ਗੰਭੀਰ ਨੇ ਬੇਦੀ ਤੇ ਚੌਹਾਨ ਨੂੰ ਲਿਆ ਲੰਮੀ ਹੱਥੀਂ

Updated on: Tue, 12 Jun 2018 08:39 PM (IST)
  

ਨਵੀਂ ਦਿੱਲੀ (ਜੇਐੱਨਐੱਨ) : ਤਜਰਬੇਕਾਰ ਿਯਕਟਰ ਗੌਤਮ ਗੰਭੀਰ ਨੇ ਨੌਜਵਾਨ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੀ ਟੀਮ ਇੰਡੀਆ 'ਚ ਚੋਣ ਨੂੰ ਲੈ ਕੇ ਦਿੱਲੀ ਤੇ ਜ਼ਿਲ੍ਹਾ ਿਯਕਟ ਸੰਘ (ਡੀਡੀਸੀਏ) ਦੇ ਅਧਿਕਾਰੀਆਂ ਨੂੰ ਨਿਸ਼ਾਨੇ 'ਤੇ ਲਿਆ ਹੈ। ਨਵਦੀਪ ਦੀ ਦਿੱਲੀ ਰਣਜੀ ਟੀਮ 'ਚ ਚੋਣ ਨੂੰ ਲੈ ਕੇ ਡੀਡੀਸੀਏ ਦੇ ਕੁਝ ਅਹੁਦੇਦਾਰਾਂ ਨੇ ਵਿਰੋਧ ਕੀਤਾ ਸੀ, ਤਦ ਗੰਭੀਰ ਨੇ ਇਸ ਨੌਜਵਾਨ ਤੇਜ਼ ਗੇਂਦਬਾਜ਼ ਦਾ ਸਾਥ ਦਿੱਤਾ ਤੇ ਹੁਣ ਉਨ੍ਹਾਂ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਇੱਕੋ ਇਕ ਟੈਸਟ ਲਈ ਭਾਰਤੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।

ਗੌਤਮ ਗੰਭੀਰ ਨੇ ਟਵੀਟ ਕੀਤਾ ਕਿ ਡੀਡੀਸੀਏ ਦੇ ਮੈਂਬਰਾਂ ਬਿਸ਼ਨ ਸਿੰਘ ਬੇਦੀ ਤੇ ਚੇਤਨ ਚੌਹਾਨ ਨਾਲ ਮੇਰੀ ਹਮਦਰਦੀ। ਭਾਰਤੀ ਟੀਮ 'ਚ ਬਾਹਰਲੇ ਨਵਦੀਪ ਸੈਣੀ ਨੂੰ ਸ਼ਾਮਿਲ ਕੀਤਾ ਗਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਕਾਲੇ ਆਰਮਬੈਂਡ (ਹੱਥ 'ਤੇ ਬੰਨ੍ਹਣ ਵਾਲੀ ਪੱਟੀ) ਬੈਂਗਲੁਰੂ ਵਿਚ 225 ਰੁਪਏ ਵਿਚ ਮਿਲ ਰਹੇ ਹਨ। ਸਰ ਧਿਆਨ ਰੱਖੋ ਕਿ ਨਵਦੀਪ ਪਹਿਲਾਂ ਭਾਰਤੀ ਹਨ ਤੇ ਫਿਰ ਬਾਅਦ ਵਿਚ ਸਥਾਨਕ। ਇਸ ਤੋਂ ਪਹਿਲਾਂ ਨਵਦੀਪ ਦੀ ਦਿੱਲੀ ਰਣਜੀ ਟੀਮ ਵਿਚ ਚੋਣ ਨੂੰ ਲੈ ਕੇ ਡੀਡੀਸੀਏ ਦੇ ਕੁਝ ਅਹੁਦੇਦਾਰਾਂ ਨੇ ਇਤਰਾਜ਼ ਜ਼ਾਹਿਰ ਕੀਤਾ ਸੀ। ਤਦ ਕੁਝ ਮੀਡੀਆ ਰਿਪੋਰਟਾਂ ਵਿਚ ਪ੍ਰਕਾਸ਼ਿਤ ਹੋਇਆ ਸੀ ਕਿ ਹਰਿਆਣਾ ਦਾ ਲੜਕਾ ਦਿੱਲੀ ਵੱਲੋਂ ਕਿਵੇਂ ਖੇਡ ਰਿਹਾ ਹੈ ਪਰ ਇਸ ਦੇ ਬਾਵਜੂਦ ਗੌਤਮ ਗੰਭੀਰ ਨੇ ਨਵਦੀਪ ਦਾ ਸਾਥ ਦਿੱਤਾ। ਨਵਦੀਪ ਨੇ ਵੀ ਖ਼ੁਦ ਨੂੰ ਸਾਬਿਤ ਕੀਤਾ ਤੇ ਦਿੱਲੀ ਲਈ ਰਣਜੀ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡੀਡੀਸੀਏ ਦੇ ਸਾਬਕਾ ਉੱਪ ਪ੍ਰਧਾਨ ਚੇਤਨ ਚੌਹਾਨ ਿਫ਼ਲਹਾਲ ਉੱਤਰ ਪ੍ਰਦੇਸ਼ ਦੇ ਖੇਡ ਮੰਤਰੀ ਹਨ।

