱਖਣ ਵਾਲੀ ਭਾਰਤੀ ਟੀਮ ਨੇ 82ਵੇਂ ਮਿੰਟ 'ਚ ਸਕੋਰ 1-1 ਕਰ ਦਿੱਤਾ। ਕਾਰਨਰ ਤਂ ਆਏ ਸ਼ਾਟ ਨੂੰ ਹੈਡਰ ਰਾਹੀਂ ਜੈਕਸਨ ਨੇ ਜਦ ਕੋਲੰਬੀਆਈਆਈ ਪੋਸਟ ਵਿਚ ਪਾਇਆ ਤਾਂ ਸਟੇਡੀਅਮ 'ਚ ਬੈਠੇ ਲੋਕ ਹਵਾ 'ਚ ਛਾਲਾਂ ਲਾਉਣ ਲੱਗੇ ਹਾਲਾਂਕਿ ਅਗਲੇ ਹੀ ਮਿੰਟ ਵਿਚ ਪੇਨਾਲੋਜਾ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਸ਼ਾਂਤ ਕਰ ਦਿੱਤਾ। ਇਸੇ ਗੋਲ ਕਾਰਨ ਭਾਰਤੀ ਟੀਮ 1-2 ਨਾਲ ਹਾਰ ਗਈ।

ਨਾਕਆਊਟ 'ਚ ਪੁੱਜਾ ਅਮਰੀਕਾ :

ਨਵੀਂ ਦਿੱਲੀ : ਅਮਰੀਕਾ ਨੇ ਏਓ ਅਕੀਨੋਲਾ ਦੇ ਗੋਲ ਦੀ ਬਦੌਲਤ ਸੋਮਵਾਰ ਨੂੰ ਇੱਥੇ ਗਰੁੱਪ ਗੇੜ ਦੇ ਦੂਜੇ ਮੈਚ 'ਚ ਦੋ ਵਾਰ ਦੀ ਚੈਂਪੀਅਨ ਘਾਨਾ ਨੂੰ 1-0 ਨਾਲ ਹਰਾ ਕੇ ਨਾਕਆਊਟ ਵਿਚ ਪ੍ਰਵੇਸ਼ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: fifa u 17