ਰੈਲੀ ਰੱਦ ਕਰਵਾ ਕੀਤਾ ਲੋਕਤੰਤਰ ਦਾ ਕਤਲ : ਬਾਦਲ

Updated on: Fri, 14 Sep 2018 07:22 PM (IST)
  
ê¿ÜÅì ê¶Ü

ਰੈਲੀ ਰੱਦ ਕਰਵਾ ਕੀਤਾ ਲੋਕਤੰਤਰ ਦਾ ਕਤਲ : ਬਾਦਲ

—ਅਕਾਲੀ ਦਲ ਰੈਲੀ ਦੀ ਮਨਜ਼ੂਰੀ ਲਈ ਜਾਵੇਗਾ ਹਾਈਕੋਰਟ 'ਚ

—ਇਜਾਜ਼ਤ ਲੈਣ ਤੋਂ ਬਾਅਦ ਇਸੇ ਥਾਂ 'ਤੇ ਹੋਵੇਗੀ ਮੁੜ ਰੈਲੀ

ਫੋਟੋ ਬੀਟੀਆਈ 24 ਪੀ

ਕੈਪਸ਼ਨ: ਬਿਠੰਡਾ ਵਿਖੇ ਸਾਬਕਾ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਦੇ ਹੋਏ। ਫੋਟੋ ਰਣਧੀਰ ਬੌਬੀ ਬਿਠੰਡਾ।

ਤੇਜਿੰਦਰਪਾਲ ਸਿੰਘ, ਬਿਠੰਡਾ : ਕਾਂਗਰਸ ਸਰਕਾਰ ਨੇ 16 ਸਤੰਬਰ ਦੀ ਫਰੀਦਕੋਟ ਰੈਲੀ ਨੂੰ ਰੱਦ ਕਰਵਾਕੇ ਲੋਕਤੰਤਰ ਦਾ ਕਤਲ ਕੀਤਾ ਹੈ ਪਰ ਉਹ ਇਸ ਮਾਮਲੇ 'ਚ ਹਾਈਕੋਰਟ ਦਾ ਦਰਵਾਜ਼ਾ ਖੜਕਾ ਰਹੇ ਹਨ ਅਤੇ ਅਦਾਲਤ ਤੋਂ ਇਜਾਜ਼ਤ ਲੈਣ ਤੋਂ ਬਾਅਦ ਅਕਾਲੀ ਦਲ ਫਰੀਦਕੋਟ ਵਿਖੇ ਉਸੇ ਥਾਂ 'ਤੇ ਰੈਲੀ ਕਰੇਗਾ, ਜਿਥੇ ਕਾਂਗਰਸ ਨੇ ਰੱਦ ਕਰਵਾਈ ਹੈ। ਇਹ ਖੁਲਾਸਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਠੰਡਾ 'ਚ ਇਕ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਹਾਜ਼ਰ ਸਨ।

ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਦੀ ਅਮਨ ਸ਼ਾਂਤੀ ਨੂੰ ਖਤਰੇ 'ਚ ਪਾਉਣ ਵਾਲੇ ਗਰਮ ਖਿਆਲੀਆਂ ਨਾਲ ਮਿਲ ਕੇ ਕਾਂਗਰਸ ਨੇ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ 'ਚ ਵੜਣ ਤੋਂ ਰੋਕ ਲਗਾਉਣ ਦੀ ਨੀਤੀ ਬਣਾਈ ਸੀ ਪਰ ਜਿਹੜੀ ਪਿਛਲੇ ਦਿਨੀ ਅਬੋਹਰ ਦੀ ਰੈਲੀ ਹੋਈ ਹੈ ਉਸ ਰੈਲੀ ਦਾ ਇਕੱਠ ਅਤੇ ਲੋਕਾਂ ਦਾ ਅਕਾਲੀ ਦਲ ਵੱਲ ਵਧਦਾ ਝੁਕਾਅ ਦੇਖ ਕੇ ਸੋਚੀ ਸਮਝੀ ਨੀਤੀ ਤਹਿਤ ਇਹ ਫਰੀਦਕੋਟ ਦੀ ਰੈਲੀ ਸਰਕਾਰ ਨੇ ਰੱਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਸਿਆਸੀ ਕੈਰੀਅਰ 'ਚ ਐਮਰਜੈਂਸੀ ਤੋਂ ਬਾਅਦ ਪਹਿਲੀ ਦਫ਼ਾ ਦੇਖਿਆ ਹੈ ਕਿ ਮੌਜੂਦਾ ਸਰਕਾਰ ਵੱਲੋਂ ਕਿਸੇ ਪਾਰਟੀ ਨੂੰ ਰੈਲੀ ਕਰਨ ਤੋਂ ਹੀ ਰੋਕ ਦਿੱਤਾ ਹੋਵੇ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਦੀਆਂ ਇਹ ਮਾੜੀਆਂ ਚਾਲਾਂ ਉਨ੍ਹਾਂ ਨੂੰ ਰੋਕ ਨਹੀਂ ਸਕਦੀਆਂ, ਅਜਿਹੀਆਂ ਕਾਰਵਾਈਆਂ ਨਾਲ ਤਾਂ ਵਰਕਰਾਂ ਅਤੇ ਆਗੂਆਂ ਦਾ ਹੌਸਲਾ ਹੋਰ ਵੀ ਵਧਦਾ ਹੈ।

ਕਾਂਗਰਸ ਗਰਮ ਖਿਆਲੀਆਂ ਨਾਲ ਮਿਲੀ : ਸੁਖਬੀਰ ਬਾਦਲ

ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਫਰੀਦਕੋਟ ਦੀ ਰੈਲੀ ਰੱਦ ਕਰਕੇ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਗਰਮ ਖਿਆਲੀਆਂ ਨਾਲ ਰਲੀ ਹੋਈ ਹੈ ਅਤੇ ਇਹ ਦੋਵੇਂ ਜਣੇ ਪੰਜਾਬ ਨੂੰ ਫਿਰ ਤੋਂ ਪਹਿਲਾਂ ਵਾਲੀ ਅੱਗ 'ਚ ਝੋਕਣ ਨੂੰ ਤਿਆਰ ਬੈਠੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਹਰ ਪਾਸੇ ਅਮਨ ਸਾਂਤੀ ਸੀ ਅਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ ਸੀ ਪਰ ਇਹ ਤਾਂ ਪਹਿਲੀ ਦਫ਼ਾ ਹੋਇਆ ਹੈ ਕਿ ਕੋਈ ਸਰਕਾਰ ਆਪਣੇ ਰਾਜ 'ਚ ਦੂਜੀ ਪਾਰਟੀ ਨੂੰ ਸ਼ਾਂਤਮਈ ਢੰਗ ਨਾਲ ਵੀ ਰੈਲੀ ਕਰਨ 'ਤੇ ਰੋਕ ਲਗਾ ਰਹੀ ਹੈ। ਇਸ ਮੌਕੇ ਐੱਚਐੱਸ ਬੈਂਸ, ਬਲਕਾਰ ਸਿੰਘ ਬਰਾੜ, ਸਾਬਕਾ ਮੇਅਰ ਬਲਵੰਤ ਬੀੜ ਬਹਿਮਣ ਅਤੇ ਓਮ ਪ੫ਕਾਸ਼ ਸ਼ਰਮਾ ਵੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ê¿ÜÅì ê¶Ü