ਡਾਕਟਰ ਗਿ੍ਰਫਤਾਰੀ ਨੂੰ ਲੈ ਕੇ ਅੜੇ, ਮਰੀਜ਼ ਇਲਾਜ ਨੂੰ ਤਰਸੇ

Updated on: Tue, 12 Jun 2018 08:13 PM (IST)
  
âÅÕàð Ç×Ìë

ਡਾਕਟਰ ਗਿ੍ਰਫਤਾਰੀ ਨੂੰ ਲੈ ਕੇ ਅੜੇ, ਮਰੀਜ਼ ਇਲਾਜ ਨੂੰ ਤਰਸੇ

ਦੂਜੇ ਦਿਨ ਵੀ ਬਿਨਾਂ ਇਲਾਜ਼ ਤੋਂ ਨਿਰਾਸ਼ ਵਾਪਸ ਗਏ ਮਰੀਜ਼

(ਫੋਟੋ ਨੰਬਰ-18,19,20 ਹਿੰਦੀ ਵਿਚੋਂ ਲਵੋ ਜੀ।)

ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਡਾਕਟਰ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਗਿ੍ਰਫਤਾਰ ਨਾ ਕੀਤੇ ਜਾਣ ਦੇ ਕਾਰਨ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੰਗਲਵਾਰ ਨੂੰ ਦੂਜੇ ਦਿਨ ਵੀ ਆਪਣੀ ਹੜਤਾਲ ਨੂੰ ਜ਼ਾਰੀ ਰੱਖਿਆ। ਡਾਕਟਰਾਂ ਨੇ ਦੂਜੇ ਦਿਨ ਵੀ ਐਮਰਜੈਂਸੀ ਨੂੰ ਛੱਡ ਹੋਰ ਸਾਰੀਆਂ ਸਿਹਤ ਸੇਵਾਵਾਂ ਬੰਦ ਰੱਖੀਆਂ। ਡਾਕਟਰ ਮੁਲਜ਼ਮ ਦੀ ਗਿ੍ਰਫਤਾਰੀ ਨੂੰ ਲੈ ਕੇ ਅੜੇ ਰਹੇ। ਬੇਬਸ ਮਰੀਜ਼ਾਂ ਨੂੰ ਦੂਜੇ ਦਿਨ ਵੀ ਬਿਨਾਂ ਇਲਾਜ਼ ਕਰਵਾਏ ਨਿਰਾਸ਼ ਵਾਪਸ ਜਾਣਾ ਪਿਆ। ਕਈ ਮਰੀਜ਼ ਪ੍ਰਾਈਵੇਟ ਹਸਪਤਾਲ ਵਿਚ ਆਪਣਾ ਇਲਾਜ਼ ਕਰਵਾਉਣ ਨੂੰ ਮਜ਼ਬੂਰ ਹੋਏ। ਡਾਕਟਰਾਂ ਦੀ ਹੜਤਾਲ ਦੇ ਦੂਜੇ ਦਿਨ ਸ਼ਹਿਰ ਦੀ ਸਮੂਹ ਲੈਬ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਮਰਥਨ ਦਿੱਤਾ ਅਤੇ ਆਪਣੀਆਂ ਦੁਕਾਨਾਂ ਬੰਦ ਕਰਕੇ ਆਰੋਪੀ ਦੀ ਗਿ੍ਰਫਤਾਰੀ ਨੂੰ ਲੈ ਕੇ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਖਿਲਾਫ ਨਾਅਰੇਬਾਜੀ ਕੀਤੀ। ਮਾਮਲਾ ਸ਼ਨੀਵਾਰ ਰਾਤ ਕਰੀਬ 12 ਵਜੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਸ਼ੱਕੀ ਹਾਲਾਤਾਂ ਦੌਰਾਨ ਬੇਹੋਸ਼ੀ ਦੀ ਹਾਲਤ ਵਿਚ ਲਿਆਂਦੇ ਗਏ ਮਰੀਜ਼ ਨੂੰ ਡਿਊਟੀ ਡਾਕਟਰ ਈਓਐਮਓ ਗੁਰਨਾਮ ਸਿੰਘ ਦੁਆਰਾ ਮਿ੍ਰਤਕ ਘੋਸ਼ਿਤ ਕੀਤੇ ਜਾਣ 'ਤੇ ਗੁੱਸੇ ਵਿਚ ਆਏ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡਾ. ਗੁਰਨਾਮ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਜਬਰਦਸਤੀ ਲਾਸ਼ ਉਠਾ ਕੇ ਲੈ ਗਏ। ਇਸ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਵਿਚ ਹਫੜਾ-ਦਫੜੀ ਮੱਚ ਗਈ। ਇਸ ਸਬੰਧੀ ਡਾ. ਗੁਰਨਾਮ ਸਿੰਘ ਨੇ ਥਾਣਾ ਸਿਟੀ ਦੀ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ, ਪਰ ਪੁਲਿਸ ਨੇ ਕੁੱਟਮਾਰ ਕਰਨ ਅਤੇ ਲਾਸ਼ ਨੂੰ ਜਬਰਦਸਤੀ ਉਠਾ ਕੇ ਲੈ ਕੇ ਜਾਣ ਵਾਲਿਆ ਖਿਲਾਫ ਸੋਮਵਾਰ ਤੱਕ ਕੋਈ ਕਾਰਵਾਈ ਨਹੀ ਕੀਤੀ, ਜਿਸ ਦੇ ਚੱਲਦੇ ਸੋਮਵਾਰ ਸਵੇਰ ਤੋਂ ਹੀ ਡਾਕਟਰਾਂ ਨੇ ਹੜਤਾਲ ਕਰਦੇ ਹੋਏ ਐਮਰਜੈਂਸੀ ਵਾਰਡ ਵੀ ਬੰਦ ਕਰ ਦਿੱਤਾ ਅਤੇ ਸਿਵਲ ਹਸਪਤਾਲ ਵਿਚ ਦਿਨ ਭਰ ਐਮਰਜੈਂਸੀ ਸੇਵਾਵਾਂ ਠੱਪ ਰਹਿਣ ਕਾਰਨ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

