ਪਟਿਆਲਾ ਦੇ ਮਾਸਟਰ ਧਰੁਵ ਵਾਲੀਆ ਨੇ ਚਮਕਾਇਆ ਸੂਬੇ ਦਾ ਨਾਂ

Updated on: Wed, 11 Jan 2017 07:02 PM (IST)
  

-ਫੈਂਸਿੰਗ ਮੁਕਾਬਲੇ 'ਚ ਸੋਨੇ ਤੇ ਤਾਂਬੇ ਦਾ ਤਮਗਾ ਜਿੱਤਿਆ

ਪੱਤਰ ਪ੫ੇਰਕ, ਪਟਿਆਲਾ

ਤੇਲੰਗਾਨਾ ਸੂਬੇ ਦੇ ਨਾਲਗੋਂਡਾ ਸ਼ਹਿਰ 'ਚ ਹੋਈਆਂ ਸਾਲ 2016-17 ਦੀਆਂ 62ਵੀਆਂ ਨੈਸ਼ਨਲ ਸਕੂਲ ਖੇਡਾਂ 'ਚ ਪਟਿਆਲਾ ਦੇ ਬੱਚਿਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਬਿ੫ਟਿਸ਼ ਕੋ-ਐਡ ਦੇ ਵਿਦਿਆਰਥੀ ਧਰੁਵ ਵਾਲੀਆ ਨੇ ਸ਼ਹਿਰ ਅਤੇ ਸੂਬੇ ਦਾ ਨਾਂ ਚਮਕਾਉਂਦੇ ਹੋਏ ਫੈਂਸਿੰਗ 'ਚ ਸੋਨੇ ਅਤੇ ਤਾਂਬੇ ਦਾ ਤਮਗਾ ਜਿੱਤਿਆ ਹੈ। ਅੰਡਰ 14 ਤੇ ਅੰਡਰ 19 ਲਈ ਫੈਂਸਿੰਗ ਦੇ ਮੁਕਾਬਲੇ, ਜੋਲਾ ਕਾਂਤੀ ਇੰਦਰਾ ਰੈਡੀ ਫੰਕਸ਼ਨ ਹਾਲ, ਸਾਗਰ ਰੋਡ, ਨਾਲਗੋਂਡਾ ਜ਼ਿਲੇ 'ਚ ਮਿਤੀ 5 ਜਨਵਰੀ ਨੂੰ ਹੋਏ ਇਸ ਮੁਕਾਬਲੇ 'ਚ ਪੰਜਾਬ ਟੀਮ ਦੀ ਅਗਵਾਈ ਪੁਨੀਤ ਚੋਪੜਾ (ਸੀਨੀਅਰ ਟੀਮ ਕੋਚ), ਦੀਪਕ ਸੋਨੀ, ਸਿਕੰਦਰ ਅਤੇ ਮੈਡਮ ਜੂਲੀ ਵੱਲੋੋਂ ਕੀਤੀ ਗਈ। ਬਿ੫ਟਿਸ਼ ਕੋ-ਐਡ ਸਕੂਲ, ਪਟਿਆਲਾ ਦੇ ਮਾਸਟਰ ਧਰੁਵ ਵਾਲੀਆ ਨੇ ਫੈਂਸਿੰਗ ਦੇ ਅੰਡਰ 14 ਦੇ ਮੁਕਾਬਲੇ 'ਚ ਭਾਗ ਲਿਆ ਅਤੇ ਵਿਅਕਤੀਗਤ ਇਵੈਂਟ 'ਚ ਤਾਂਬੇ ਦਾ ਤਮਗਾ ਅਤੇ ਟੀਮ ਇਵੈਂਟ 'ਚ ਸੋਨੇ ਦਾ ਤਮਗਾ ਹਾਸਲ ਕੀਤਾ। ਫੈਂਸਿੰਗ ਦੇ ਇਹ ਮੁਕਾਬਲੇ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋੋਂ ਕਰਵਾਏ ਗਏ ਸਨ। ਫੈਂਸਿੰਗ ਐਸੋਸੀਏਸ਼ਨ ਨੇ ਇਸ ਲਈ ਮਾਸਟਰ ਧਰੁਵ ਵਾਲੀਆ ਅਤੇ ਹੋਰ ਖਿਡਾਰੀਆਂ ਨੂੰ ਵਧਾਈ ਦਿੱਤੀ।

ਫੋਟੋ 11ਪੀਟੀਐਲ : 6ਪੀ

ਜੇਤੂ ਟਰਾਫੀ ਨਾਲ ਮਾਸਟਰ ਧਰੁਵ ਆਪਣੇ ਕੋਚਾਂ ਦੇ ਨਾਲ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: dhruv walia