ਹਰੀ ਯਾਂਤੀ ਬਣੀ ਇਤਿਹਾਸ, ਹੁਣ ਇਸ ਤੋਂ ਅੱਗੇ ਵਧੋ : ਬਦਨੌਰ

Updated on: Fri, 14 Sep 2018 06:27 PM (IST)
  
é¯à : ê¿ÜÅ

ਹਰੀ ਯਾਂਤੀ ਬਣੀ ਇਤਿਹਾਸ, ਹੁਣ ਇਸ ਤੋਂ ਅੱਗੇ ਵਧੋ : ਬਦਨੌਰ

—ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ਮਸ਼ੀਨਾਂ ਨਾਲ ਸੰਭਾਲਣ ਦਾ ਸੱਦਾ

—ਪਰਾਲੀ ਦੇ ਨਿਪਟਾਰੇ ਲਈ ਸੂਬਾ ਤੇ ਕੇਂਦਰ ਸਰਕਾਰ ਗੰਭੀਰ

ਸਟਾਫ ਰਿਪੋਰਟਰ, ਪਟਿਆਲਾ : ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਾਤਾਵਰਣ ਸਮੇਤ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਸਰਕਾਰ ਵੱਲੋਂ 80 ਫੀਸਦੀ ਤਕ ਦੀ ਸਬਸਿਡੀ 'ਤੇ ਮੁਹੱਈਆ ਕਰਵਾਈ ਜਾਂਦੀ ਮਸ਼ੀਨਰੀ ਰਾਹੀਂ ਸੰਭਾਲਣ ਲਈ ਅੱਗੇ ਆਉਣ। ਨਵੀਆਂ ਤਕਨੀਕਾਂ ਅਪਣਾ ਕੇ ਆਧੁਨਿਕ ਢੰਗ ਤਰੀਕਿਆਂ ਨਾਲ ਖੇਤੀ ਕਰਨ ਅਤੇ ਸੂਬੇ ਦਾ ਨਾਂ ਦੇਸ਼-ਵਿਦੇਸ਼ 'ਚ ਰੌਸ਼ਨ ਕਰਨ ਬਦਲੇ ਪੰਜਾਬ ਦੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਬਦਨੌਰ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਨੇ ਹੀ ਦੇਸ਼ 'ਚ ਹਰੀ ਕਰਾਂਤੀ ਲਿਆਂਦੀ ਪਰ ਇਹ ਹੁਣ ਇਤਿਹਾਸ ਬਣ ਚੁੱਕੀ ਹੈ, ਇਸ ਲਈ ਹੁਣ ਇਸ ਤੋਂ ਵੀ ਅੱਗੇ ਜਾਣ ਦਾ ਵੇਲਾ ਹੈ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਰਾਜਾ ਗੰਗਾ ਸਿੰਘ ਵੱਲੋਂ ਰਾਜਸਥਾਨ 'ਚ ਵਸਾਉਣ ਅਤੇ ਇਨ੍ਹਾਂ ਵੱਲੋਂ ਉਥੇ ਵੀ ਮਿੰਨੀ ਪੰਜਾਬ ਬਣਾਉਣ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ।

ਬਦਨੌਰ ਸ਼ੁੱਕਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਿਯਸ਼ੀ ਵਿਗਿਆਨ ਕੇਂਦਰ, ਰੌਣੀ ਫਾਰਮ ਵਿਖੇ 'ਆਓ ਧਰਤੀ ਮਾਂ ਬਚਾਈਏ ਪਰਾਲੀ ਨੂੰ ਅੱਗ ਨਾ ਲਾਈਏ' ਦੇ ਉਦੇਸ਼ ਨਾਲ ਲਗਾਏ ਗਏ ਕਿਸਾਨ ਮੇਲੇ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਪ੫ਦਰਸ਼ਨੀਆਂ ਦਾ ਦੌਰਾ ਕਰਨ ਅਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਬਦਨੌਰ ਨੇ ਦੱਸਿਆ ਕਿ ਪਰਾਲੀ ਦੇ ਨਿਪਟਾਰੇ ਲਈ ਕੇਂਦਰ ਅਤੇ ਸੂਬਾ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ 390 ਕਰੋੜ ਰੁਪਏ ਦੀ ਰਾਸ਼ੀ ਪ੫ਦਾਨ ਕੀਤੀ ਹੈ, ਜਿਸ ਰਾਹੀਂ ਕਿਸਾਨਾਂ ਨੂੰ ਖ਼ੁਦ ਲਈ 50 ਫੀਸਦੀ ਤੇ ਸਹਿਕਾਰੀ ਸਭਾਵਾਂ ਤੇ ਐੱਫ਼ਪੀਓ (ਫਾਰਮਰਜ਼ ਪ੫ਡਿਊਸਰ ਆਰਗੇਨਾਈਜੇਸ਼ਨ) ਨੂੰ 80 ਫੀਸਦੀ ਤਕ ਸਬਸਿਡੀ ਦਿੱਤੀ ਜਾਂਦੀ ਹੈ।

ਫੋਟੋ : 14ਪੀਟੀਐਲ : 11ਪੀ

ਰਾਜਪਾਲ ਵੀਪੀ ਬਦਨੌਰ ਰੌਣੀ ਵਿਖੇ ਕਿਸਾਨ ਮੇਲੇ ਦੋਰਾਨ ਖੇਤੀਬਾੜੀ ਮਾਹਿਰਾਂ ਤੋਂ ਫੁੱਲਾਂ ਦੀ ਖੇਤੀ ਸਬੰਧੀ ਜਾਣਕਾਰੀ ਹਾਸਲ ਕਰਦੇ ਹੋਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: é¯à : ê¿ÜÅ