ਬੀਸੀਸੀਆਈ ਨੂੰ ਓਲੰਪਿਕ 'ਚ ਿਯਕਟ ਦਾ ਸਮਰਥਨ ਕਰਨਾ ਚਾਹੀਦਾ : ਐੱਮਸੀਸੀ ਕਮੇਟੀ

Updated on: Thu, 11 Jan 2018 06:24 PM (IST)
  

ਮੈਲਬੌਰਨ (ਏਜੰਸੀ) : ਐੱਮਸੀਸੀ ਵਿਸ਼ਵ ਿਯਕਟ ਕਮੇਟੀ ਨੇ ਅੱਜ ਬੀਸੀਸੀਸਆਈ ਤੋਂ ਓਲੰਪਿਕ 'ਚ ਿਯਕਟ ਨੂੰ ਸ਼ਾਮਿਲ ਕਰਨ ਦਾ ਪੁਰਜ਼ੋਰ ਸਮਰੱਥਨ ਕਰਨ ਦੀ ਅਪੀਲ ਕੀਤੀ । ਵਿਸ਼ਵ ਿਯਕਟ ਕਮੇਟੀ 'ਚ ਰਿਕੀ ਪੋਂਟਿੰਗ, ਕੁਮਾਰ ਸੰਗਾਕਾਰਾ ਤੇ ਬੰਗਲਾਦੇਸ਼ ਦੇ ਆਲ ਰਾਊਂਡਰ ਸਾਕਿਬ ਅਲ ਹਸਨ ਵਰਗੇ ਖਿਡਾਰੀ ਸ਼ਾਮਿਲ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਿਯਕਟ ਬੋਰਡ ਨੂੰ ਓਲੰਪਿਕ 'ਚ ਇਸ ਖੇਡ ਨੂੰ ਸ਼ਾਮਿਲ ਕਰਨ ਦੀ ਰਾਹ 'ਚ ਰੋੜਾ ਨਹੀਂ ਬਣਨਾ ਚਾਹੀਦਾ ਹੈ।

ਐੱਮਸੀਸੀ ਨੇ ਬਿਆਨ 'ਚ ਕਿਹਾ ਕਿ ਿਯਕਟ ਦਾ ਓਲੰਪਿਕ ਖੇਡ ਬਣਨ ਦੀ ਮੁਹਿੰਮ ਅੱਗੇ ਵਧ ਰਹੀ ਹੈ ਤੇ ਹੁਣ ਇਸ ਦੀ ਰਾਹ 'ਚ ਸਿਰਫ ਇਕ ਹੀ ਰੁਕਾਵਟ ਭਾਰਤ ਦੀ ਸਹਿਮਤੀ ਨਹੀਂ ਹੈ। ਇਸ 'ਚ ਕਿਹਾ ਗਿਆ ਹੈ ਕਿ ਕਮੇਟੀ ਸ਼ੁਰੂ 'ਚ ਹੀ ਟੀ-20 ਿਯਕਟ ਨੂੰ ਓਲੰਪਿਕ ਖੇਡਾਂ 'ਚ ਸ਼ਾਮਿਲ ਦੀ ਸਮਰੱਥਕ ਰਹੀ ਹੈ। ਸਾਡਾ ਮੰਨਣਾ ਹੈ ਕਿ ਇਸ ਖੇਡ ਨੂੰ ਵਿਸ਼ਵ ਭਰ 'ਚ ਸਰਕਾਰੀ ਮਦਦ ਹਾਸਿਲ ਕਰਨ ਤੇ ਵਿਸ਼ਵ ਵਿਕਾਸ ਲਈ ਇਹ ਸਭ ਤੋਂ ਵੱਡਾ ਕਦਮ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BCCI should support cricket in olympic