ਮਹਾਰਾਸ਼ਟਰ ਖ਼ਿਲਾਫ਼ ਪੰਜਾਬ ਦੀ ਸਥਿਤੀ ਮਜ਼ਬੂਤ

Updated on: Fri, 12 Jan 2018 07:47 PM (IST)
  

ਿਯਕਟ

-ਕੂਚ ਬਿਹਾਰ ਿਯਕਟ ਟਰਾਫੀ ਦਾ ਦੂਜਾ ਦਿਨ

-ਮਹਾਰਾਸ਼ਟਰ ਨੇ ਸੱਤ ਵਿਕਟਾਂ 'ਤੇ ਬਣਾਈਆਂ 121 ਦੌੜਾਂ

ਪਟਿਆਲਾ (ਜੇਐੱਨਐੱਨ) : ਕੂਚ ਬਿਹਾਰ ਿਯਕਟ ਟਰਾਫੀ ਦੇ ਕੁਆਰਟਰ ਫਾਈਨਲ ਮੈਚ 'ਚ ਪੰਜਾਬ ਦੇ ਖਿਡਾਰੀ ਗੌਰਵ ਚੌਧਰੀ ਵੱਲੋਂ ਬਣਾਈਆਂ ਗਈਆਂ 184 ਦੌੜਾਂ ਦੀ ਬਦੌਲਤ ਉਸ ਦੀ ਟੀਮ ਦੀ ਸਥਿਤੀ ਮਜ਼ਬੂਤ ਹੋ ਗਈ ਹੈ। 364 ਗੇਂਦਾਂ 'ਤੇ 25 ਚੌਕਿਆਂ ਦੀ ਮਦਦ ਨਾਲ ਗੌਰਵ ਨੇ 184 ਦੌੜਾਂ ਦੀ ਪਾਰੀ ਖੇਡੀ ਹੈ ਜਿਸ ਕਾਰਨ ਪੰਜਾਬ ਦੀ ਟੀਮ ਨੇ ਅੱਜ ਆਲ ਆਊਟ ਹੋ ਕੇ 540 ਦਾ ਵਿਸ਼ਾਲ ਟੀਚਾ ਮਹਾਰਾਸ਼ਟਰ ਸਾਹਮਣੇ ਰੱਖਿਆ ਹੈ। ਜਵਾਬ ਵਿਚ ਮਹਾਰਾਸ਼ਟਰ ਦੀ ਟੀਮ ਸੱਤ ਵਿਕਟਾਂ ਦੇ ਨੁਕਸਾਨ 'ਤੇ 121 ਦੌੜਾਂ 'ਤੇ ਸੰਘਰਸ਼ ਕਰ ਰਹੀ ਹੈ। ਪੰਜਾਬ ਦੀ ਟੀਮ ਲਈ ਜਗਮੀਤ ਸਿੰਘ ਨੇ 11 ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 85 ਦੌੜਾਂ, ਰਾਹੁਲ ਕਸ਼ਯਪ ਨੇ ਸੱਤ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 69 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਦੀਪਿਨ ਚਿਤਕਾਰਾ ਨੇ 43 ਤੇ ਜੈਸ਼ ਜੈਨ ਨੇ 41 ਦੌੜਾਂ ਦਾ ਯੋਗਦਾਨ ਦਿੱਤਾ। ਮਹਾਰਾਸ਼ਟਰ ਦੀ ਟੀਮ ਲਈ ਸਿੱਧੇਸ਼ ਵੀਰ ਨੇ ਅੱਠ ਚੌਕਿਆਂ ਦੀ ਮਦਦ ਨਾਲ 53 ਦੌੜਾਂ, ਸਵਪਨਿਲ ਫੁਲਪਗਾਰ ਨੇ ਪੰਜ ਚੌਕਿਆਂ ਨਾਲ 28 ਤੇ ਅਥਰਵਾ ਨੇ ਇਕ ਛੱਕੇ ਤੇ ਦੋ ਚੌਕਿਆਂ ਦੀ ਮਦਦ ਨਾਲ 19 ਦੌੜਾਂ ਦਾ ਯੋਗਦਾਨ ਦਿੱਤਾ। ਮਹਾਰਾਸ਼ਟਰ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਲਕਸ਼ੇ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਛੇ ਵਿਕਟਾਂ ਹਾਸਿਲ ਕੀਤੀਆਂ ਜਦਕਿ ਸਿੱਧੇਸ਼ ਤੇ ਤਨਮੇ ਨੇ ਦੋ-ਦੋ ਖਿਡਾਰੀਆਂ ਨੂੰ ਆਊਟ ਕੀਤਾ। ਮਹਾਰਾਸ਼ਟਰ ਵੱਲੋਂ ਸਿੱਧੇਸ਼ ਇਕ ਦੌੜ 'ਤੇ ਯਤਿਨ ਮੰਗਵਾਨੀ ਜ਼ੀਰੋ 'ਤੇ ਯੀਜ਼ 'ਤੇ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: cricket Tournament