----

ਅਸੀਂ ਬਣੇ ਰਹਾਂਗੇ ਨੰਬਰ ਇਕ : ਬੇਰਸਟਾ

ਲੰਡਨ (ਜੇਐੱਨਐੱਨ) : ਆਸਟ੫ੇਲੀਆ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਇੰਗਲੈਂਡ ਦੇ ਬੱਲੇਬਾਜ਼ ਜਾਨੀ ਬੇਰਸਟਾ ਨੇ ਕਿਹਾ ਕਿ ਨੰਬਰ ਇਕ ਰੈਂਕਿੰਗ 'ਤੇ ਰਹਿੰਦੇ ਅਸੀਂ ਆਸਟ੫ੇਲੀਆ ਨੂੰ ਪਰੇਸ਼ਾਨ ਕਰ ਸਕਦੇ ਹਾਂ। ਆਈਸੀਸੀ ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਪੁੱਜਣ ਤੋਂ ਬਾਅਦ ਐਤਵਾਰ ਨੂੰ ਹੀ ਇੰਗਲੈਂਡ ਨੂੰ ਸਕਾਟਲੈਂਡ ਹੱਥੋਂ ਛੇ ਦੌੜਾਂ ਨਾਲ ਮਾਤ ਮਿਲੀ ਸੀ। ਬੇਰਸਟਾ ਇੰਗਲੈਂਡ ਦੇ ਪਹਿਲੇ ਬੱਲੇਬਾਜ਼ ਬਣੇ ਜਿਨ੍ਹਾਂ ਨੇ ਲਗਾਤਾਰ ਤਿੰਨ ਵਨ ਡੇ ਸੈਂਕੜੇ ਲਾਏ। ਸਕਾਟਲੈਂਡ ਤੋਂ ਮਿਲੀ ਹਾਰ ਨੇ ਜ਼ਰੂਰ ਇੰਗਲੈਂਡ 'ਤੇ ਸਵਾਲ ਉਠਾਏ ਹਨ ਪਰ ਅੱਜ ਤਕ ਵਿਸ਼ਵ ਕੱਪ ਦਾ ਖ਼ਿਤਾਬ ਨਾ ਜਿੱਤ ਸਕਣ ਦੇ ਸਵਾਲ 'ਤੇ ਬੇਰਸਟਾ ਨੇ ਕਿਹਾ ਕਿ ਇਆਨ ਮਾਰਗਨ ਦੀ ਅਗਵਾਈ ਵਿਚ ਟੀਮ ਕੁਝ ਵੀ ਹਾਸਿਲ ਕਰ ਸਕਦੀ ਹੈ। ਇਹੀ ਕਾਰਨ ਹੈ ਕਿ ਅਸੀਂ ਰੈਂਕਿੰਗ ਵਿਚ ਨੰਬਰ ਇਕ ਹਾਂ। ਬੇਰਸਟਾ ਨੇ ਕਿਹਾ ਕਿ ਸਕਾਟਲੈਂਡ ਤੋਂ ਮਿਲੀ ਹਾਰ ਨਾਲ ਅਸੀਂ ਕਾਫੀ ਕੁਝ ਸਿੱਖਿਆ ਹੈ। ਇੰਗਲੈਂਡ ਨੂੰ ਆਸਟ੫ੇਲੀਆ ਖ਼ਿਲਾਫ਼ ਪਹਿਲਾ ਵਨ ਡੇ ਮੈਚ ਬੁੱਧਵਾਰ ਤੋਂ ਖੇਡਣਾ ਹੈ। ਪਿਛਲੇ ਹੀ ਸਾਲ ਇੰਗਲੈਂਡ ਨੇ ਆਸਟ੫ੇਲੀਆ ਖ਼ਿਲਾਫ਼ ਉਨ੍ਹਾਂ ਦੇ ਹੀ ਘਰ ਵਿਚ 4-1 ਨਾਲ ਵਨ ਡੇ ਸੀਰੀਜ਼ ਜਿੱਤੀ ਸੀ।

