ਬੇਲਾ-ਬੇਲਾ (ਆਈਏਐੱਨਐੱਸ) : ਇਸ ਸਾਲ ਮਈ ਵਿਚ ਅੰਤਰਰਾਸ਼ਟਰੀ ਿਯਕਟ ਜਗਤ ਤੋਂ ਸੰਨਿਆਸ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰਨ ਵਾਲੇ ਦੱਖਣੀ ਅਫਰੀਕਾ ਦੇ ਖਿਡਾਰੀ ਏਬੀ ਡਿਵੀਲੀਅਰਜ਼ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਡਿਵੀਲੀਅਰਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਗਲੇ ਕੁਝ ਸਾਲਾਂ ਤਕ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿਚ ਖੇਡਣਗੇ। ਡਿਵੀਲੀਅਰਜ਼ ਨੇ ਕਿਹਾ ਕਿ ਮੈਂ ਅਗਲੇ ਕੁਝ ਸਾਲਾਂ ਤਕ ਆਈਪੀਐੱਲ ਵਿਚ ਖੇਡਦਾ ਰਹਾਂਗਾ। ਇਸ ਨਾਲ ਹੀ ਮੈਂ ਟਾਈਟੰਸ ਲਈ ਵੀ ਖੇਡਣਾ ਚਾਹਾਂਗਾ ਤੇ ਨੌਜਵਾਨ ਖਿਡਾਰੀਆਂ ਦੀ ਮਦਦ ਕਰਨਾ ਚਾਹਾਂਗਾ। ਡਿਵੀਲੀਅਰਜ਼ ਨੇ ਕਿਹਾ ਕਿ ਵਿਸ਼ਵ 'ਚ ਕੁਝ ਪ੍ਰਸਤਾਵ ਵੀ ਮੈਨੂੰ ਮਿਲੇ ਹਨ ਪਰ ਮੈਂ ਆਮ ਤਰੀਕੇ ਨਾਲ ਵਿਚਾਰ ਕਰਨਾ ਸਹੀ ਸਮਝਦਾ ਹਾਂ। ਆਸ ਹੈ ਕਿ ਮੈਂ ਆਪਣੀ ਘਰੇਲੂ ਟੀਮ ਟਾਈਟੰਸ ਨਾਲ ਖੇਡਣਾ ਜਾਰੀ ਰੱਖਾਂਗਾ। ਸੰਨਿਆਸ ਦੇ ਐਲਾਨ ਤੋਂ ਇਹ ਸਾਫ਼ ਜ਼ਾਹਿਰ ਹੋ ਗਿਆ ਕਿ ਡਿਵੀਲੀਅਰਜ਼ ਦੇ ਖਾਤੇ ਵਿਚ ਹੁਣ ਵਿਸ਼ਵ ਕੱਪ ਦਾ ਖ਼ਿਤਾਬ ਕਦੀ ਨਹੀਂ ਜੁੜ ਸਕੇਗਾ ਪਰ ਉਹ ਇਸ ਤੋਂ ਨਿਰਾਸ਼ ਨਹੀਂ ਹਨ।