ਸਪੇਨ ਦੇ ਪੁਰਤਗਾਲ ਬਣੇ ਦਿੱਲੀ ਡਾਇਨਾਮੋਜ ਦੇ ਕੋਚ

Updated on: Mon, 17 Jul 2017 07:52 PM (IST)
  

ਆਈਐੱਸਐੱਲ

-ਰੀਅਲ ਮੈਡਰਿਡ ਦੇ ਸਾਬਕਾ ਮਿਡਫੀਲਡਰ ਨਾਲ ਇਕ ਸਾਲ ਦਾ ਸਮਝੌਤਾ

-ਇਟਲੀ ਦੇ ਦਿੱਗਜ ਜਿਆਨਲੁਕਾ ਜਾਂਬਰੋਟਾ ਦੀ ਲੈਣਗੇ ਥਾਂ

ਨਵੀਂ ਦਿੱਲੀ (ਸਟੇਟ ਬਿਊਰੋ) : ਰੀਅਲ ਮੈਡਰਿਡ ਦੇ ਸਾਬਕਾ ਸਪੈਨਿਸ਼ ਮਿਡਫੀਲਡਰ ਮਿਗੁਏਲ ਏਂਜੇਲ ਪੁਰਤਗਾਲ ਨੂੰ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੀ ਟੀਮ ਦਿੱਲੀ ਡਾਇਨਾਮੋਜ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਦਿੱਲੀ ਡਾਇਨਾਮੋਜ ਦੇ ਡਾਇਰੈਕਟਰ ਰੋਹਨ ਸ਼ਰਮਾ ਤੇ ਸੀਈਓ ਆਸ਼ੀਸ਼ ਸ਼ਾਹ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ 61 ਸਾਲਾ ਮਿਗੁਏਲ ਨਾਲ ਇਕ ਸਾਲ ਦੇ ਸਮਝੌਤੇ ਦਾ ਐਲਾਨ ਕੀਤਾ। ਮਿਗੁਏਲ ਇਟਲੀ ਦੇ ਦਿੱਗਜ ਜਿਆਨਲੁਕਾ ਜਾਂਬਰੋਟਾ ਦੀ ਥਾਂ ਲੈਣਗੇ ਜਿਨ੍ਹਾਂ ਦੇ ਮਾਰਗਦਰਸ਼ਨ 'ਚ ਟੀਮ ਪਿਛਲੇ ਸੈਸ਼ਨ 'ਚ ਸੈਮੀਫਾਈਨਲ ਤਕ ਪੁੱਜੀ ਸੀ। ਮਿਗੁਏਲ ਨੇ ਇਸ ਮੌਕੇ 'ਤੇ ਦੁਭਾਸ਼ੀਏ ਦੀ ਮਦਦ ਨਾਲ ਕਿਹਾ ਕਿ ਮੈਨੂੰ ਆਈਐੱਸਐੱਲ 'ਚ ਦਿੱਲੀ ਟੀਮ ਦਾ ਕੋਚ ਬਣਨ 'ਤੇ ਬਹੁਤ ਖ਼ੁਸ਼ੀ ਹੈ। ਇਹ ਇਕ ਸ਼ਾਨਦਾਰ ਟੀਮ ਹੈ ਜਿਸ ਵਿਚ ਕਾਫੀ ਯੋਗਤਾ ਹੈ। ਇਸ ਟੀਮ ਨਾਲ ਕੰਮ ਕਰਨ 'ਚ ਕਾਫੀ ਮਜ਼ਾ ਆਵੇਗਾ। ਮੈਂ ਆਈਐੱਸਐੱਲ ਤੇ ਆਈ ਲੀਗ ਦੇ ਜ਼ਿਆਦਾਤਰ ਮੈਚ ਦੇਖੇ ਹਨ ਜਿਸ ਵਿਚ ਮੈਨੂੰ ਭਾਰਤੀ ਫੁੱਟਬਾਲ ਦੀ ਕਾਫੀ ਸਮਝ ਹੋ ਗਈ ਹੈ। ਬ੍ਰਾਜ਼ੀਲ, ਬੋਲੀਵੀਆ ਤੇ ਅਲਜੀਰੀਆ ਦੇ ਸਿਖਰਲੇ ਕਲੱਬਾਂ ਨਾਲ ਕੋਚ ਦੇ ਰੂਪ 'ਚ ਕੰਮ ਕਰ ਚੁੱਕੇ ਮਿਗੁਏਲ ਨੇ ਕਿਹਾ ਕਿ ਇਸ ਲੀਗ 'ਚ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਯੂਰਪ ਦੇ ਕਈ ਕੋਚ ਵੱਖ-ਵੱਖ ਟੀਮਾਂ ਨੂੰ ਕੋਚਿੰਗ ਦੇ ਰਹੇ ਹਨ ਜਿਸ ਨਾਲ ਮੁਕਾਬਲਾ ਚੰਗਾ ਦਿਲਚਸਪ ਹੋ ਜਾਂਦਾ ਹੈ। ਮੈਨੂੰ ਹੋਰ ਕੋਚਾਂ ਤੋਂ ਸਖ਼ਤ ਚੁਣੌਤੀ ਮਿਲਣ ਦੀ ਉਮੀਦ ਰਹੇਗੀ। ਮੇਰੀ ਯੂਰਪ ਦੇ ਕਈ ਕੋਚਾਂ ਨਾਲ ਗੱਲ ਹੋਈ ਹੈ ਤੇ ਉਹ ਸਾਰੇ ਇਸ ਲੀਗ ਦਾ ਹਿੱਸਾ ਬਣਨਾ ਚਾਹੁੰਦੇ ਹਨ।

