ਅਮਿਤ ਨੇ ਪੈਰਾ ਐਥਲੈਟਿਕਸ 'ਚ ਜਿੱਤਿਆ ਸਿਲਵਰ

Updated on: Mon, 17 Jul 2017 09:54 PM (IST)
  

ਲੰਡਨ (ਪੀਟੀਆਈ) : ਭਾਰਤ ਦੇ ਅਮਿਤ ਕੁਮਾਰ ਸਰੋਹਾ ਨੇ ਸੋਮਵਾਰ ਨੂੰ ਇੱਥੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 'ਚ ਮਰਦ ਵਰਗ ਦੇ ਕਲੱਬ ਥ੍ਰੋਅ ਐੱਫ 51 ਮੁਕਾਬਲੇ 'ਚ ਸਿਲਵਰ ਮੈਡਲ ਆਪਣੀ ਝੋਲੀ ਪਾਇਆ। ਸਰੋਹਾ ਦਾ ਸਰਬੋਤਮ ਥ੍ਰੋਅ 30.25 ਮੀਟਰ ਰਿਹਾ ਜੋ ਉਨ੍ਹਾਂ ਨੇ ਤੀਜੀ ਕੋਸ਼ਿਸ਼ 'ਚ ਹਾਸਿਲ ਕੀਤਾ ਤੇ ਜਿਸ ਕਾਰਨ ਉਹ ਸਿਲਵਰ ਮੈਡਲ ਜਿੱਤਣ 'ਚ ਕਾਮਯਾਬ ਰਹੇ। ਇਸ ਪ੍ਰਕਿਰਿਆ 'ਚ ਹਰਿਆਣਾ ਦੇ ਇਸ ਪੈਰਾ ਐਥਲੀਟ ਨੇ ਨਵਾਂ ਏਸ਼ੀਆਈ ਰਿਕਾਰਡ ਵੀ ਬਣਾ ਦਿੱਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Amit Kumar wins silver in World Para Athletics Championships