ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਕਰਵਾਇਆ

Updated on: Thu, 14 Jun 2018 07:17 PM (IST)
  
ê»ôàÅ ÓÚ Ã

ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਕਰਵਾਇਆ

ਕੈਪਸ਼ਨ-14ਕੇਪੀਟੀ10ਪੀ, ਪਾਂਸ਼ਟਾ 'ਚ ਮੇਲੇ ਮੌਕੇ ਕਲਾਕਾਰ ਨੂੰ ਸਨਮਾਨਤ ਕਰਦੇ ਹੋਏ ਗੁਲਾਮ ਜੇ ਬੀ ਸ਼ਾਹ, ਸਾਂਈ ਕਰਨੈਲ ਸ਼ਾਹ ਅਤੇ ਹੋਰ।

ਗੁਰਪਾਲ ਪਰਹਾਰ, ਪਾਂਸ਼ਟਾ : ਇਲਾਕਾ ਨਿਵਾਸੀ ਸਮੂਹ ਸ਼ਰਧਾਲੂ-ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਮਾਈ ਭੁੱਲੀ ਘੁਮਾਰੀ ਸਾਬਰੀ ਖ਼ਵਾਜ਼ਾ ਸਾਹਿਬ ਜੀ-ਭੈਰੋਂਬਲੀ ਮਾਈ ਭੁੱਲੀ ਘੁਮਾਰੀ ਦਰਬਾਰ ਪਿੰਡ ਪਾਂਸ਼ਟਾ ਵਿਖੇ ਦੋ ਰੌਜ਼ਾ ਸਲਾਨਾ ਜੋੜ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਅਤੇ ਗੱਦੀ ਨਸ਼ੀਨ ਗੁਲਾਮ ਜੇ ਬੀ ਸ਼ਾਹ ਦੀ ਅਗਵਾਈ ਹੇਠ ਪੂਰੀ ਸ਼ਰਧਾਂ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਨਿਸ਼ਾਨ ਸਾਹਿਬ ਅਤੇ ਚਿਰਾਗ ਰੌਸ਼ਨ ਦੀ ਰਸਮ ਅਦਾ ਕੀਤੇ ਗਈ, ਅਤੇ ਰਾਤ 8 ਤੋਂ 12 ਵਜੇ ਤੱਕ ਕੱਵਾਲੀਆਂ ਅਤੇ ਨਕਲਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਮੇਲੇ ਦੇ ਦੂਸਰੇ ਦਿਨ ਰਾਤ 10 ਵਜੇ ਤੋਂ ਮਹੰਤਾਂ ਅਤੇ ਮੂਰਤਾਂ ਦਾ ਮੁਜ਼ਰਾ ਅਤੇ ਨਾਚ-ਗਾਣੇ ਦੇ ਮਕਾਬਲੇ ਕਰਵਾਏ ਗਏ ਜਿਨ੍ਹਾਂ 'ਚੋਂ ਜੇਤੂਆਂ ਨੂੰ ਵਿਸ਼ੇਸ ਇਨਾਮ ਵੀ ਦਿੱਤੇ ਗਏ। ਦੁਪਿਹਰ 2 ਵਜੇ ਨਾਮੀ ਪਹਿਲਵਾਨਾਂ ਦਰਮਿਆਨ ਿਛੰਝ ਕਰਵਾਈ ਗਈ ਅਤੇ ਸ਼ਾਮ 6 ਵਜੇ ਆਰੰਭ ਹੋਏ ਸੱਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਲੋਕ ਗਾਇਕ ਮਾਸ਼ਾ ਅਲੀ ਅਤੇ ਬੂਟਾ ਮੁਹੰਮਦ ਵਲੋਂ ਦਰਸ਼ਕਾਂ ਦਾ ਰਾਤਭਰ ਖੂਬ ਮਨੋਰੰਜਨ ਕੀਤਾ ਗਿਆ। ਮੇਲੇ ਦੌਰਾਨ ਧੰਨ-ਧੰਨ ਨੂਰ-ਏ-ਖ਼ੁਦਾ ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਦੇ ਮੁਖ ਸੇਵਾਦਾਰ ਅਤੇ ਗੱਦੀ-ਨਸ਼ੀਨ ਸਾਂਈ ਕਰਨੈਲ ਸ਼ਾਹ ਵਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਹਾਜ਼ਰੀ ਲਗਵਾਈ ਗਈ। ਗਰਮੀ ਦੇ ਮੌਸਮ ਦੇ ਚਲਦਿਆਂ ਸਮੁੱਚੇ ਕਾਰਜਯਮ ਦੌਰਾਨਸੇਵਾਦਾਰਾਂ ਵਲੋਂ ਠੰਡੇ-ਮਿੱਠੇ ਜਲ ਦੀ ਛਬੀਲ ਅਤੇ ਲੰਗਰ ਅਤੁੱਟ ਵਰਤਾਏ ਗਏ। ਅੱਜ ਮਿਤੀ 14 ਜੂਨ ਦਿਨ ਸ਼ੁੱਕਰਵਾਰ ਨੂੰ ਖ਼ਵਾਜ਼ਾ ਸਾਹਿਬ ਦੇ ਬੇੜੇ ਦੀ ਰਸਮ ਬਾਦ ਦੁਪਿਹਰ ਅਦਾ ਕੀਤੀ ਜਾਵੇਗੀ ਜਿਸ ਮੌਕੇ ਗੁਲਾਮ ਜੇ ਬੀ ਸ਼ਾਹ ਵਲੋਂ ਸੰਗਤਾਂ ਨੂੰ ਹੁੰਮ-ਹੁੰਮਾਂ ਕੇ ਪਹੁਚਣ ਸਬੰਧੀ ਅਪੀਲ ਕੀਤੀ ਗਈ ਹੈ। ਇਸ ਮੌਕੇ ਬਲਵਿੰਦਰ ਸਿੰਘ, ਪਿਆਰਾ ਲਾਲ, ਕਾਲਾ ਸਿੰਘ ਗਿੱਲ, ਦਵਿੰਦਰ ਰਾਹੁਲ, ਬਲਵਿੰਦਰ ਸਿੰਘ ਬੱਧਣ, ਪਿ੍ਰੰਸ, ੁਵੱਕੀ, ਗੁਰਪ੍ਰੀਤ ਕੌਰ, ਸੁਲਤਾਨਾ ਬੱਧਣ, ਅਮਰਜੀਤ ਕੌਰ, ਸੋਨੂੰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ê»ôàÅ ÓÚ Ã