ਜਦ ਉਨ੍ਹਾਂ ਤੋਂ ਪੁੱਿਛਆ ਗਿਆ ਕਿ ਤੁਸੀਂ ਦੁਭਾਸ਼ੀਏ ਰਾਹੀਂ ਗੱਲ ਕਰ ਰਹੇ ਹੋ ਇਸ ਕਾਰਨ ਭਾਸ਼ਾ ਟ੫ੇਨਿੰਗ 'ਚ ਸਮੱਸਿਆ ਤਾਂ ਨਹੀਂ ਬਣੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇੰਗਲਿਸ਼ ਬੋਲ ਲੈਂਦਾ ਹਾਂ ਤੇ ਸਮਝ ਵੀ ਲੈਂਦਾ ਹਾਂ। ਮੈਂ ਪਹਿਲਾਂ ਵੀ ਕਈ ਟੀਮਾਂ ਨੂੰ ਕੋਚਿੰਗ ਦਿੱਤੀ ਹੈ। ਹੁਣ ਤਕ ਕੋਈ ਮੁਸ਼ਕਿਲ ਨਹੀਂ ਹੋਈ। ਮੈਂ ਆਪਣੇ ਖਿਡਾਰੀਆਂ ਨੂੰ ਇਹੀ ਸਮਝਾਉਣਾ ਹੈ ਕਿ ਉਨ੍ਹਾਂ ਦੀ ਟੀਮ 'ਚ 11 ਖਿਡਾਰੀ ਹਨ ਤੇ ਆਪਣੀ ਟੀਮ 'ਚ ਵੀ 11 ਹਨ। ਕਿਵੇਂ ਗੋਲ ਕਰਨਾ ਹੈ ਤੇ ਕਿਵੇਂ ਜਿੱਤ ਹਾਸਿਲ ਕਰਨੀ ਹੈ। ਜਦ ਫੁੱਟਬਾਲ ਤੁਹਾਡੇ ਸਾਹਮਣੇ ਹੁੰਦਾ ਹੈ ਤਾਂ ਭਾਸ਼ਾ ਸਮੱਸਿਆ ਨਹੀਂ ਬਣਦੀ। ਹਾਲਾਂਕਿ ਸੀਈਓ ਆਸ਼ੀਸ਼ ਨੇ ਕਿਹਾ ਕਿ ਕੋਚ ਤੇ ਖਿਡਾਰੀਆਂ ਵਿਚਾਲੇ ਕਮਿਊਨਿਕੇਸ਼ਨ ਅਹਿਮ ਮੁੱਦਾ ਹੈ ਤੇ ਇਸ ਲਈ ਟੀਮ 'ਚ ਇਕ ਲੋਕਲ ਕੋਚ ਵੀ ਹੈ ਜੋ ਇਸ ਸਮੱਸਿਆ ਨਾਲ ਨਜਿੱਠਣ ਲਈ ਕਾਫੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Delhi Dynamos unveil head coach, eyes ISL title