ਹੈਦਰਾਬਾਦ ਦੇ ਗੇਂਦਬਾਜ਼ਾਂ ਤੋਂ ਸਿੱਖੋ ਨਕਲ ਬਾਲ : ਕਾਰਤਿਕ

Updated on: Sun, 15 Apr 2018 07:42 PM (IST)
  

ਕੋਲਕਾਤਾ (ਆਈਏਐੱਨਐੱਸ) : ਆਪਣੇ ਸਪਿੰਨਰਾਂ ਦੀ ਤਾਰੀਫ਼ ਕਰਦੇ ਹੋਏ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਆਪਣੀ ਟੀਮ ਦੇ ਤੇਜ਼ ਗੇਂਦਬਾਜ਼ਾਂ ਨੂੰ ਲੰਮੇ ਹੱਥੀਂ ਲਿਆ। ਕਾਰਤਿਕ ਨੇ ਕਿਹਾ ਕਿ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਹੈਦਰਾਬਾਦ ਦੇ ਗੇਂਦਬਾਜ਼ਾਂ ਤੋਂ ਨਕਲ ਬਾਲ ਸਿੱਖਣੀ ਚਾਹੀਦੀ ਹੈ। ਹੈਦਰਾਬਾਦ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਸ਼ਨਿਚਰਵਾਰ ਨੂੰ ਕੋਲਕਾਤਾ 'ਤੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਭੁਵਨੇਸ਼ਵਰ ਕੁਮਾਰ ਨੇ ਜਿੱਥੇ ਤਿੰਨ ਵਿਕਟਾਂ ਲਈਆਂ ਤਾਂ ਉਥੇ ਆਸਟ੫ੇਲੀਆ ਦੇ ਬਿਲੀ ਸਟੇਨਲੇਕ ਨੇ ਚਾਰ ਓਵਰਾਂ 'ਚ 21 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਸਿਧਾਰਥ ਕੌਲ ਥੋੜ੍ਹਾ ਮਹਿੰਗੇ ਸਾਬਿਤ ਹੋਏ ਅਤੇ ਉਨ੍ਹਾਂ ਨੇ ਚਾਰ ਓਵਰਾਂ 'ਚ 37 ਦੌੜਾਂ ਦਿੱਤੀਆਂ ਪਰ ਕੁੱਲ ਮਿਲਾ ਕੇ ਇਸ ਤਿਕੜੀ ਨੇ 12 ਓਵਰਾਂ 'ਚ ਸਿਰਫ਼ 84 ਦੌੜਾਂ ਖ਼ਰਚ ਕੀਤੀਆਂ ਸਨ। ਉਥੇ ਕੇਕੇਆਰ ਦੇ ਗੇਂਦਬਾਜ਼ਾਂ ਨੇ ਸੱਤ ਓਵਰਾਂ 'ਚ ਹੀ 79 ਦੌੜਾਂ ਖ਼ਰਚ ਕਰ ਦਿੱਤੀਆਂ ਸਨ। ਕਾਰਤਿਕ ਨੇ ਕਿਹਾ ਕਿ ਭੁਵਨੇਸ਼ਵਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਨਕਲ ਬਾਲ 'ਤੇ ਕੰਮ ਕਰ ਰਹੇ ਹਨ ਤੇ ਤੁਹਾਨੂੰ ਬੱਲੇਬਾਜ਼ਾਂ ਨੂੰ ਆਊਟ ਕਰਨ ਲਈ ਨਵੇਂ ਰਸਤੇ ਲੱਭਣੇ ਪੈਣਗੇ। ਹੈਦਰਾਬਾਦ ਦੇ ਗੇਂਦਬਾਜ਼ ਚੰਗੀ ਨਕਲ ਬਾਲ ਕਰ ਰਹੇ ਹਨ। ਚੇਨਈ ਸੁਪਰ ਕਿੰਗਜ਼ ਨਾਲ ਮੁਕਾਬਲੇ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਾਡੇ ਤਿੰਨਾਂ ਸਪਿੰਨਰਾਂ ਨੇ ਵਾਪਸੀ ਕੀਤੀ ਹੈ ਉਸ ਨੂੰ ਦੇਖਣਾ ਸ਼ਾਨਦਾਰ ਹੈ। ਕਾਰਤਿਕ ਨੇ ਕਿਹਾ ਕਿ ਮੈਂ ਆਪਣੇ ਸਪਿੰਨਰਾਂ ਦੇ ਪ੍ਰਦਰਸ਼ਨ ਤੋਂ ਖ਼ੁਸ਼ ਹਾਂ। ਕੋਲਕਾਤਾ ਦੇ ਕਈ ਫ਼ੈਸਲਿਆਂ 'ਤੇ ਸਵਾਲ ਵੀ ਉੱਠੇ ਜਦ ਉਨ੍ਹਾਂ ਨੇ ਸਿਖ਼ਰਲੇ ਨੰਬਰ ਦੇ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਸੱਤਵੇਂ ਨੰਬਰ 'ਤੇ ਅਤੇ ਤੇਜ਼ ਗੇਂਦਬਾਜ਼ ਸ਼ਿਵਮ ਮਾਵੀ ਨੂੰ 15ਵੇਂ ਓਵਰ 'ਚ ਗੇਂਦਬਾਜ਼ੀ 'ਤੇ ਲਾਇਆ। ਕਾਰਤਿਕ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸ਼ੁਭਮਨ ਓਪਨਿੰਗ ਦਾ ਬੱਲੇਬਾਜ਼ ਹੈ ਪਰ ਤੁਹਾਨੂੰ ਟੀਮ ਦੇ ਹਾਲਾਤ ਨੂੰ ਵੀ ਸਮਝਣਾ ਪਵੇਗਾ। ਮਾਵੀ 'ਤੇ ਕਾਰਤਿਕ ਨੇ ਕਿਹਾ ਕਿ ਮੈਂ ਮਾਵੀ ਤੋਂ ਗੇਂਦ ਕਰਵਾਉਣਾ ਚਾਹੁੰਦਾ ਸੀ ਪਰ ਉਸ ਸਮੇਂ ਸਪਿੰਨਰ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੇ ਸਨ। ਇਸ ਕਾਰਨ ਮੈਂ ਉਸ ਸਮੇਂ ਮਾਵੀ ਨੂੰ ਲਾਉਣਾ ਠੀਕ ਨਾ ਸਮਿਝਆ।

