ਹਾਕੀ ਕੋਚ ਬਲਜੀਤ ਕੌਰ ਨੂੰ ਮਿਲੀ ਤਰੱਕੀ

Updated on: Tue, 07 Aug 2018 09:51 PM (IST)
  

ਤੇਜਿੰਦਰ ਕੌਰ ਥਿੰਦ, ਜਲੰਧਰ : ਸਪੋਰਟਸ ਅਥਾਰਟੀ ਆਫ ਇੰਡੀਆ ਦੀ ਹਾਕੀ ਕੋਚ ਬਲਜੀਤ ਕੌਰ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿਖੇ ਤਾਇਨਾਤ ਸਨ, ਨੂੰ ਭਾਰਤੀ ਖੇਡ ਅਥਾਰਟੀ ਨਵੀਂ ਦਿੱਲੀ ਵਲੋਂ ਸੀਨੀਅਰ ਕੋਚ ਵਜੋਂ ਤਰੱਕੀ ਦੇ ਕੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਲਜੀਤ ਕੌਰ ਨਹਿਰੂ ਗਾਰਡਨ ਸਕੂਲ ਜਲੰਧਰ ਵਿਖੇ ਵੀ ਸੇਵਾ ਨਿਭਾਅ ਚੁੱਕੇ ਹਨ ਤੇ ਬਲਜੀਤ ਕੌਰ ਨੇ ਐੱਮਪੀਐੱਡ, ਐੱਮਫਿਲ ਫਿਜ਼ੀਕਲ ਐਜੂਕੇਸ਼ਨ ਦੀ ਡਿਗਰੀ ਹਾਸਿਲ ਕੀਤੀ ਤੇ ਇਸ ਵੇਲੇ ਸੀਟੀ ਯੂਨੀਵਰਸਿਟੀ ਲੁਧਿਆਣਾ ਤੋਂ ਪੀਐੱਚਡੀ ਫਿਜ਼ੀਕਲ ਐਜੂਕੇਸ਼ਨ ਕਰ ਰਹੇ ਹਨ। ਬਲਜੀਤ ਕੌਰ ਦੀ ਤਰੱਕੀ 'ਤੇ ਓਲੰਪੀਅਨ ਸੰਜੀਵ ਕੁਮਾਰ, ਓਲੰਪੀਅਨ ਗੁਣਦੀਪ ਕੁਮਾਰ, ਓਲੰਪੀਅਨ ਗੁਰਮੇਲ ਸਿੰਘ, ਅਰਜੁਨਾ ਐਵਾਰਡੀ ਰਾਜਬੀਰ ਕੌਰ, ਸੁਰਜੀਤ ਹਾਕੀ ਸੁਸਾਇਟੀ ਦੇ ਚੀਫ ਪੀਆਰਓ ਸੁਰਿੰਦਰ ਭਾਪਾ, ਓਲੰਪੀਅਨ ਬਲਦੇਵ ਸਿੰਘ, ਦਰੋਣਾਚਾਰੀਆ ਐਵਾਰਡੀ ਬਲਦੇਵ ਸਿੰਘ, ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਤੇਜਬੀਰ ਸਿੰਘ ਹੁੰਦਲ, ਬਿਕਰਮਜੀਤ ਸਿੰਘ ਕਾਕਾ ਰੇਲਵੇ , ਕੌਮਾਂਤਰੀ ਹਾਕੀ ਅੰਪਾਇਰ ਗੁਰਿੰਦਰ ਸੰਘਾ, ਹਰਿੰਦਰ ਸੰਘਾ, ਗੁਰਮੀਤ ਮੀਤਾ ਨੇ ਵਧਾਈ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: baljit kaur