ਧੋਨੀ ਲਈ ਪਦਮ ਭੂਸ਼ਣ ਦੀ ਸਿਫ਼ਾਰਸ਼

Updated on: Wed, 20 Sep 2017 09:47 PM (IST)
  

ਪੁਰਸਕਾਰ

-ਬੀਸੀਸੀਆਈ ਨੇ ਮਾਹੀ ਦਾ ਨਾਂ ਤੀਜੇ ਸਰਬੋਤਮ ਨਾਗਰਿਕ ਸਨਮਾਨ ਲਈ ਭੇਜਿਆ

-ਧੋਨੀ ਤੋਂ ਪਹਿਲਾਂ ਦਸ ਿਯਕਟਰਾਂ ਨੂੰ ਮਿਲ ਚੁੱਕੈ ਇਹ ਸਨਮਾਨ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਿਯਕਟਰ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂ ਦੇਸ਼ ਦੇ ਤੀਜੇ ਸਰਬੋਤਮ ਸਨਮਾਨ ਪਦਮ ਭੂਸ਼ਣ ਲਈ ਨਾਮਜ਼ਦ ਕੀਤਾ ਹੈ। ਿਯਕਟ ਦੇ ਖੇਤਰ 'ਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਉਨ੍ਹਾਂ ਦਾ ਨਾਂ ਅੱਗੇ ਕੀਤਾ ਹੈ। ਬੀਸੀਸੀਆਈ ਦੇ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਨੇ ਕਿਹਾ ਕਿ ਇਸ ਸਾਲ ਬੋਰਡ ਨੇ ਸਰਬਸੰਮਤੀ ਨਾਲ ਭਾਰਤੀ ਿਯਕਟ ਟੀਮ ਦੇ ਸਭ ਤੋਂ ਸਫ਼ਲ ਕਪਤਾਨਾਂ ਵਿਚੋਂ ਇਕ ਧੋਨੀ ਦਾ ਨਾਂ ਪਦਮ ਭੂਸ਼ਣ ਪੁਰਸਕਾਰ ਲਈ ਚੁਣਿਆ ਹੈ। ਧੋਨੀ ਦੀ ਯੋਗਤਾ ਤੇ ਉਨ੍ਹਾਂ ਦੀ ਸਾਖ਼ 'ਤੇ ਕਿਸੇ ਨੇ ਕੋਈ ਸਵਾਲ ਨਹੀਂ ਖੜ੍ਹੇ ਨਹੀਂ ਕੀਤੇ।

ਧੋਨੀ ਭਾਰਤ ਨੂੰ ਦੋ ਵਿਸ਼ਵ ਕੱਪ ਖ਼ਿਤਾਬ (2011 'ਚ 50 ਓਵਰ ਵਿਸ਼ਵ ਕੱਪ ਤੇ 2007 'ਚ ਟੀ-20 ਫਾਰਮੈਟ) ਜਿਤਾਉਣ ਵਾਲੇ ਇੱਕੋ ਇਕ ਕਪਤਾਨ ਹਨ। 36 ਸਾਲਾ ਧੋਨੀ ਨੇ 302 ਵਨ ਡੇ ਮੈਚਾਂ 'ਚ 9737 ਤੇ 90 ਟੈਸਟ ਮੈਚਾਂ 'ਚ 4876 ਦੌੜਾਂ ਬਣਾਈਆਂ ਹਨ। ਟੀ-20 'ਚ ਉਨ੍ਹਾਂ ਦੇ ਨਾਂ 78 ਮੈਚਾਂ 'ਚ 1212 ਦੌੜਾਂ ਹਨ। ਉਨ੍ਹਾਂ ਨੇ ਕੁੱਲ 16 ਅੰਤਰਰਾਸ਼ਟਰੀ ਸੈਂਕੜੇ (ਟੈਸਟ 'ਚ ਛੇ ਤੇ ਵਨ ਡੇ 'ਚ ਦਸ) ਲਾਏ ਹਨ। ਇਹੀ ਨਹੀਂ ਉਨ੍ਹਾਂ ਦੇ ਨਾਂ ਅਰਧ ਸੈਂਕੜਿਆਂ ਦਾ ਸੈਂਕੜਾ ਵੀ ਹੈ।

ਵਿਕਟਕੀਪਰ ਵਜੋਂ ਧੋਨੀ ਦੇ ਨਾਂ ਸਾਰੇ ਫਾਰਮੈਟਾਂ 'ਚ 584 ਕੈਚ (256 ਟੈਸਟ, 285 ਵਨ ਡੇ ਤੇ 43 ਟੀ-20) ਦਰਜ ਹਨ। ਇਸ ਤੋਂ ਇਲਾਵਾ 163 ਸਟੰਪ ਵੀ ਹਨ। ਧੋਨੀ ਨੂੰ ਪਹਿਲਾਂ ਹੀ ਦੇਸ਼ ਦੇ ਸਰਬੋਤਮ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਤੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜੇ ਉਨ੍ਹਾਂ ਨੂੰ ਪਦਮ ਭੂਸ਼ਣ ਮਿਲ ਜਾਂਦਾ ਹੈ ਤਾਂ ਉਹ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ 11ਵੇਂ ਿਯਕਟਰ ਹੋਣਗੇ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਕਪਿਲ ਦੇਵ, ਸੁਨੀਲ ਗਾਵਸਕਰ, ਰਾਹੁਲ ਦ੫ਾਵਿੜ, ਚੰਦੂ ਬੋਰਡੇ, ਡੀਬੀ ਦੇਵਧਰ, ਸੀਕੇ ਨਾਇਡੂ, ਲਾਲਾ ਅਮਰਨਾਥ, ਰਾਜਾ ਭਾਲਿੰਦਰ ਸਿੰਘ ਤੇ ਵਿਜੇ ਆਨੰਦ ਨੂੰ ਵੀ ਪਦਮ ਭੂਸ਼ਣ ਮਿਲ ਚੁੱਕਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BCCI nominates MS Dhoni for Padma Bhushan award