-ਬਾਕਸ-ਦੂਜੇ ਦਿਨ ਵੀ ਮਰੀਜ਼ ਨਿਰਾਸ਼ ਹੀ ਵਾਪਸ ਗਏ

ਮੁਲਜ਼ਮ ਨੂੰ ਗਿ੍ਰਫਤਾਰ ਨਾ ਕੀਤੇ ਜਾਣ ਦੇ ਕਾਰਨ ਗੁੱਸੇ ਵਿਚ ਆਏ ਡਾਕਟਰਾਂ ਨੇ ਦੂਸਰੇ ਦਿਨ ਵੀ ਹੜਤਾਲ ਨੂੰ ਜ਼ਾਰੀ ਰੱਖਿਆ। ਜਿਸ ਦੇ ਕਾਰਨ ਮੰਗਲਵਾਰ ਨੂੰ ਹਸਪਤਾਲ ਵਿਚ ਆਪਣਾ ਇਲਾਜ਼ ਕਰਵਾਉਣ ਆਏ ਕਰੀਬ 500 ਮਰੀਜ਼ਾਂ ਬਿਨਾਂ ਇਲਾਜ਼ ਕਰਵਾਏ ਨਿਰਾਸ਼ ਹੀ ਵਾਪਸ ਜਾਣਾ ਪਿਆ। ਕਈ ਮਜ਼ਬੂਰ ਮਰੀਜ਼ ਇਸ ਉਮੀਦ ਨਾਲ ਹਸਪਤਾਲ ਵਿਚ ਦੁਪਹਿਰ ਤੱਕ ਬੈਠੇ ਰਹੇ ਕਿ ਸ਼ਾਇਦ ਹੁਣ ਡਾਕਟਰਾਂ ਨੂੰ ਮਰੀਜ਼ਾਂ ਦੀ ਹਾਲਤ 'ਤੇ ਤਰਸ ਆ ਜਾਵੇ ਅਤੇ ਹੜਤਾਲ ਛੱਡ ਕੇ ਮਰੀਜ਼ਾਂ ਦਾ ਇਲਾਜ਼ ਸ਼ੁਰੂ ਕਰ ਦੇਣਗੇ, ਪਰ ਡਾਕਟਰ ਆਪਣੀ ਹੀ ਜਿੱਦ 'ਤੇ ਅੜੇ ਰਹੇ। ਆਖਿਰਕਾਰ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਪ੍ਰਾਈਵੇਟ ਹਸਪਤਾਲਾਂ ਦਾ ਰੁੱਖ ਕਰਨਾ ਪਿਆ ਅਤੇ ਮਹਿੰਗੇ ਰੇਟਾਂ 'ਤੇ ਆਪਣਾ ਇਲਾਜ਼ ਕਰਵਾਉਣਾ ਪਿਆ।

