'ਗ਼ੈਰ ਮਨਜ਼ੂਰ' ਲੀਗਾਂ ਤੋਂ ਦੂਰ ਰਹਿਣ ਖਿਡਾਰੀ : ਬੋਰਡ

Updated on: Mon, 09 Oct 2017 09:38 PM (IST)
  

ਨਵੀਂ ਦਿੱਲੀ (ਪੀਟੀਆਈ) : ਬੀਸੀਸੀਆਈ ਨੇ ਸੋਮਵਾਰ ਨੂੰ ਕਿਹਾ ਹੈ ਕਿ ਇੰਡੀਅਨ ਜੂਨੀਅਰ ਪ੍ਰੀਮੀਅਰ ਲੀਗ (ਆਈਜੇਪੀਐੱਲ) ਤੇ ਜੂਨੀਅਰ ਇੰਡੀਅਨ ਪਲੇਅਰ ਲੀਗ (ਜੇਆਈਪੀਐੱਲ) ਵਰਗੀਆਂ ਜੂਨੀਅਰ ਲੀਗਾਂ ਨੂੰ ਉਸ ਦੀ ਮਾਨਤਾ ਨਹੀਂ ਹੈ ਤੇ ਇਸ ਤਰ੍ਹਾਂ ਦੇ 'ਗ਼ੈਰ ਮਨਜ਼ੂਰ ਟੂਰਨਾਮੈਂਟ' 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੀਸੀਸੀਆਈ ਨੇ ਇਹ ਵੀ ਸਾਫ਼ ਕੀਤਾ ਕਿ ਗੌਤਮ ਗੰਭੀਰ ਵਰਗੇ ਖਿਡਾਰੀਆਂ ਨੇ ਵੀ ਆਈਜੇਪੀਐੱਲ ਟੀ-20 ਤੋਂ ਆਪਣਾ ਸਮਰਥਨ ਵਾਪਿਸ ਲੈ ਲਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: cricket board