ਮੈਸੀ ਦੇ ਡਬਲ ਨਾਲ ਜਿੱਤਿਆ ਬਾਰਸੀਲੋਨਾ

Updated on: Wed, 13 Sep 2017 08:04 PM (IST)
  

ਚੈਂਪੀਅਨਜ਼ ਲੀਗ

-ਸੈਸ਼ਨ ਦੇ ਆਪਣੇ ਪਹਿਲੇ ਮੁਕਾਬਲੇ 'ਚ ਜੁਵੈਂਟਸ ਨੂੰ 3-0 ਨਾਲ ਦਿੱਤੀ ਮਾਤ

-ਮੈਸੀ ਨੇ ਕਰੀਅਰ 'ਚ ਪਹਿਲੀ ਵਾਰ ਬੁਫੋਨ ਨੂੰ ਭੁਲੇਖਾ ਪਾ ਕੇ ਕੀਤਾ ਗੋਲ

---

ਨੰਬਰ ਗੇਮ

-27 ਵੱਖ-ਵੱਖ ਕਲੱਬਾਂ ਖ਼ਿਲਾਫ਼ ਚੈਂਪੀਅਨਜ਼ ਲੀਗ 'ਚ ਗੋਲ ਕਰ ਚੁੱਕੇ ਹਨ ਮੈਸੀ ਹੁਣ ਤਕ। ਉਨ੍ਹਾਂ ਨੇ ਕਰੀਮ ਬੇਂਜੇਮਾ ਦੀ ਬਰਾਬਰੀ ਕੀਤੀ। ਇਸ ਮਾਮਲੇ 'ਚ ਰਾਉਲ (33 ਪਹਿਲੇ), ਿਯਸਟੀਆਨੋ ਰੋਨਾਲਡੋ (31) ਦੂਜੇ ਤੇ ਜਲਾਟਨ ਇਬ੍ਰਾਹਿਮੋਵਿਕ (29) ਹੀ ਉਨ੍ਹਾਂ ਤੋਂ ਅੱਗੇ ਹਨ।

-02 ਵਾਰ ਜੁਵੈਂਟਸ ਦੀ ਟੀਮ ਗਰੁੱਪ ਗੇੜ 'ਚ ਚੈਂਪੀਅਨ ਲੀਗ ਦਾ ਕੋਈ ਮੁਕਾਬਲਾ 0-3 ਨਾਲ ਹਾਰੀ ਹੈ। ਇਸ ਤੋਂ ਪਹਿਲਾਂ 2009 'ਚ ਬਾਇਰਨ ਮਿਊਨਿਖ ਨੇ ਉਸ ਨੂੰ 4-1 ਨਾਲ ਮਾਤ ਦਿੱਤੀ ਸੀ।

-109ਵਾਂ ਮੈਚ ਸੀ ਇਹ ਬੁਫੋਨ ਦਾ ਚੈਂਪੀਅਨ ਲੀਗ 'ਚ। ਉਨ੍ਹਾਂ ਨੇ ਇਸ ਲੀਗ 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਇਟਾਲੀਅਨ ਖਿਡਾਰੀ ਦੇ ਰਿਕਾਰਡ ਦੀ ਬਰਾਬਰੀ ਕੀਤੀ ਜੋ ਕਿ ਪਾਓਲੋ ਮਾਲਦੀਨੀ ਦੇ ਨਾਂ ਸੀ।

