ਬੋਪੰਨਾ-ਪਾਬਲੋ ਕੁਆਰਟਰ ਫਾਈਨਲ 'ਚ

Updated on: Fri, 21 Apr 2017 07:04 PM (IST)
  

ਮੋਂਟੇ ਕਾਰਲੋ ਟੈਨਿਸ

-ਇਕੱਠੇ ਖੇਡਦੇ ਹੋਏ ਪਹਿਲੀ ਵਾਰ ਦੋ ਮੁਕਾਬਲੇ ਜਿੱਤੇ ਇੰਡੋ-ਉਰੁਗਵੇ ਜੋੜੀ ਨੇ

-ਅਗਲੇ ਗੇੜ 'ਚ ਹੈਨਰੀ-ਪੀਰਸ ਨਾਲ ਹੋਵੇਗਾ ਰੋਹਨ-ਕਿਊਵਾਸ ਦਾ ਮੁਕਾਬਲਾ

ਮੋਨਾਕੋ (ਪੀਟੀਆਈ) : ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਪਾਬਲੋ ਕਿਊਵਾਸ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਏਟੀਪੀ ਮੋਂਟੇ ਕਾਰਲੋ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ।

ਗੈਰ ਦਰਜਾ ਇੰਡੋ-ਉਰੁਗਵੇ ਜੋੜੀ ਨੇ ਪ੍ਰੀਕੁਆਰਟਰ ਫਾਈਨਲ 'ਚ ਦੱਖਣੀ ਅਫਰੀਕਾ ਦੇ ਰਾਵੇਨ ਕਲਾਸੇਨ ਤੇ ਅਮਰੀਕਾ ਦੇ ਰਾਜੀਵ ਰਾਮ ਦੀ ਪੰਜਵਾ ਦਰਜਾ ਜੋੜੀ ਖ਼ਿਲਾਫ਼ ਪਹਿਲਾ ਸੈੱਟ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ 6-7, 6-4, 10-6 ਨਾਲ ਜਿੱਤ ਦਰਜ ਕੀਤੀ। ਸੈਮੀਫਾਈਨਲ 'ਚ ਥਾਂ ਬਣਾਉਣ ਲਈ ਹੁਣ ਬੋਪੰਨਾ-ਪਾਬਲੋ ਦਾ ਸਾਹਮਣਾ ਫਿਨਲੈਂਡ ਦੇ ਹੈਨਰੀ ਕੋਂਟੀਨੇਨ ਤੇ ਆਸਟ੫ੇਲੀਆ ਦੇ ਜਾਨ ਪੀਰਸ ਦੀ ਸਿਖਰਲਾ ਦਰਜਾ ਜੋੜੀ ਨਾਲ ਹੋਵੇਗਾ ਜਿਨ੍ਹਾਂ ਨੇ ਸਰਬੀਆ ਦੇ ਨੋਵਾਕ ਜੋਕੋਵਿਕ ਤੇ ਵਿਕਟਰ ਟ੫ੋਇਕੀ ਦੀ ਜੋੜੀ ਨੂੰ 6-3, 6-4 ਨਾਲ ਬਾਹਰ ਦਾ ਰਸਤਾ ਦਿਖਾਇਆ। ਇਹ ਬੋਪੰਨਾ ਤੇ ਪਾਬਲੋ ਦਾ ਇਕੱਠੇ ਪੰਜਵਾਂ ਟੂਰਨਾਮੈਂਟ ਹੈ ਅਤੇ ਦੋਵਾਂ ਦਾ ਇਸ ਵਿਚ ਸ਼ਾਨਦਾਰ ਪ੍ਰਦਰਸ਼ਨ ਵੀ ਹੈ। ਇਸ ਤੋਂ ਪਹਿਲਾਂ ਖੇਡੇ ਗਏ ਚਾਰ ਟੂਰਨਾਮੈਂਟਾਂ 'ਚ ਇਹ ਜੋੜੀ ਪਹਿਲਾ ਅੜਿੱਕਾ ਵੀ ਪਾਰ ਨਹੀਂ ਕਰ ਸਕੀ ਸੀ। ਬੋਪੰਨਾ ਨੇ ਸਾਲ ਦੇ ਸ਼ੁਰੂ 'ਚ ਹਮਵਤਨ ਜੀਵਨ ਨੇਦੁਚੇਝੀਅਨ ਨਾਲ ਮਿਲ ਕੇ ਚੇਨਈ ਓਪਨ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਪੋਲੈਂਡ ਦੇ ਜੋੜੀਦਾਰ ਮਾਰਸਿਨ ਮੈਟਕੋਵਸਕੀ ਨਾਲ ਦੁਬਈ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੇ ਸਨ।

