ਕੋਹਲੀ ਮਿਲਿਆ ਪਾਲੀ ਉਮਰੀਗਰ ਐਵਾਰਡ

Updated on: Wed, 13 Jun 2018 12:21 AM (IST)
  

ਬੈਂਗਲੁਰੂ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬੀਸੀਸੀਆਈ ਦੇ ਸਾਲਾਨਾ ਇਨਾਮ ਵੰਡ ਸਮਾਗਮ 'ਚ ਲਗਾਤਾਰ ਦੋ ਸੈਸ਼ਨਾਂ ਲਈ ਪਾਲੀ ਉਮਰੀਗਰ ਟਰਾਫੀ (ਸਾਲ ਦੇ ਸਰਬੋਤਮ ਿਯਕਟਰ ) ਦਿੱਤੀ ਗਈ। ਇਸ ਤੋਂ ਇਲਾਵਾ ਅੰਸ਼ੁਮਨ ਗਾਇਕਵਾੜ ਤੇ ਸੁਧਾ ਸ਼ਾਹ ਨੂੰ ਸੀਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਸਨਮਾਨ ਦਿੱਤਾ ਗਿਆ। ਜਲਜ ਸਕਸੈਨਾ ਤੇ ਪਰਵੇਜ਼ ਰਸੂਲ ਨੂੰ ਘਰੇਲੂ ਿਯਕਟ ਵਿਚ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਪੁਰਸਕਾਰ ਮਿਲਿਆ। ਕਰੁਣਾਲ ਪਾਂਡਿਆ ਨੂੰ ਵਿਜੇ ਹਜ਼ਾਰੇ ਵਨ ਡੇ ਚੈਂਪੀਅਨਸ਼ਿਪ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਇਨਾਮ ਮਿਲਿਆ। ਹੋਰ ਮੁੱਖ ਪੁਰਸਕਾਰਾਂ 'ਚ ਸਰਬੋਤਮ ਅੰਤਰਰਾਸ਼ਟਰੀ ਿਯਕਟਰ ਸਮਿ੍ਰਤੀ ਮੰਧਾਨਾ ਨੂੰ ਚੁਣਿਆ ਗਿਆ। ਮਯੰਕ ਅੱਗਰਵਾਲ (ਮਾਧਵ ਰਾਓ ਸਿੰਧੀਆ), ਆਰਿਆਮਾਨ ਬਿਰਲਾ (ਐੱਮਏ ਚਿੰਦਬਰਮ ਟਰਾਫੀ-ਸਰਬੋਤਮ ਸਕੋਰਰ), ਦਿੱਲੀ ਦੇ ਤੇਜਸ ਬਰੋਕਾ (ਐੱਮਏ ਚਿੰਦਬਰਮ ਟਰਾਫੀ-ਸਰਬੋਤਮ ਵਿਕਟਾਂ), ਦੀਪਤੀ ਸ਼ਰਮਾ (ਜਗਮੋਹਨ ਡਾਲਮੀਆ ਟਰਾਫੀ-ਸਰਬੋਤਮ ਮਹਿਲਾ ਿਯਕਟਰ), ਦਿੱਲੀ ਤੇ ਜ਼ਿਲ੍ਹਾ ਿਯਕਟ ਸੰਘ (ਘਰੇਲੂ ਟੂਰਨਾਮੈਂਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ) ਨੂੰ ਵੀ ਐਵਾਰਡ ਮਿਲੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: cri cri