ਮੈਂ ਧੋਨੀ ਲਈ ਗੁਆਈ ਆਪਣੀ ਥਾਂ : ਕਾਰਤਿਕ

Updated on: Tue, 12 Jun 2018 08:07 PM (IST)
  

-ਕਿਹਾ, ਮੈਂ ਆਪਣਾ ਸਥਾਨ ਕਿਸੇ ਆਮ ਿਯਕਟਰ ਲਈ ਨਹੀਂ ਗੁਆਇਆ

ਬੈਂਗਲੁਰੂ (ਪੀਟੀਆਈ) : ਮਹਿੰਦਰ ਸਿੰਘ ਧੋਨੀ ਜਿਸ ਦੌਰ ਵਿਚ ਵਿਕਟਕੀਪਰ ਬੱਲੇਬਾਜ਼ ਦੀ ਭੂਮਿਕਾ ਦੀ ਨਵੀਂ ਪਰਿਭਾਸ਼ਾ ਘੜ ਰਹੇ ਸਨ ਉਸ ਸਮੇਂ ਦਿਨੇਸ਼ ਕਾਰਤਿਕ ਵਰਗੇ ਖਿਡਾਰੀ ਦਾ ਟੀਮ ਵਿਚ ਸ਼ਾਮਿਲ ਹੋਣ ਦਾ ਰਾਹ ਬਿਲਕੁਲ ਸੌਖਾ ਨਹੀਂ ਸੀ। ਆਖ਼ਰੀ ਵਾਰ 2010 ਵਿਚ ਟੈਸਟ ਖੇਡਣ ਵਾਲੇ ਕਾਰਤਿਕ ਕਹਿੰਦੇ ਹਨ ਕਿ ਧੋਨੀ ਵਰਗੇ ਸ਼ਾਨਦਾਰ ਖਿਡਾਰੀ ਦੇ ਹੁੰਦਿਆਂ ਉਨ੍ਹਾਂ ਲਈ ਟੀਮ ਵਿਚ ਥਾਂ ਬਣਾਉਣਾ ਸੌਖਾ ਨਹੀਂ ਸੀ।

ਉਨ੍ਹਾਂ ਨੇ ਅਫ਼ਗਾਨਿਸਤਾਨ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਇੱਕੋ ਇਕ ਟੈਸਟ ਮੈਚ ਤੋਂ ਪਹਿਲਾਂ ਕਿਹਾ ਕਿ ਮੈਂ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਮੁਕਾਬਲਾ ਬਹੁਤ ਜ਼ਿਆਦਾ ਸੀ ਤੇ ਧੋਨੀ ਵਰਗੇ ਖਿਡਾਰੀ ਨਾਲ ਮੁਕਾਬਲਾ ਸੀ। ਉਹ ਭਾਰਤ ਦੇ ਸਰਬੋਤਮ ਿਯਕਟ ਕਪਤਾਨਾਂ ਵਿਚੋਂ ਇਕ ਬਣੇ ਤੇ ਵਿਸ਼ਵ ਿਯਕਟ 'ਤੇ ਆਪਣੇ ਪ੍ਰਦਰਸ਼ਨ ਦੀ ਛਾਪ ਛੱਡੀ। ਜ਼ਖ਼ਮੀ ਰਿੱਧੀਮਾਨ ਸਾਹਾ ਦੇ ਬਦਲ ਵਜੋਂ ਆਏ ਕਾਰਤਿਕ ਨੇ ਬੰਗਲਾਦੇਸ਼ ਖ਼ਿਲਾਫ਼ 2010 ਵਿਚ ਆਪਣੇ ਕਰੀਅਰ ਦਾ 23ਵਾਂ ਟੈਸਟ ਖੇਡਿਆ ਸੀ। ਉਸ ਤੋਂ ਬਾਅਦ ਤੋਂ ਭਾਰਤੀ ਟੀਮ ਨੇ 87 ਟੈਸਟ ਖੇਡੇ ਜਿਨ੍ਹਾਂ ਵਿਚ ਕਾਰਤਿਕ ਟੀਮ ਵਿਚ ਨਹੀਂ ਸਨ।

ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਥਾਂ ਕਿਸੇ ਆਮ ਿਯਕਟਰ ਲਈ ਨਹੀਂ ਗੁਆਈ। ਧੋਨੀ ਖ਼ਾਸ ਸਨ ਤੇ ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦਾ ਹਾਂ। ਉਸ ਸਮੇਂ ਮੈਂ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਹੁਣ ਮੈਨੂੰ ਇਕ ਹੋਰ ਮੌਕਾ ਮਿਲਿਆ ਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ। ਮੈਨੂੰ ਚੰਗੇ ਸਕੋਰ ਦੀ ਲੋੜ ਹੈ। ਧੋਨੀ ਕਾਰਨ 2014 ਤਕ ਉਹ ਟੈਸਟ ਟੀਮ 'ਚੋਂ ਬਾਹਰ ਰਹੇ ਤੇ ਉਸ ਤੋਂ ਬਾਅਦ ਸਾਹਾ ਨੇ ਟੀਮ ਵਿਚ ਥਾਂ ਬਣਾ ਲਈ। ਸਾਹਾ ਦੇ ਜ਼ਖ਼ਮੀ ਹੋਣ 'ਤੇ ਕਾਰਤਿਕ ਨੂੰ ਇਕ ਵਾਰ ਮੁੜ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਰਣਜੀ ਟਰਾਫੀ ਦੌਰਾਨ ਕੁਝ ਮੈਚਾਂ 'ਚ ਚੰਗੇ ਸਕੋਰ ਕੀਤੇ। ਉਸ ਦੌਰਾਨ ਕੋਈ ਮੈਚ ਦੇਖਣ ਨਹੀਂ ਆਇਆ। ਮੈਂ ਤਾਮਿਲਨਾਡੂ ਟੀਮ ਦਾ ਹਿੱਸਾ ਬਣ ਕੇ ਖ਼ੁਸ਼ ਹਾਂ। ਮੈਂ ਆਪਣੇ ਪ੍ਰਦਰਸ਼ਨ ਦਾ ਮਾਣ ਤਾਮਿਲਨਾਡੂ ਟੀਮ ਨੂੰ ਵੀ ਦੇਣਾ ਚਾਹੁੰਦਾ ਹਾਂ ਜਿਸ ਨੇ ਖ਼ਰਾਬ ਸਮੇਂ ਦੌਰਾਨ ਮੈਨੂੰ ਟੀਮ ਵਿਚ ਬਣਾਈ ਰੱਖਿਆ। ਸੀਨੀਅਰ ਖਿਡਾਰੀ ਹੋਣ ਵਜੋਂ ਤਾਮਿਲਨਾਡੂ ਟੀਮ ਨੂੰ ਮੇਰੇ ਤੋਂ ਉਮੀਦ ਸੀ ਕਿ ਚੰਗਾ ਪ੍ਰਦਰਸ਼ਨ ਕਰਾਂ ਤੇ ਮੈਂ ਖ਼ੁਸ਼ ਹਾਂ ਕਿ ਅਜਿਹਾ ਕਰਨ ਵਿਚ ਕਾਮਯਾਬ ਰਿਹਾ।

ਸਾਡੀ ਟੀਮ ਹੈ ਤਜਰਬੇਕਾਰ :

ਕਾਰਤਿਕ ਨੇ ਅਫ਼ਗਾਨਿਸਤਾਨ ਟੀਮ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਦਾ ਸਫ਼ਰ ਅੰਤਰਰਾਸ਼ਟਰੀ ਿਯਕਟ ਵਿਚ ਖ਼ੂਬਸੂਰਤ ਰਿਹਾ ਹੈ ਪਰ ਸਾਡੀ ਟੀਮ ਤਜਰਬੇਕਾਰ ਹੈ। ਮੈਨੂੰ ਨਹੀਂ ਪਤਾ ਕਿ ਵਿਰੋਧੀ ਟੀਮ ਦੇ ਖਿਡਾਰੀ ਕੀ ਕਹਿ ਰਹੇ ਹਨ ਪਰ ਸਾਡੇ ਖਿਡਾਰੀਆਂ ਕੋਲ ਟੈਸਟ ਮੈਚਾਂ ਦੇ ਨਾਲ ਘਰੇਲੂ ਤੇ ਚਾਰ ਦਿਨਾ ਮੈਚਾਂ ਦਾ ਵੀ ਤਜਰਬਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਅਫ਼ਗਾਨ ਟੀਮ ਿਯਕਟ ਵੀ ਖੇਡਦੀ ਹੈ। ਇਸ ਟੀਮ ਨੇ ਖ਼ਰਾਬ ਹਾਲਾਤ ਨਾਲ ਲੜ ਕੇ ਆਪਣਾ ਅਸਰ ਛੱਡਿਆ ਹੈ। ਉਹ ਘੱਟ ਸਹੂਲਤਾਂ ਕਾਰਨ ਵੀ ਹਰ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹਨ। ਮੈਨੂੰ ਉਮੀਦ ਹੈ ਕਿ ਅਫ਼ਗਾਨ ਟੀਮ ਹੋਰ ਵੀ ਟੈਸਟ ਮੈਚ ਖੇਡੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: dinesh karthik