ਇੰਗਲੈਂਡ ਨੇ ਭਾਰਤ ਨੂੰ ਹਰਾਇਆ

Updated on: Tue, 11 Sep 2018 11:57 PM (IST)
  

ਅਭਿਸ਼ੇਕ ਤਿ੫ਪਾਠੀ, ਲੰਡਨ

ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਮੁਕਾਬਲਾ ਓਵਲ ਵਿਚ ਖੇਡਿਆ ਗਿਆ। ਇਸ ਮੈਚ ਵਿਚ ਭਾਰਤ ਨੂੰ 118 ਦੌੜਾਂ ਨਾਲ ਮਾਤ ਸਹਿਣੀ ਪਈ। ਭਾਰਤ ਨੂੰ ਜਿੱਤ ਲਈ 464 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਲੋਕੇਸ਼ ਰਾਹੁਲਤੇ ਰਿਸ਼ਭ ਪੰਤ ਦੇ ਸੈਂਕੜਿਆਂ ਦੇ ਬਾਵਜੂਦ ਭਾਰਤੀ ਟੀਮ ਦੂਜੀ ਪਾਰੀ ਵਿਚ 345 ਦੌੜਾਂ 'ਤੇ ਆਊਟ ਹੋ ਗਈ। ਇਸ ਮੈਚ ਵਿਚ ਹਾਰ ਨਾਲ ਹੀ ਭਾਰਤ ਨੇ ਪੰਜ ਟੈਸਟ ਮੈਚਾਂ ਦੀ ਸੀਰੀਜ਼ 1-4 ਨਾਲ ਗੁਆ ਦਿੱਤੀ। ਵਿਰਾਟ ਦੀ ਕਪਤਾਨੀ ਵਿਚ ਪਹਿਲੀ ਵਾਰ ਇੰਗਲੈਂਡ ਗਈ ਭਾਰਤੀ ਟੀਮ ਨੂੰ ਇਸ ਟੈਸਟ ਸੀਰੀਜ਼ ਵਿਚ ਹਾਰ ਮਿਲੀ ਹੈ। ਇਹ ਟੈਸਟ ਏਲੀਸਟੇਅਰ ਕੁਕ ਦਾ ਆਖ਼ਰੀ ਟੈਸਟ ਮੈਚ ਸੀ ਜਿਸ ਵਿਚ ਉਨ੍ਹਾਂ ਨੇ ਸੈਂਕੜਾ ਲਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: cricket match