ਰਾਜਸਥਾਨ 'ਚ ਵਿਵਾਦ ਤੋਂ ਬਾਅਦ ਵਸੁੰਧਰਾ ਦਾ ਟਵੀਟ- ਕਾਲਜ 'ਚ ਡਰੈੱਸ ਦੀ ਮਜਬੂਰੀ ਨਹੀਂ

Updated on: Tue, 13 Mar 2018 08:39 PM (IST)
  

ਸਰਕਾਰ ਨੇ ਕਾਲਜ ਵਿਦਿਆਰਥੀਆਂ ਲਈ ਲਾਗੂ ਕਰ ਦਿੱਤਾ ਸੀ ਡਰੈੱਸ ਕੋਡ

------------

ਸਟਾਫ ਰਿਪੋਰਟਰ, ਜੈਪੁਰ :

ਰਾਜਸਥਾਨ 'ਚ ਕਾਲਜ ਦੇ ਵਿਦਿਆਰਥੀਆਂ ਲਈ ਡਰੈੱਸ ਕੋਡ ਲਾਗੂ ਕੀਤੇ ਜਾਣ ਦੇ ਸਰਕਾਰ ਦੇ ਆਦੇਸ਼ ਤੋਂ ਬਾਅਦ ਖੜ੍ਹੇ ਹੋਏ ਵਿਵਾਦ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਵਸੁੰਧਰਾ ਰਾਜੇ ਖ਼ੁਦ ਅੱਗੇ ਆਏ। ਉਨ੍ਹਾਂ ਨੇ ਮੰਗਲਵਾਰ ਨੂੰ ਟਵੀਟ ਕਰਕੇ ਯੂਨੀਫਾਰਮ ਨੂੰ ਸਵੈ ਇੱਛੁਕ ਕਰਨ ਦੀ ਗੱਲ ਕਹੀ।

ਟਵੀਟ 'ਚ ਵਸੁੰਧਰਾ ਰਾਜੇ ਨੇ ਕਿਹਾ ਕਿ ਕਾਲਜ ਸਿੱਖਿਆ ਡਾਇਰੈਕਟੋਰੇਟ ਨੇ ਵਿਦਿਆਰਥੀ ਨੁਮਾਇੰਦਿਆਂ ਦੇ ਸੁਝਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕਾਲਜ 'ਚ ਯੂਨੀਫਾਰਮ ਲਾਜ਼ਮੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਕੱਲ੍ਹ ਮੈਨੂੰ ਪਤਾ ਲੱਗਾ ਕਿ ਕਈ ਵਿਦਿਆਰਥਣਾਂ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਨ, ਜਿਸ ਕਾਰਨ ਹੁਣ ਕਾਲਜ 'ਚ ਯੂਨੀਫਾਰਮ ਪਾਉਣਾ ਸਵੈ ਇੱਛੁਕ ਕੀਤਾ ਜਾਂਦਾ ਹੈ।

ਵਸੁੰਧਰਾ ਰਾਜੇ ਨੇ ਕਿਹਾ ਕਿ ਅਸੀਂ ਸੂਬੇ 'ਚ ਵਿਦਿਆਰਥਣਾਂ ਦਾ ਪੜ੍ਹਾਈ 'ਚ ਪ੍ਰਦਰਸ਼ਨ ਬਿਹਤਰ ਕਰਨ ਲਈ ਅਤੇ ਉਨ੍ਹਾਂ ਦੇ ਨਿੱਜੀ ਵਿਕਾਸ ਨੂੰ ਪ੍ਰਗਤੀ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਇਸ ਤੋਂ ਪਹਿਲਾਂ ਵਿਵਾਦ ਵਧਦਾ ਦੇਖ ਕੇ ਸੋਮਵਾਰ ਸ਼ਾਮ ਨੂੰ ਸਰਕਾਰ ਨੇ ਯੂ-ਟਰਨ ਲੈਂਦੇ ਹੋਏ ਯੂਨੀਫਾਰਮ ਦੀ ਮਜਬੂਰੀ ਤੋਂ ਇਨਕਾਰ ਕਰ ਦਿੱਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: dress code in rajsthan