-ਬਾਕਸ-

ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁਲਜ਼ਮ ਨੂੰ ਕੀਤਾ ਗਿਆ ਗਿ੍ਰਫਤਾਰ

ਮੰਗਲਵਾਰ ਨੂੰ ਪੀਸੀਐਮਐਸ ਡਾਕਟਰ ਐਸੋਸੀਏਸ਼ਨ ਦੇ ਪ੍ਰਧਨ ਡਾ. ਰਾਜੀਵ ਪਰਾਸ਼ਰ ਦੀ ਪ੍ਰਧਾਨਗੀ ਵਿਚ ਡਾ. ਸੰਦੀਪ ਧਵਨ, ਡਾ. ਮੋਹਨਪ੍ਰੀਤ, ਡਾ. ਅਮਨਦੀਪ ਕਪਿਲਾ, ਡਾ. ਪਿ੍ਰੰਸ ਸਰਗੋਧੀਆਂ, ਡਾ. ਸੰਦੀਪ ਭੋਲਾ ਨੇ ਡਿਪਟੀ ਕਮਿਸ਼ਨਰ ਮਹੁੰਮਦ ਤਇਅਬ ਨਾਲ ਮੁਲਾਕਾਤ ਕਰਦੇ ਹੋਏ ਡਾ. ਗੁਰਨਾਮ ਸਿੰਘ ਦੇ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮ ਵਿੱਕੀ ਸਿੰਘ ਮੁਹੱਲਾ ਜੱਟਪੁਰਾ ਨੂੰ ਪੁਲਿਸ ਦੁਆਰ ਗਿ੍ਰਫਤਾਰ ਨਾ ਕਰਨ 'ਤੇ ਮੰਗ ਪੱਤਰ ਸੌਂਪਿਆ। ਡਾਕਟਰਾਂ ਦੁਆਰਾ ਦਿੱਤੇ ਗਏ ਮੰਗ ਪੱਤਰ ਤੋਂ ਬਾਅਦ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ ਤੁਰੰਤ ਐਸਐਸਪੀ ਸੰਦੀਪ ਕੁਮਾਰ ਸ਼ਰਮਾ ਨੂੰ ਫੋਨ 'ਤੇ ਮੁਲਜ਼ਮ ਵਿੱਕੀ ਨੂੰ ਗਿ੍ਰਫਤਾਰ ਕਰਨ ਦੇ ਆਦੇਸ਼ ਦਿੱਤੇ। ਜਿਸ ਤੋਂ ਬਾਅਦ ਪੁਲਿਸ ਨੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਕ ਘੰਟੇ ਬਾਅਦ ਮੁਲਜ਼ਮ ਵਿੱਕੀ ਸਿੰਘ ਨੂੰ ਕਾਬੂ ਕਰ ਲਿਆ। ਮੁਲਜ਼ਮ ਦੇ ਗਿ੍ਰਫਤਾਰ ਹੋਣ ਤੋਂ ਬਾਅਦ ਡਾਕਟਰਾਂ ਨੇ ਆਪਣੀ ਹੜਤਾਲ ਖਤਮ ਕਰਦੇ ਹੋਏ ਦੁਪਹਿਰ ਕਰੀਬ 1 ਵਜੇ ਆਪਣੀ-ਆਪਣੀ ਡਿਊਟੀ ਸੰਭਾਲਦੇ ਹੋਏ ਮਰੀਜ਼ਾਂ ਦਾ ਇਲਾਜ਼ ਕਰਨਾ ਸ਼ੁਰੂ ਕਰ ਦਿੱਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: âÅÕàð Ç×Ìë