---

ਬਾਰਸੀਲੋਨਾ (ਏਐੱਫਪੀ) : ਲਿਓਨ ਮੈਸੀ ਦੇ ਦੋ ਸ਼ਾਨਦਾਰ ਗੋਲਾਂ ਦੇ ਦਮ 'ਤੇ ਬਾਰਸੀਲੋਨਾ ਨੇ ਚੈਂਪੀਅਨਜ਼ ਲੀਗ 'ਚ ਪਿਛਲੇ ਸਾਲ ਦੇ ਉੱਪ ਜੇਤੂ ਜੁਵੈਂਟਸ ਨੂੰ 3-0 ਨਾਲ ਮਾਤ ਦੇ ਕੇ ਨਵੇਂ ਸੈਸ਼ਨ ਦਾ ਧਮਾਕੇਦਾਰ ਆਗ਼ਾਜ਼ ਕੀਤਾ। ਇਸ ਨਾਲ ਹੀ ਬਾਰਸੀਲੋਨਾ ਨੇ ਪਿਛਲੇ ਸੈਸ਼ਨ 'ਚ ਕੁਆਰਟਰ ਫਾਈਨਲ 'ਚ ਜੁਵੈਂਟਸ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਬਾਰਸੀਲੋਨਾ ਲਈ ਮੈਸੀ ਨੇ 45ਵੇਂ ਤੇ 69ਵੇਂ ਮਿੰਟ ਜਦਕਿ ਇਵਾਨ ਰਾਕੀਟਿਕ ਨੇ 56ਵੇਂ ਮਿੰਟ 'ਚ ਗੋਲ ਕੀਤੇ।

ਦੋਵਾਂ ਟੀਮਾਂ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਇਕ ਦੂਜੇ ਨੂੰ ਕੋਈ ਮੌਕਾ ਨਹੀਂ ਦਿੱਤਾ। ਜਦ ਲੱਗ ਰਿਹਾ ਸੀ ਕਿ ਪਹਿਲਾ ਅੱਧ ਗੋਲ ਰਹਿਤ ਰਹੇਗਾ ਤਾਂ ਮੈਸੀ ਨੇ ਜੁਵੈਂਟਸ ਦੇ ਗੋਲਕੀਪਰ ਗਿਆਨਲੁਗੀ ਬੁਫੋਨ ਨੂੰ ਭੁਲੇਖਾ ਪਾਉਂਦੇ ਹੋਏ ਗੇਂਦ ਨੂੰ ਜਾਲ 'ਚ ਪਾ ਕੇ ਬਾਰਸੀਲੋਨਾ ਦਾ ਖਾਤਾ ਖੋਲਿ੍ਹਆ। ਕਰੀਅਰ 'ਚ ਪਹਿਲੀ ਵਾਰ ਮੈਸੀ ਨੇ ਬੁਫੋਨ ਨੂੰ ਭੁਲੇਖਾ ਪਾ ਕੇ ਗੋਲ ਕੀਤਾ।

ਦੂਜੇ ਅੱਧ 'ਚ ਵੀ ਬਾਰਸੀਲੋਨਾ ਨੇ ਆਪਣੀ ਹਮਲਾਵਰ ਖੇਡ ਜਾਰੀ ਰੱਖੀ। ਇਸ ਦਾ ਫ਼ਾਇਦਾ ਉਸ ਨੂੰ 11 ਮਿੰਟ ਬਾਅਦ ਹੀ ਮਿਲ ਗਿਆ ਜਦ ਮੈਸੀ ਦੇ ਪਾਸ 'ਤੇ ਇਵਾਨ ਨੇ ਗੋਲ ਕਰ ਕੇ ਬਾਰਸੀਲੋਨਾ ਦੀ ਬੜ੍ਹਤ 2-0 ਕਰ ਦਿੱਤੀ। ਇਸ ਤੋਂ 13 ਮਿੰਟ ਬਾਅਦ ਮੈਸੀ ਨੇ ਇਕ ਵਾਰ ਮੁੜ ਆਪਣੇ ਪੈਰਾਂ ਦਾ ਜਾਦੂ ਦਿਖਾਇਆ ਤੇ ਆਪਣਾ ਦੂਜਾ ਤੇ ਟੀਮ ਵੱਲੋਂ ਤੀਜਾ ਗੋਲ ਕਰ ਕੇ ਉਸ ਦੀ ਬੜ੍ਹਤ 3-0 ਕਰ ਦਿੱਤੀ। ਇਸ ਤੋਂ ਬਾਅਦ ਜੁਵੈਂਟਸ ਦੀ ਟੀਮ ਨੇ ਗੋਲ ਫ਼ਰਕ ਘੱਟ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਨਾਕਾਮ ਰਹੀਆਂ।

