ਮੈਡਰਿਡ (ਰਾਇਟਰ) : ਪੰਜ ਵਾਰ ਵਿਸ਼ਵ ਦੇ ਸਰਬੋਤਮ ਫੁੱਟਬਾਲਰ ਰਹੇ ਿਯਸਟੀਆਨੋ ਰੋਨਾਲਡੋ ਨੇ ਨੌਂ ਸਾਲ ਤੋਂ ਸਪੈਨਿਸ਼ ਕਲੱਬ ਰੀਅਲ ਮੈਡਰਿਡ ਨਾਲ ਚੱਲੇ ਆ ਰਹੇ ਸਾਥ ਨੂੰ ਛੱਡ ਦਿੱਤਾ ਹੈ ਅਤੇ ਇਟਾਲੀਅਨ ਕਲੱਬ ਜੁਵੈਂਟਸ ਨਾਲ ਕਰਾਰ ਕਰ ਲਿਆ ਹੈ। ਰੀਅਲ ਮੈਡਰਿਡ ਨੇ ਮੰਗਲਵਾਰ ਨੂੰ ਇਸ ਦੀ ਅਧਿਕਾਰਕ ਪੁਸ਼ਟੀ ਕੀਤੀ। ਜੁਵੈਂਟਸ ਨਾਲ ਟਰਾਂਸਫਰ ਸਮੇਤ ਉਨ੍ਹਾਂ ਦਾ ਚਾਰ ਸਾਲ ਦਾ ਕਰਾਰ 105 ਮਿਲੀਅਨ ਯੂਰੋ (846 ਕਰੋੜ ਰੁਪਏ) ਵਿਚ ਹੋਇਆ ਹੈ।