ਰਾਮੋਸ ਨੇ ਮਰੇ ਤੋਂ ਬਾਅਦ ਕੀਤਾ ਸਿਲਿਚ ਦਾ ਸ਼ਿਕਾਰ :

ਸਿੰਗਲਜ਼ ਵਰਗ 'ਚ ਸਪੈਨਿਸ਼ ਖਿਡਾਰੀ ਅਲਬਰਟ ਰਾਮੋਸ ਨੇ ਆਪਣਾ ਸੁਨਹਿਰਾ ਸਫਰ ਜਾਰੀ ਰੱਖਦੇ ਹੋਏ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਪ੍ਰੀਕੁਆਰਟਰ ਫਾਈਨਲ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਐਂਡੀ ਮਰੇ ਨੂੰ 6-2, 2-6, 5-7 ਨਾਲ ਬਾਹਰ ਕਰਨ ਵਾਲੇ ਦੁਨੀਆ ਦੇ 24ਵੇਂ ਨੰਬਰ ਦੇ ਖਿਡਾਰੀ ਰਾਮੋਸ ਨੇ ਕੁਆਰਟਰ ਫਾਈਨਲ 'ਚ ਪੰਜਵੇਂ ਨੰਬਰ ਦੇ ਯੋਏਸ਼ੀਆ ਦੇ ਮਾਰਿਨ ਸਿਲਿਚ ਨੂੰ 6-2, 6-7, 6-2 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਰਾਮੋਸ ਨੇ ਪਹਿਲੇ ਏਟੀਪੀ ਵਰਲਡ ਟੂਰ ਮਾਸਟਰਜ਼ 1000 ਦੇ ਆਖ਼ਰੀ ਚਾਰ ਦੀ ਟਿਕਟ ਕਟਾਈ।

ਨਡਾਲ ਤੇ ਜੋਕੋਵਿਕ ਆਖ਼ਰੀ ਅੱਠ 'ਚ :

ਸਰਬੀਆ ਦੇ ਨੋਵਾਕ ਜੋਕੋਵਿਕ ਤੇ ਸਪੇਨ ਦੇ ਰਾਫੇਲ ਨਡਾਲ ਵੀ ਕੁਆਰਟਰ ਫਾਈਨਲ 'ਚ ਪੁੱਜ ਗਏ। ਸਟੇਨ ਵਾਵਰਿੰਕਾ ਉਲਟਫੇਰ ਦਾ ਸ਼ਿਕਾਰ ਹੋ ਗਏ। ਦੋ ਵਾਰ ਦੇ ਚੈਂਪੀਅਨ ਜੋਕੋਵਿਕ ਨੇ ਸਪੇਨ ਦੇ ਪਾਬਲੋ ਕਰੀਨੋ ਬੁਸਟਾ ਨੂੰ 6-2, 4-6, 6-4 ਨਾਲ, ਜਦਕਿ ਨੌਂ ਵਾਰ ਦੇ ਜੇਤੂ ਨਡਾਲ ਨੇ ਜਰਮਨੀ ਦੇ ਐਲੇਗਜ਼ੈਂਡਰ ਜਵੇਰੇਵ ਨੂੰ ਆਸਾਨੀ ਨਾਲ 6-1, 6-1 ਨਾਲ ਮਾਤ ਦਿੱਤੀ। ਸਵਿਟਜ਼ਰਲੈਂਡ ਦੇ ਵਾਵਰਿੰਕਾ ਨੂੰ ਉਰੁਗਵੇ ਦੇ ਪਾਬਲੋ ਕਿਊਵਾਸ ਹੱਥੋਂ 4-6, 4-6 ਨਾਲ ਹਾਰ ਸਹਿਣੀ ਪਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Bopanna, Cuevas reach quarterfinals of Monte Carlo Masters