-----

ਈਰਾਨ ਦੇ ਫਿਲਮ ਮੇਕਰ ਨੇ ਦੇਖਿਆ ਆਈਪੀਐੱਲ ਮੈਚ

ਕੋਲਕਾਤਾ (ਪੀਟੀਆਈ) :

ਈਰਾਨ ਦੇ ਫਿਲਮ ਮੇਕਰ ਮਾਜਿਕ ਮਾਜਿਦੀ ਉਨ੍ਹਾਂ ਦਰਸ਼ਕਾਂ ਵਿਚੋਂ ਇਕ ਰਹੇ ਜਿਨ੍ਹਾਂ ਨੇ ਕੋਲਕਾਤਾ ਨਾਈਟਰਾਈਡਰਜ਼ ਤੇ ਸਨਰਾਈਜਰਜ਼ ਹੈਦਰਾਬਾਦ ਦੇ ਮੈਚ ਨੂੰ ਮੈਦਾਨ 'ਚ ਬੈਠ ਕੇ ਦੇਖਿਆ। ਮਾਜਿਦ ਆਪਣੀ ਫਿਲਮ ਬਿਓਂਡ ਦ ਕਲਾਊਡਜ਼ ਦੀ ਪ੍ਰਮੋਸ਼ਨ ਲਈ ਪੁੱਜੇ ਸਨ। ਮਾਜਿਦੀ ਨੇ ਦ ਸਾਂਗ ਆਫ ਸਪੈਰੋਜ਼, ਬਰਾਨ, ਦ ਕਲਰ ਆਫ ਪੈਰਾਡਾਈਜ਼ ਤੇ ਚਿਲਡਰਨ ਆਫ ਹੈਵਨ ਵਰਗੀਆਂ ਫਿਲਮਾਂ ਬਣਾਈਆਂ ਹਨ। ਹੈਦਰਾਬਾਦ ਨੇ ਕੋਲਕਾਤਾ ਨੂੰ ਪਹਿਲਾਂ 138 ਦੌੜਾਂ ਦੌੜਾਂ 'ਤੇ ਰੋਕ ਦਿੱਤਾ ਸੀ ਜਦਕਿ ਟੀਚੇ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਬਿਓਂਡ ਦ ਕਲਾਊਡਜ਼ 20 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Dinesh karthik