ਲੜਕੇ ਤੇ ਲੜਕੀਆਂ ਦੋਵੇਂ ਵਰਗਾਂ 'ਚ ਪੀਪੀਐੱਸ ਨਾਭਾ ਨੇ ਮਾਰੀ ਬਾਜ਼ੀ

Updated on: Mon, 17 Jul 2017 06:44 PM (IST)
  

-ਆਲ ਇੰਡੀਆ ਆਈਪੀਐੱਸਸੀ ਹਾਕੀ ਚੈਂਪੀਅਨਸ਼ਿਪ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪੱਤਰ ਪ੫ੇਰਕ, ਨਾਭਾ,

ਪੰਜਾਬ ਦੀ ਸਿਰਮੌਰ ਸਿੱਖਿਆ ਸੰਸਥਾ ਪੀਪੀਐੱਸ ਨਾਭਾ ਵਿਖੇ ਤਿੰਨ ਦਿਨਾ ਆਲ ਇੰਡੀਆ ਆਈਪੀਐੱਸਸੀ ਹਾਕੀ ਚੈਂਪੀਅਨਸ਼ਿਪ (ਲੜਕੇ ਅੰਡਰ-19 ਤੇ ਲੜਕੀਆਂ ਅੰਡਰ-17) ਕਰਵਾਈ ਗਈ ਜਿਸ 'ਚ ਦੇਸ਼ ਦੇ ਨਾਮਵਰ ਸਕੂਲਾਂ ਦੀਆਂ ਲਗਪਗ 14 ਟੀਮਾਂ ਨੇ ਹਿੱਸਾ ਲਿਆ ਸੀ। ਤਿੰਨੇ ਦਿਨ ਫ਼ਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਲੜਕੀਆਂ ਦੇ ਵਰਗ 'ਚ ਫਾਈਨਲ ਮੁਕਾਬਲਾ ਐੱਮਐੱਨਐੱਸਐੱਸ ਰਾਏ ਤੇ ਪੀਪੀਐੱਸ ਨਾਭਾ ਵਿਚਕਾਰ ਹੋਇਆ। ਫ਼ਸਵੇਂ ਮੁਕਾਬਲੇ ਤੋਂ ਬਾਅਦ ਪੀਪੀਅੱੈਸ ਨਾਭਾ ਨੇ ਸ਼ਾਨਦਾਰ ਜਿੱਤ ਪ੫ਾਪਤ ਕਰਦੇ ਹੋਏ ਟਰਾਫੀ ਆਪਣੇ ਨਾਂ ਕੀਤੀ। ਲੜਕਿਆਂ ਦੇ ਵਰਗ 'ਚ ਫਾਈਨਲ ਮੁਕਾਬਲਾ ਵਾਈਪੀਐੱਸ ਪਟਿਆਲਾ ਤੇ ਪੀਪੀਐੱਸ ਨਾਭਾ ਦੇ ਵਿਚਕਾਰ ਹੋਇਆ। ਪੀਪੀਐੱਸ ਨੇ ਸ਼ਾਨਦਾਰ ਖੇਡ ਦਾ ਪ੫ਦਰਸ਼ਨ ਕਰਦੇ ਹੋਏ ਲੜਕਿਆਂ ਦੇ ਵਰਗ ਵਿਚ ਵੀ ਟਰਾਫੀ 'ਤੇ ਕਬਜ਼ਾ ਕੀਤਾ। ਲੜਕਿਆਂ ਦੇ ਵਰਗ 'ਚ ਵਾਈਪੀਐੱਸ ਮੁਹਾਲੀ ਤੇ ਲੜਕੀਆਂ ਦੇ ਵਰਗ 'ਚ ਵੈਲਹਮ ਸਕੂਲ ਦੇਹਰਾਦੂਨ ਤੀਜੇ ਸਥਾਨ 'ਤੇ ਰਹੇ। ਲੜਕਿਆਂ ਦੇ ਵਰਗ 'ਚ ਪੀਪੀਐੱਸ ਨਾਭਾ ਦੇ ਜਸ਼ਨਜੀਤ ਨੂੰ ਬੈਸਟ ਡਿਫੈਂਡਰ, ਭੁਪਿੰਦਰਜੀਤ ਨੂੰ ਬੈਸਟ ਗੋਲਕੀਪਰ ਤੇ ਵਿਭਾਂਸ਼ੂ ਤਿਵਾੜੀ ਨੂੰ ਬੈਸਟ ਖਿਡਾਰੀ ਐਲਾਨਿਆ ਗਿਆ। ਲੜਕੀਆਂ ਦੇ ਵਰਗ 'ਚ ਸਹਿਜਪ੫ੀਤ ਨੂੰ ਬੈਸਟ ਡਿਫੈਂਡਰ ਤੇ ਨਵਨੀਤ ਕੌਰ ਨੂੰ ਬੈਸਟ ਖਿਡਾਰਨ ਐਲਾਨਿਆ ਗਿਆ। ਚੈਂਪੀਅਨਸ਼ਿਪ ਦੇ ਅੰਤ 'ਚ ਇਨਾਮ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਦੀ ਭੂਮਿਕਾ ਆਈਏਐੱਸ ਅਧਿਕਾਰੀ ਜੇਐੱਮ ਬਾਲਾਮੁਰੂਗਨ ਸੈਕਟਰੀ ਗਵਰਨਰ ਪੰਜਾਬ ਨੇ ਨਿਭਾਈ। ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਤੇ ਉਨ੍ਹਾਂ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ। ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਆਖਿਆ ਕਿ ਅੱਜ ਦੇ ਇਹ ਖਿਡਾਰੀ ਕੱਲ੍ਹ ਭਾਰਤ ਦੀ ਨੁਮਾਇੰਦਗੀ ਕਰਨਗੇ ਤੇ ਵਿਸ਼ਵ 'ਚ ਭਾਰਤ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਨੇ ਖਿਡਾਰੀਆਂ ਨੂੰ ਵਧ-ਚੜ੍ਹ ਕੇ ਖੇਡਾਂ 'ਚ ਹਿੱਸਾ ਲੈਣ ਤੇ ਦੇਸ਼ ਦਾ ਨਾਂਮ ਰੋਸ਼ਨ ਕਰਨ ਦੀ ਪ੫ੇਰਨਾ ਦਿੱਤੀ। ਸਮਾਗਮ ਦੇ ਅੰਤ 'ਚ ਸਕੂਲ ਹੈੱਡ ਮਾਸਟਰ ਡਾ. ਜਗਪ੫ੀਤ ਸਿੰਘ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਨੇ ਸਕੂਲ ਦਾ ਨਾਂਮ ਰਾਸ਼ਟਰੀ ਪੱਧਰ 'ਤੇ ਉੱਚਾ ਕੀਤਾ ਹੈ।

ਫੋਟੋ :17ਪੀਟੀਐਲ :1ਪੀ

ਨਾਭਾ ਵਿਖੇ ਸਰਬ ਭਾਰਤੀ ਆਈਪੀਐੱਸਸੀ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਮੁੱਖ ਮਹਿਮਾਨ ਜੇਐੱਮ ਬਾਲਾਮੁਰੂਗਨ। ਪੰਜਾਬੀ ਜਾਗਰਣ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÁÅñ ǧâÆÁ