ਡੀਏਵੀ ਕਾਲਜ 'ਚ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਨ

Updated on: Sat, 14 Apr 2018 08:40 PM (IST)
  
âƶòÆ ÕÅÇ

ਡੀਏਵੀ ਕਾਲਜ 'ਚ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਨ

ਸਿਟੀਪੀ118) ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਉਂਦੇ ਹੋਏ।

ਸਤਿੰਦਰ ਸ਼ਰਮਾ, ਫਿਲੌਰ ਸਥਾਨਕ ਡੀਆਰਵੀ ਡੀਏਵੀ ਕਾਲਜ ਫਿਲੌਰ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਚੇਚੇ ਤੌਰ 'ਤੇ ਡਾ. ਅੰਬੇਡਕਰ ਦੀ ਫਿਲਾਸਫੀ ਤੇ ਭਾਰਤ ਦੇ ਲੋਕ ਵਿਸ਼ੇ 'ਤੇ ਕਾਲਜ ਦੇ ਪਿ੍ਰੰਸੀਪਲ ਵਿਸ਼ਵ ਬੰਧੂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਡਾ. ਅੰਬੇਡਕਰ ਇਕ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ ਬਲਕਿ ਇਕ 'ਵਿਚਾਰਧਾਰਾ' ਦਾ ਨਾਮ ਹੈ। ਡਾ. ਅੰਬੇਡਕਰ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਸਮਾਨਤਾ ਦਾ ਹੱਕ ਦਵਾਉਣ ਲਈ ਪੂਰਾ ਜੀਵਨ ਲੇਖੇ ਲਾ ਦਿੱਤਾ। ਉਨ੍ਹਾਂ ਭਾਰਤ ਦਾ ਸੰਵਿਧਾਨ ਲਿਖ ਕੇ ਅੌਰਤਾਂ, ਅਛੂਤ ਪਛੜੇ ਅਤੇ ਗਰੀਬ ਸਮਾਜ ਨੂੰ ਉਨ੍ਹਾਂ ਦੇ ਹੱਕ ਲੈ ਕੇ ਦਿੱਤੇ। ਰਾਜ ਤੰਤਰ ਨੂੰ ਖਤਮ ਕਰਕੇ ਲੋਕਤੰਤਰ ਦੀ ਸਥਾਪਨਾ ਕੀਤੀ। 21ਵੀਂ ਸਦੀ ਬਾਵਾ ਸਾਹਿਬ ਡਾ. ਅੰਬੇਡਕਰ ਦੀ ਸਦੀ ਹੈ। ਉਸ ਸਾਰੀ ਉਮਰ ਵੰਡੇ ਹੋਏ ਸਮਾਜ ਨੂੰ ਇਕਮੁੱਠ ਕਰਨ ਦਾ ਯਤਨ ਕਰਦੇ ਰਹੇ।

ਉਨ੍ਹਾਂ ਕਿਹਾ ਕਿ ਮਨੂੰ ਸਮਿ੍ਰਤੀ ਦੀ ਵਰੁਣ ਵੰਡ ਨੇ ਵੰਚਿਤ ਵਰਗ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਿੱਤੀਆਂ, ਇਸ ਲਈ ਜ਼ਰੂਰੀ ਹੈ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸਕਾਰਾਤਮਕ ਢੰਗ ਨਾਲ ਅਮਲ 'ਚ ਲਿਆਂਦਾ ਜਾਵੇ। ਅਖ਼ੀਰ 'ਚ ਬਾਬਾ ਸਾਹਿਬ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਚੜ੍ਹਾਈਆਂ ਗਈਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯੋਗੇਸ਼, ਸ਼ਬਨਮ, ਅਮਨ, ਨੀਰਜ, ਜਗਦੀਸ਼ ਲਾਲ ਅਤੇ ਹੋਰ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: âƶòÆ ÕÅÇ