ਸਿੰਧੂ ਤੇ ਸਾਇਨਾ ਵਿਚਾਲੇ ਹੋਵੇਗੀ ਸੋਨੇ ਦੀ ਜੰਗ

Updated on: Sat, 14 Apr 2018 08:07 PM (IST)
  

ਗੋਲਡ ਕੋਸਟ : ਭਾਰਤੀ ਬੈਡਮਿੰਟਨ ਦੀਆਂ ਸਟਾਰ ਖਿਡਾਰਨਾਂ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਨੇ ਸ਼ਨਿਚਰਵਾਰ ਨੂੰ ਰਾਸ਼ਟਰਮੰਡਲ ਖੇਡਾਂ 'ਚ ਬੈਡਮਿੰਟਨ ਮੁਕਾਬਲੇ ਦੇ ਮਹਿਲਾ ਸਿੰਗਲਜ਼ ਦੇ ਆਪੋ-ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਹੁਣ ਇਹ ਦੋਵੇਂ ਐਤਵਾਰ ਨੂੰ ਗੋਲਡ ਮੈਡਲ ਦੇ ਮੁਕਾਬਲੇ 'ਚ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ।

ਸ਼੍ਰੀਕਾਂਤ ਵੀ ਫਾਈਨਲ 'ਚ

ਗੋਲਡ ਕੋਸਟ : ਵਿਸ਼ਵ ਰੈਕਿੰਗ 'ਚ ਨੰਬਰ ਇਕ 'ਤੇ ਪੁੱਜੇ ਕਿਦਾਂਬੀ ਸ਼੍ਰੀਕਾਂਤ ਵੀ ਫਾਈਨਲ 'ਚ ਪੁੱਜ ਗਏ। ਉਨ੍ਹਾਂ ਨੇ ਮਰਦ ਸਿੰਗਲਜ਼ ਦੇ ਸੈਮੀਫਾਈਨਲ 'ਚ 2010 ਰਾਸ਼ਟਰਮੰਡਲ ਖੇਡਾਂ ਦੇ ਸਿਲਵਰ ਮੈਡਲ ਜੇਤੂ ਇੰਗਲੈਂਡ ਦੇ ਰਾਜੀਵ ਓਸੇਫ ਨੂੰ 21-10, 21-17 ਨਾਲ ਹਰਾਇਆ।

ਸਾਤਵਿਕ-ਚਿਰਾਗ ਨੇ ਰਚਿਆ ਇਤਿਹਾਸ

ਗੋਲਡ ਕੋਸਟ : ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਨੌਜਵਾਨ ਭਾਰਤੀ ਜੋੜੀ ਨੇ ਮਰਦ ਡਬਲਜ਼ ਦੇ ਫਾਈਨਲ 'ਚ ਪੁੱਜ ਕੇ ਇਤਿਹਾਸ ਰਚ ਦਿੱਤਾ। ਇਸ ਭਾਰਤੀ ਜੋੜੀ ਨੇ ਸ੍ਰੀਲੰਕਾ ਦੇ ਸਚਿਨ ਡਾਇਸ ਤੇ ਬੁਵਾਨੇਕਾ ਗੁਣਾਤਿਲਕਾ ਦੀ ਜੋੜੀ ਨੂੰ 21-18, 21-10 ਨਾਲ ਹਰਾ ਕੇ ਗੋਲਡ ਮੈਡਲ ਦੇ ਮੁਕਾਬਲੇ ਲਈ ਆਪਣੀ ਥਾਂ ਯਕੀਨੀ ਬਣਾਈ। ਰਾਸ਼ਟਰਮੰਡਲ ਖੇਡਾਂ ਦੇ ਮਰਦ ਡਬਲਜ਼ ਮੁਕਾਬਲੇ ਦੇ ਫਾਈਨਲ 'ਚ ਪੁੱਜਣ ਵਾਲੀ ਇਹ ਪਹਿਲੀ ਭਾਰਤੀ ਜੋੜੀ ਹੈ।

ਅਸ਼ਵਿਨੀ-ਸਿੱਕੀ ਨੂੰ ਕਾਂਸਾ

ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਨੇ ਆਸਟ੫ੇਲੀਆ ਦੀ ਸੇਤਯਾਨਾ ਮਾਪਾਸਾ ਤੇ ਗ੍ਰੋਨਿਆ ਸਮਰਵਿਲੇ ਦੀ ਜੋੜੀ ਨੂੰ ਮਹਿਲਾ ਡਬਲਜ਼ ਦੇ 47 ਮਿੰਟ ਤਕ ਚੱਲੇ ਮੁਕਾਬਲੇ 'ਚ 21-19, 21-19 ਨਾਲ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: commonwealth badminton