----

ਸਕਾਟਲੈਂਡ ਨੂੰ ਟੈਸਟ ਦਰਜਾ ਹਾਸਿਲ ਕਰਨ ਦੀ ਉਮੀਦ

ਲੰਡਨ (ਏਜੰਸੀ) : ਪਿਛਲੇ ਦਿਨੀਂ ਇੰਗਲੈਂਡ ਨੂੰ ਵਨ ਡੇ ਮੈਚ 'ਚ ਹਰਾਉਣ ਤੋਂ ਬਾਅਦ ਸਕਾਟਲੈਂਡ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਟੈਸਟ ਿਯਕਟ ਖੇਡਣ ਦਾ ਦਰਜਾ ਮਿਲ ਜਾਵੇਗਾ। ਸਕਾਟਲੈਂਡ ਨੇ ਐਤਵਾਰ ਨੂੰ ਇੰਗਲੈਂਡ ਖ਼ਿਲਾਫ਼ ਖੇਡਦੇ ਹੋਏ 365 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ ਤੇ ਛੇ ਦੌੜਾਂ ਨਾਲ ਆਪਣੇ ਗੁਆਂਢੀ ਦੇਸ਼ 'ਤੇ ਪਹਿਲੀ ਜਿੱਤ ਦਰਜ ਕੀਤੀ ਸੀ।

ਸਕਾਟਲੈਂਡ ਿਯਕਟ ਦੇ ਚੇਅਰਮੈਨ ਟੋਨੀ ਬਰਾਇਨ ਨੇ ਕਿਹਾ ਕਿ ਅਸੀਂ ਕੁਝ ਸਾਲਾਂ ਵਿਚ ਟੈਸਟ ਿਯਕਟ ਦਾ ਦਰਜਾ ਹਾਸਿਲ ਕਰ ਸਕਦੇ ਹਾਂ। ਅਸੀਂ ਇਸ ਦੇ ਬਹੁਤ ਨੇੜੇ ਪੁੱਜ ਗਏ ਹਾਂ। ਆਈਸੀਸੀ ਦੇ 12 ਮੈਂਬਰ ਦੇਸ਼ ਹਨ ਜਿਸ ਵਿਚ ਆਇਰਲੈਂਡ ਤੇ ਅਫ਼ਗਾਨਿਸਤਾਨ ਨੇ ਪਿਛਲੇ ਸਾਲ ਜੂਨ ਵਿਚ ਇਹ ਦਰਜਾ ਹਾਸਿਲ ਕੀਤਾ ਸੀ। ਆਈਸੀਸੀ ਨੇ 2019 ਵਿਸ਼ਵ ਕੱਪ ਵਿਚ ਵੀ 14 ਦੀ ਥਾਂ 10 ਟੀਮਾਂ ਕਰ ਦਿੱਤੀਆਂ ਹਨ। ਬਰਾਇਨ ਨੇ ਅੱਗੇ ਕਿਹਾ ਕਿ ਸਾਨੂੰ ਵੱਡੇ ਦੇਸ਼ ਖ਼ਿਲਾਫ਼ ਇਕ ਹੋਰ ਜਿੱਤ ਦੀ ਲੋੜ ਹੈ। ਸਾਨੂੰ ਵਿਸ਼ਵ ਕੱਪ ਕੁਆਲੀਫਾਇਰ ਵਿਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ।

