ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Updated on: Wed, 16 May 2018 07:36 PM (IST)
  
Õð³à ñ¼×ä

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਫੋਟੋ-16 ਆਰਪੀਆਰ 217ਪੀ

ਮਿ੍ਰਤਕ ਅਮਨਪ੍ਰੀਤ ਸਿੰਘ ਦੀ ਫਾਈਲ ਫੋਟੋ।

ਹਰਜੀਤ ਗਿੱਲ, ਨੂਰਪੁਰਬੇਦੀ : ਪਿੰਡ ਝੱਜ ਵਿਖੇ ਅੱਜ ਅਮਨਪ੍ਰੀਤ ਸਿੰਘ ਪੱੁਤਰ ਵਿੱਕਰ ਸਿੰਘ ਆਪਣੇ ਖੇਤਾਂ 'ਚ ਆਪਣੇ ਪਿਤਾ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀ ਤੇ ਉਹ ਪਿਆਸ ਲੱਗਣ ਤੇ ਮੋਟਰ 'ਤੇ ਪਾਣੀ ਪੀਣ ਲੱਗਾ ਤੇ ਉਸ ਸਮੇਂ ਮੋਟਰ ਵਿਚ ਕਰੰਟ ਆਇਆ ਹੋਇਆ ਸੀ, ਜਿਸ ਨਾਲ ਲੜਕੇ ਨੂੰ ਕਰੰਟ ਲੱਗ ਗਿਆ ਤੇ ਉਸਨੂੰ ਤੁਰੰਤ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਲੈ ਕੇ ਗਏ ਇੱਥੇ ਡਾਕਟਰਾਂ ਦੀ ਟੀਮ ਨੇ ਉਸਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਜਾਣਕਾਰੀ ਅਨੁਸਾਰ ਮਿ੍ਰਤਕ ਦੋ ਭੈਣਾਂ ਦਾ ਇਕੱਲਾ ਭਰਾ ਸੀ। ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਕਲਮਾਂ ਸ. ਬਲਵੀਰ ਸਿੰਘ ਏਐੱਸਆਈ ਨੇ ਦੱਸਿਆ ਕਿ ਮਿ੍ਰਤਕ ਦੀ ਧਾਰਾ 174 ਅਧੀਨ ਕਾਰਵਾਈ ਕਰਕੇ ਮਿ੍ਰਤਕ ਦੀ ਲਾਸ਼ ਦਾ ਪੋਸਟ-ਮਾਰਟਮ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Õð³à ñ¼×ä