ਭਾਰਤ-ਏ ਪਾਰੀ ਤੇ 30 ਦੌੜਾਂ ਨਾਲ ਜੇਤੂ

Updated on: Tue, 07 Aug 2018 09:57 PM (IST)
  

ਬੈਂਗਲੁਰੂ : ਭਾਰਤ-ਏ ਨੇ ਦੱਖਣੀ ਅਫਰੀਕਾ-ਏ ਨੂੰ ਪਹਿਲੇ ਟੈਸਟ ਦੇ ਚੌਥੇ ਤੇ ਆਖ਼ਰੀ ਦਿਨ ਪਾਰੀ ਤੇ 30 ਦੌੜਾਂ ਨਾਲ ਮਾਤ ਦਿੱਤੀ। ਦੱਖਣੀ ਅਫਰੀਕਾ-ਏ ਦੀ ਦੂਜੀ ਪਾਰੀ 128.5 ਓਵਰਾਂ 'ਚ 308 ਦੌੜਾਂ 'ਤੇ ਸਿਮਟ ਗਈ। ਭਾਰਤੀ ਨੇ ਪਹਿਲੀ ਪਾਰੀ ਅੱਠ ਵਿਕਟਾਂ 'ਤੇ 584 ਦੌੜਾਂ ਬਣਾ ਕੇ ਐਲਾਨੀ ਸੀ ਤੇ ਮਹਿਮਾਨ ਟੀਮ ਦੀ ਪਹਿਲੀ ਪਾਰੀ 246 ਦੌੜਾਂ 'ਤੇ ਸਿਮਟ ਗਈ ਸੀ।

ਅੰਡਰ-19 ਟੀਮ ਜਿੱਤੀ

ਮੋਰਤੁਵਾ : ਭਾਰਤੀ ਅੰਡਰ-19 ਟੀਮ ਨੇ ਸ੍ਰੀਲੰਕਾਈ ਅੰਡਰ-19 ਟੀਮ ਨੂੰ 135 ਦੌੜਾਂ ਨਾਲ ਹਰਾ ਕੇ ਵਨ ਡੇ ਸੀਰੀਜ਼ ਵਿਚ 2-2 ਦੀ ਬਰਾਬਰੀ ਹਾਸਿਲ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਛੇ ਵਿਕਟਾਂ 'ਤੇ 278 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਸ੍ਰੀਲੰਕਾਈ ਟੀਮ 37.2 ਓਵਰਾਂ 'ਚ 143 ਦੌੜਾਂ 'ਤੇ ਸਿਮਟ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: cricket diary