ਦ੫ਾਵਿੜ ਤੇ ਜ਼ਹੀਰ ਦੀ ਕੀਤੀ ਜਾ ਰਹੀ ਹੈ ਬੇਇੱਜ਼ਤੀ : ਰਾਮਚੰਦਰ

Updated on: Sun, 16 Jul 2017 07:38 PM (IST)
  

ਨਿੰਦਾ

-ਕਿਹਾ, ਜਨਤਕ ਤੌਰ 'ਤੇ ਅਪਮਾਨ ਦੇ ਹੱਕਦਾਰ ਨਹੀਂ ਮਹਾਨ ਖਿਡਾਰੀ

- ਪ੍ਰਸ਼ਾਸਕਾਂ ਦੀ ਕਮੇਟੀ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਨੇ ਗੁਹਾ

ਨਵੀਂ ਦਿੱਲੀ (ਪੀਟੀਆਈ) : ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਸਾਬਕਾ ਮੈਂਬਰ ਰਾਮਚੰਦਰ ਗੁਹਾ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਰਾਹੁਲ ਦ੫ਾਵਿੜ ਤੇ ਜ਼ਹੀਰ ਖਾਨ ਦੀ ਸਲਾਹਕਾਰ ਅਹੁਦੇ 'ਤੇ ਨਿਯੁਕਤੀ ਨੂੰ ਰੋਕ ਕੇ ਰੱਖਿਆ ਗਿਆ ਹੈ ਉਸ ਨਾਲ ਉਨ੍ਹਾਂ ਦਾ ਜਨਤਕ ਤੌਰ 'ਤੇ ਅਪਮਾਨ ਹੋ ਰਿਹਾ ਹੈ।

ਗੁਹਾ ਨੇ ਟਵੀਟ ਕੀਤਾ ਕਿ ਅਨਿਲ ਕੁੰਬਲੇ ਨਾਲ ਸ਼ਰਮਨਾਕ ਵਤੀਰਾ ਹੁਣ ਜ਼ਹੀਰ ਖਾਨ ਤੇ ਰਾਹੁਲ ਦ੫ਾਵਿੜ ਪ੍ਰਤੀ ਅਪਣਾਏ ਜਾ ਰਹੇ ਲਾਪਰਵਾਹ ਰਵੱਈਏ ਦੇ ਰੂਪ 'ਚ ਨਵੇਂ ਮੁਕਾਮ ਤਕ ਪੁੱਜ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁੰਬਲੇ ਦ੫ਾਵਿੜ ਦੇ ਜ਼ਹੀਰ ਇਸ ਖੇਡ ਦੇ ਮਹਾਨ ਖਿਡਾਰੀ ਹਨ ਜਿਨ੍ਹਾਂ ਨੇ ਮੈਦਾਨ 'ਤੇ ਆਪਣਾ ਸਭ ਕੁਝ ਦਾਅ 'ਤੇ ਲਾ ਦਿੱਤਾ। ਉਹ ਇਸ ਤਰ੍ਹਾਂ ਦੇ ਜਨਤਕ ਅਪਮਾਨ ਦੇ ਹੱਕਦਾਰ ਨਹੀਂ ਹਨ।

ਸੀਓਏ ਨੇ ਸ਼ਨਿਚਰਵਾਰ ਨੂੰ ਰਵੀ ਸ਼ਾਸਤਰੀ ਦੀ ਮੁੱਖ ਕੋਚ ਦੇ ਰੂਪ 'ਚ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਜਿਸ ਤੋਂ ਬਾਅਦ ਗੁਹਾ ਦੀ ਇਹ ਟਿੱਪਣੀ ਸਾਹਮਣੇ ਆਈ ਹੈ। ਕਮੇਟੀ ਹਾਲਾਂਕਿ ਇਹ ਸਪੱਸ਼ਟ ਨਹੀਂ ਕਰ ਸਕੀ ਹੈ ਕਿ ਦ੫ਾਵਿੜ ਤੇ ਜ਼ਹੀਰ ਵਿਦੇਸ਼ੀ ਦੌਰਿਆਂ ਲਈ ਯਮਵਾਰ ਬੱਲੇਬਾਜ਼ੀ ਤੇ ਗੇਂਦਬਾਜ਼ੀ ਸਲਾਹਕਾਰ ਹਨ ਜਾਂ ਨਹੀਂ ਜਿਵੇਂ ਕਿ ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਦਾਅਵਾ ਕੀਤਾ ਸੀ। ਮੀਟਿੰਗ ਦੀ ਰਿਪੋਰਟ ਮੁਤਾਬਕ ਹੋਰ ਸਲਾਹਕਾਰਾਂ ਦੀ ਨਿਯੁਕਤੀ 'ਤੇ ਫ਼ੈਸਲਾ ਕਮੇਟੀ ਮੁੱਖ ਕੋਚ ਨਾਲ ਸਲਾਹ ਕਰਨ ਤੋਂ ਬਾਅਦ ਕਰੇਗੀ। ਗੁਹਾ ਨੇ ਭਾਰਤੀ ਿਯਕਟ 'ਚ ਸੁਪਰ ਸਟਾਰ ਸੱਭਿਆਚਾਰ ਦੀ ਨਿੰਦਾ ਕਰਦੇ ਹੋਏ ਸੀਓਏ ਤੋਂ ਆਪਣਾ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਨੇ ਸਾਬਕਾ ਖਿਡਾਰੀਆਂ ਦੇ ਹਿਤਾਂ ਦੇ ਟਕਰਾਅ ਦਾ ਮਸਲਾ ਵੀ ਉਠਾਇਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Dravid, Zaheer are being humiliated: Ramachandra Guha