ਜੈਪੁਰ 'ਚ ਜੀਕਾ ਵਾਇਰਸ ਦੇ ਤਿੰਨ ਮਰੀਜ਼ ਹੋਰ ਆਏ ਸਾਹਮਣੇ

Updated on: Thu, 11 Oct 2018 07:17 PM (IST)
  

ਨਈ ਦੁਨੀਆ, ਜੈਪੁਰ : ਜੈਪੁਰ 'ਚ ਜੀਕਾ ਵਾਇਰਸ ਦੇ ਤਿੰਨ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਹੁਣ 32 ਤਕ ਜਾ ਪੱੁਜੀ ਹੈ।

ਦੇਸ਼ ਵਿਚ ਜੀਕਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਰੀਜ਼ ਜੈਪੁਰ 'ਚ ਹੀ ਸਾਹਮਣੇ ਆ ਰਹੇ ਹਨ। ਇਸ ਬਾਰੇ ਵਿਚ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਰਿਪੋਰਟ ਤਲਬ ਕੀਤੇ ਜਾਣ ਤੋਂ ਬਾਅਦ ਤੋਂ ਸੂਬੇ ਦਾ ਸਿਹਤ ਵਿਭਾਗ ਅਲਰਟ ਹੈ। ਕੇਂਦਰ ਦੀ ਤੀਜੀ ਟੀਮ ਹਾਲਾਤ 'ਤੇ ਨਜ਼ਰ ਰੱਖਣ ਲਈ ਜੈਪੁਰ ਪਹੁੰਚ ਗਈ ਹੈ। ਇਹ ਟੀਮ ਪੁਰਾਣੀ ਟੀਮ ਦਾ ਸਥਾਨ ਲਵੇਗੀ ਅਤੇ ਪੰਜ ਦਿਨ ਇੱਥੇ ਰੁਕ ਕੇ ਹਾਲਾਤ ਦੀ ਮੋਨੀਟਰਿੰਗ ਕਰੇਗੀ।

ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ, ਹੁਣ ਤਕ ਜੈਪੁਰ ਦੇ ਸ਼ਾਸਤਰੀ ਨਗਰ ਇਲਾਕੇ ਵਿਚ ਸੀਮਤ ਇਹ ਬਿਮਾਰੀ ਹੁਣ ਹੋਰ ਥਾਵਾਂ 'ਤੇ ਵੀ ਫੈਲ ਰਹੀ ਹੈ। ਵੀਰਵਾਰ ਨੂੰ ਸਾਹਮਣੇ ਆਏ ਤਿੰਨ ਮਰੀਜ਼ ਸਿੰਧੀ ਕੈਂਪ ਇਲਾਕੇ ਦੇ ਇਕ ਹੋਸਟਲ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਸਵਾਈ ਮਾਨਸਿੰਘ ਹਸਪਤਾਲ ਵਿਚ ਜਾਂਚ ਕੀਤੀ ਗਈ ਸੀ। ਇਸ ਵਿਚਾਲੇ ਕੇਂਦਰ ਦੀ ਤੀਜੀ ਟੀਮ ਵੀ ਜੈਪੁਰ ਪਹੁੰਚ ਗਈ। ਸਿਹਤ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਸ਼ਾਸਤਰੀ ਨਗਰ ਵਿਚ ਤਾਂ ਰੋਜ਼ ਮਰੀਜ਼ਾਂ ਦੇ ਬਾਰੇ ਵਿਚ ਪੁੱਛਗਿੱਛ ਕਰਦੇ ਹਨ ਪਰ ਇਸ ਨਾਲ ਲੱਗਦੇ ਇਲਾਕਿਆਂ ਵਿਚ ਹਾਲੇ ਤਕ ਸਰਗਰਮੀਆਂ ਸ਼ੁਰੂ ਨਹੀਂ ਕੀਤੀਆਂ ਗਈਆਂ ਸਨ। ਹੁਣ ਨਵੇਂ ਇਲਾਕੇ ਵਿਚ ਇਸ ਵਾਇਰਸ ਦੇ ਮਰੀਜ਼ ਸਾਹਮਣੇ ਆਉਣ ਨਾਲ ਹਾਲਾਤ ਹੋਰ ਵਿਗੜਨ ਦੇ ਆਸਾਰ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Zika virus in jaipur