ਭਾਰਤ 'ਏ' ਦੀ ਅਗਵਾਈ ਕਰਨਗੇ ਦਹੀਆ

Updated on: Wed, 20 Sep 2017 09:56 PM (IST)
  

ਨਵੀਂ ਦਿੱਲੀ (ਪੀਟੀਆਈ) : ਗੋਲਕੀਪਰ ਵਿਕਾਸ ਦਹੀਆ ਪਰਥ 'ਚ 28 ਸਤੰਬਰ ਤੋਂ ਸ਼ੁਰੂ ਹੋ ਰਹੀ ਆਸਟ੫ੇਲੀਅਨ ਹਾਕੀ ਲੀਗ (ਏਐੱਚਐੱਲ) 2017 'ਚ 18 ਮੈਂਬਰੀ ਭਾਰਤ 'ਏ' ਮਰਦ ਟੀਮ ਦੀ ਅਗਵਾਈ ਕਰਨਗੇ ਜਦਕਿ ਡਿਫੈਂਡਰ ਅਮਿਤ ਰੋਹੀਦਾਸ ਟੀਮ ਦੇ ਉੱਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਟੀਮ 'ਚ ਹੋਰ ਗੋਲਕੀਪਰ ਿਯਸ਼ਣਨ ਬੀ ਪਾਠਕ ਵੀ ਮੌਜੂਦ ਰਹਿਣਗੇ। ਨੀਲਮ ਸੰਜੀਪ ਜੇਸ, ਗੁਰਿੰਦਰ ਸਿੰਘ, ਆਨੰਦ ਲਕੜਾ, ਬਲਜੀਤ ਸਿੰਘ ਤੇ ਕਿਰਮਜੀਤ ਸਿੰਘ ਡਿਫੈਂਸ ਦੀ ਜ਼ਿੰਮੇਵਾਰੀ ਸੰਭਾਲਣਗੇ। ਮਿਡਫੀਲਡ 'ਚ ਹਰਜੀਤ ਸਿੰਘ, ਆਸ਼ੀਸ਼ ਕੁਮਾਰ ਟੋਪਨੋ, ਹਾਰਦਿਕ ਸਿੰਘ, ਸੰਤਾ ਸਿੰਘਤੇ ਨੀਲਕਾਂਤਾ ਸ਼ਰਮਾ ਹੋਣਗੇ। ਫਾਰਵਰਡ ਲਾਈਨ ਦਾ ਜ਼ਿੰਮਾ ਅਰਮਾਨ ਕੁਰੈਸ਼ੀ ਦੇ ਮੋਿਢਆਂ 'ਤੇ ਹੋਵੇਗਾ ਜਿਸ ਵਿਚ ਉਨ੍ਹਾਂ ਦਾ ਸਾਥ ਮੁਹੰਮਦ ਉਮਰ, ਸਿਮਰਨਜੀਤ ਸਿੰਘ, ਅੱਫਾਨ ਯੂਸਫ ਤੇ ਤਲਵਿੰਦਰ ਸਿੰਘ ਦੇਣਗੇ। ਇਹ ਲਗਾਤਾਰ ਦੂਜਾ ਸੈਸ਼ਨ ਹੈ ਜਿਸ ਵਿਚ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ 'ਚ ਦਸ ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਭਾਰਤ ਨੂੰ ਪੂਲ 'ਬੀ' 'ਚ ਰੱਖਿਆ ਗਿਆ ਹੈ। ਮੌਜੂਦਾ ਚੈਂਪੀਅਨ ਵਿਕਟੋਰੀਆ, ਨਾਰਦਨ ਟੈਰੀਟਰੀ, ਸਾਊਥ ਆਸਟ੫ੇਲੀਆ, ਵੈਸਟਰਨ ਆਸਟ੫ੇਲੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਆਸਟ੫ੇਲੀਅਨ ਕੈਪੀਟਲ, ਟੈਰੀਟਰੀ, ਕਵੀਨਜ਼ਲੈਂਡ, ਨਿਊਜ਼ੀਲੈਂਡ ਤੇ ਭਾਰਤ 'ਏ' ਟੀਮ ਸ਼ਿਰਕਤ ਕਰਨਗੀਆਂ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 29 ਸਤੰਬਰ ਨੂੰ ਵੈਸਟਰਨ ਆਸਟ੫ੇਲੀਆ ਖ਼ਿਲਾਫ਼ ਕਰੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Dahiya to lead India A team in AHL