ਹੋਰ ਮੈਚਾਂ 'ਚ ਬਾਇਰਨ ਮਿਊਨਿਖ ਨੇ ਏਂਡਲੇਕਟ ਨੂੰ ਇਕਤਰਫ਼ਾ ਮੁਕਾਬਲੇ 'ਚ 3-0 ਤੇ ਮਾਨਚੈਸਟਰ ਯੂਨਾਈਟਿਡ ਨੇ ਐੱਫਸੀ ਬਾਸੇਲ ਨੂੰ ਵੀ ਇਸੇ ਫ਼ਰਕ ਨਾਲ ਹਰਾਇਆ। ਚੇਲਸੀ ਨੇ ਸ਼ੁਰੂਆਤ ਕਰ ਰਹੇ ਕਾਰਾਬਗ ਨੂੰ 6-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਇਕ ਹੋਰ ਮੈਚ 'ਚ ਰੋਮਾ ਨੇ ਏਟਲੇਟਿਕੋ ਮੈਡਰਿਡ ਨੂੰ ਗੋਲ ਰਹਿਤ ਬਰਾਬਰੀ 'ਤੇ ਰੋਕ ਦਿੱਤਾ।

---

ਪੀਐੱਸਜੀ ਨੇ ਸੇਲਟਿਕ ਨੂੰ 5-0 ਨਾਲ ਦਰੜਿਆ

ਗਲਾਸਗੋ (ਏਐੱਫਪੀ) : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਚੈਂਪੀਅਨਜ਼ ਲੀਗ 'ਚ ਸੇਲਟਿਕ ਨੂੰ 5-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸੇਲਟਿਕ ਦੀ ਇਹ ਯੂਰਪੀਅਨ ਚੈਂਪੀਅਨਸ਼ਿਪ 'ਚ ਘਰ 'ਚ ਹੁਣ ਤਕ ਸਭ ਤੋਂ ਵੱਡੀ ਹਾਰ ਹੈ। ਇਸ ਹਾਰ ਨਾਲ ਹੀ ਸੇਲਟਿਕ ਦਾ ਇਸ ਲੀਗ 'ਚ ਪਹਿਲੇ ਮੈਚ 'ਚ ਨਾ ਜਿੱਤ ਸਕਣ ਦਾ ਸਿਲਸਿਲਾ ਜਾਰੀ ਹੈ। ਪਿਛਲੇ 20 ਮੈਚਾਂ 'ਚ ਸੇਲਟਿਕ ਇਸ ਲੀਗ 'ਚ ਇਕ ਵੀ ਗੋਲ ਨਹੀਂ ਕਰ ਸਕਿਆ ਹੈ ਜਦਕਿ ਇਸ ਦੌਰਾਨ ਉਸ ਨੇ 48 ਗੋਲ ਖਾਧੇ ਹਨ। ਪੀਐੱਸਜੀ ਦਾ ਖਾਤਾ ਦੁਨੀਆ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਨੇਮਾਰ (19ਵੇਂ ਮਿੰਟ) ਨੇ ਖੋਲਿ੍ਹਆ। ਨੇਮਾਰ ਨੂੰ ਪੀਐੱਸਜੀ ਨੇ ਰਿਕਾਰਡ 1600 ਕਰੋੜ ਰੁਪਏ 'ਚ ਆਪਣੇ ਨਾਲ ਜੋੜਿਆ ਹੈ। ਨੇਮਾਰ ਤੋਂ ਇਲਾਵਾ ਕੇਲੀਅਨ ਮਬਾਪੇ (34ਵੇਂ), ਏਡੀਸਨ ਕਵਾਨੀ (40ਵੇਂ ਤੇ 85ਵੇਂ ਮਿੰਟ) ਤੇ ਮਿਕਾਇਲ ਲੁਸਟਿਗ (83ਵੇਂ ਮਿੰਟ) ਨੇ ਗੋਲ ਕੀਤੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: champions league