----

ਕਾਮਯਾਬ ਹੋਣ ਲਈ ਇਕਾਗਰਤਾ ਦੀ ਲੋੜ : ਡਿਵੀਲੀਅਰਜ਼

ਨਵੀਂ ਦਿੱਲੀ (ਜੇਐੱਨਐੱਨ) : ਅਚਾਨਕ ਸੰਨਿਆਸ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਬੀ ਡਿਵੀਲੀਅਰਜ਼ ਦਾ ਕਹਿਣਾ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਕਾਯਮਾਬ ਹੋਣ ਲਈ ਆਪਣੀ ਖੇਡ 'ਤੇ ਧਿਆਨ ਦੇਣ ਤੇ ਇਕਾਗਰ ਹੋਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਸਫ਼ਲ ਹੋਣ ਲਈ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਲੋੜ ਹੈ ਜੋ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਸਕਦੀਆਂ ਹਨ। ਡਿਵੀਲੀਅਰਜ਼ ਨੇ ਕਿਹਾ ਕਿ ਇਕ ਖਿਡਾਰੀ ਦੇ ਜੀਵਨ ਵਿਚ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਹਨ ਜੋ ਉਸ ਦੇ ਧਿਆਨ ਨੂੰ ਭਟਕਾ ਸਕਦੀਆਂ ਹਨ। ਜਦ ਤੁਸੀਂ ਸਿਖ਼ਰ 'ਤੇ ਪੁੱਜ ਜਾਂਦੇ ਹੋ ਤਾਂ ਹਰ ਕੋਈ ਤੁਹਾਨੂੰ ਹਾਸਿਲ ਕਰਨਾ ਚਾਹੁੰਦਾ ਹੈ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਜਦ ਤੁਸੀਂ ਸਮਾਜ 'ਚ ਸਾਹਮਣੇ ਆਉਂਦੇ ਹੋ ਤਾਂ ਤੁਹਾਡੇ ਮੋਿਢਆਂ 'ਤੇ ਉੱਚ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਹਰ ਨੌਜਵਾਨ ਖਿਡਾਰੀ ਨੂੰ ਜੇ ਸਫ਼ਲ ਹੋਣਾ ਹੈ ਤਾਂ ਉਸ ਨੂੰ ਮੁਸ਼ਕਿਲ ਫ਼ੈਸਲੇ ਲੈਣੇ ਪੈਣਗੇ, ਮਿਹਨਤ ਕਰਨੀ ਪਵੇਗੀ ਤੇ ਹਮੇਸ਼ਾ ਆਪਣੇ ਟੀਚੇ ਵੱਲ ਇਕਾਗਰਤਾ ਨਾਲ ਵਧਣਾ ਪਵੇਗਾ। ਵਨ ਡੇ ਵਿਚ ਸਭ ਤੋਂ ਤੇਜ਼ ਸੈਂਕੜੇ ਤੇ ਅਰਧ ਸੈਂਕੜੇ ਦਾ ਰਿਕਾਰਡ ਆਪਣੇ ਨਾਂ ਕਰਨ ਵਾਲੇ ਡਿਵੀਲੀਅਰਜ਼ ਨੇ ਆਪਣੀ ਜ਼ਿੰਦਗੀ ਦੇ ਫ਼ਲਸਫ਼ੇ ਬਾਰੇ ਦੱਸਦੇ ਹੋਏ ਕਿਹਾ ਕਿ ਤੁਸੀਂ ਸੁਪਨਿਆਂ ਦਾ ਪਿੱਛਾ ਕਰੋ, ਇਮਾਨਦਾਰੀ ਨਾਲ ਮਿਹਨਤ ਕਰੋ, ਚਾਹੇ ਤੁਸੀਂ ਿਯਕਟ ਦੇ ਮੈਦਾਨ 'ਤੇ ਹੋਵੋ ਜਾਂ ਘਰ 'ਤੇ ਅਤੇ ਤੁਸੀਂ ਆਪਣੇ 'ਤੇ ਵਿਸ਼ਵਾਸ ਰੱਖੋ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: cricket diary