ਧੋਨੀ ਦਾ 2019 ਵਿਸ਼ਵ ਕੱਪ 'ਚ ਖੇਡਣਾ ਤੈਅ : ਸ਼ਾਸਤਰੀ

Updated on: Thu, 14 Sep 2017 12:19 AM (IST)
  

ਮੁੰਬਈ (ਆਈਏਐੱਨਐੱਸ) : ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਧੋਨੀ ਦੀ ਫਿਟਨੈੱਸ ਤੇ ਮੌਜੂਦਾ ਲੈਅ ਨੂੰ ਦੇਖਦੇ ਹੋਏ ਟੀਮ ਮੈਨੇਜਮੈਂਟ ਇਸ ਸਟਾਰ ਵਿਕਟਕੀਪਰ ਬੱਲੇਬਾਜ਼ ਨੂੰ ਲਾਂਭੇ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਕਿਉਂਕਿ ਅਗਲੇ ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਧੋਨੀ ਦੀ ਲੋੜ ਹੈ। ਕੋਚ ਨੇ ਅੱਗੇ ਕਿਹਾ ਕਿ ਯੁਵਰਾਜ ਸਿੰਘ ਤੇ ਸੁਰੇਸ਼ ਰੈਣਾ ਲਈ ਭਾਰਤੀ ਟੀਮ ਦੇ ਦਰਵਾਜ਼ੇ ਬੰਦ ਨਹੀਂ ਹੋਏ ਹਨ। ਜੇ ਉਹ ਫਿੱਟ ਹੋਣਗੇ ਤਾਂ ਉਨ੍ਹਾਂ ਦੀ ਟੀਮ 'ਚ ਵਾਪਸੀ ਹੋਵੇਗੀ।

'ਭਾਰਤ 'ਚ ਭਾਰਤ ਨੂੰ ਹਰਾਉਣਾ ਕਾਫੀ ਮੁਸ਼ਕਿਲ ਹੈ। ਭਾਰਤ ਜਿੱਤੇਗਾ ਪਰ 5-0 ਨਾਲ ਜਿੱਤ ਸ਼ਾਇਦ ਸੰਭਵ ਨਾ ਹੋਵੇ ਕਿਉਂਕਿ ਆਸਟ੫ੇਲੀਆ ਸ੍ਰੀਲੰਕਾ ਦੇ ਮੁਕਾਬਲੇ ਕਾਫੀ ਮਜ਼ਬੂਤ ਟੀਮ ਹੈ।

-ਸੌਰਵ ਗਾਂਗੁਲ, ਸਾਬਕਾ ਭਾਰਤੀ ਕਪਤਾਨ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Dhoni will play 2019 World Cup, says Shastri