ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ ਬਜਰੰਗ

Updated on: Sat, 12 Aug 2017 09:53 PM (IST)
  

ਪੈਰਿਸ (ਪੀਟੀਆਈ) : ਏਸ਼ੀਅਨ ਚੈਂਪੀਅਨ ਭਲਵਾਨ ਬਜਰੰਗ ਪੂਨੀਆ ਅਗਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਮਰਦਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਵਰਗ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਬਜਰੰਗ ਨੇ ਸ਼ਨਿਚਰਵਾਰ ਨੂੰ ਇੱਥੇ ਹੋਏ ਵਿਸ਼ੇਸ਼ ਚੋਣ ਟਰਾਇਲ 'ਚ ਰਾਹੁਲ ਮਾਨ ਨੂੰ 10-0 ਨਾਲ ਮਾਤ ਦੇ ਕੇ 21 ਅਗਸਤ ਤੋਂ ਪੈਰਿਸ 'ਚ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੇ ਗਏ ਖਿਡਾਰੀਆਂ ਦੀ ਆਖ਼ਰੀ ਸੂਚੀ 'ਚ ਥਾਂ ਬਣਾਈ। ਫ੍ਰੀਸਟਾਈਲ ਟੀਮ 'ਚ ਸੰਦੀਪ ਤੋਮਰ (57 ਕਿਲੋਗ੍ਰਾਮ), ਹਰਫੂਲ ਸਿੰਘ (61 ਕਿਲੋਗ੍ਰਾਮ), ਬਜਰੰਗ ਪੂਨੀਆ (65 ਕਿਲੋਗ੍ਰਾਮ), ਅਮਿਤ ਧਨਖੜ (70 ਕਿਲੋਗ੍ਰਾਮ), ਪ੍ਰਵੀਣ ਰਾਣਾ (74 ਕਿਲੋਗ੍ਰਾਮ), ਦੀਪਕ (86 ਕਿਲੋਗ੍ਰਾਮ) ਸੱਤਿਆਵਰਤ ਕਾਦੀਆਨ (97 ਕਿਲੋਗ੍ਰਾਮ) ਤੇ ਸੁਮਿਤ (125 ਕਿਲੋਗ੍ਰਾਮ ਸ਼ਾਮਿਲ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: bajrang Punia