ਫੋਟੋ 115 ਪੀ- ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸੁਸਾਇਟੀ ਦੇ ਅਹੁਦੇਦਾਰ।

-

ਪ੫ਸ਼ੋਤਮ, ਸ਼ਾਮਚੁਰਾਸੀ : ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਪਿੰਡ ਚੁਖਿਆਰਾ ਵਿਖੇ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਪ੫ੀ ਨਿਰਵਾਣ ਦਿਵਸ ਮੌਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬੁਲਾਰਿਆਂ 'ਚ ਅਰਸ਼ਦੀਪ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਇਆ ਤੇ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਇਆ ਜਾਵੇ ਤੇ ਮਿਸ਼ਨ ਸਬੰਧੀ ਜਾਗਰੂਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਬਾਬਾ ਸਾਹਿਬ ਦੁਆਰਾ ਅੌਰਤਾਂ ਨੂੰ ਹੱਕ ਦਿਵਾਏ ਸਨ। ਉਨ੍ਹਾਂ ਹੱਕਾਂ ਦੀ ਵਰਤਂੋ ਅੌਰਤਾਂ ਜਾਗਰੂਕ ਹੋਣ।

ਇਸ ਮੌਕੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਗਈ। ਇਸ ਮੌਕੇ ਸੁਖਵਿੰਦਰ ਸਿੰਘ ਨੇ ਵੀ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਜੋ ਅਧਿਕਾਰ ਦਿਵਾਏ ਹਨ। ਇਸ ਦਾ ਦੇਣ ਅਸੀਂ ਸਾਰੀ ਜਿੰਦਗੀ ਨਹੀਂ ਚੁਕਾ ਸਕਦੇ। ਇਸ ਮੌਕੇ ਸੁਸਾਇਟੀ ਦੇ ਪ੫ਧਾਨ ਮਨਜੀਤ ਸਿੰਘ ਨੇ ਵੀ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸਾਰਿਆਂ ਨੂੰ ਉਨ੍ਹਾਂ ਦੇ ਦੱਸੇ ਮਾਰਗਾਂ 'ਤੇ ਚੱਲਣ ਲਈ ਪ੫ੇਰਿਤ ਕੀਤਾ।

ਇਸ ਮੌਕੇ ਸੁਖਦੇਵ ਰਾਜ, ਰਾਮ ਲਾਲ, ਦੇਸ ਰਾਜ ਮੱਸਾ ਰਾਮ, ਸੁਖਦੇਵ ਰਾਜ ਕਰੜਾ, ਮੋਹਣ ਸਿੰਘ, ਸੋਨੂੰ, ਕਰਨੈਲ ਸਿੰਘ , ਮੈਡਮ ਕੁਲਜੀਤ ਕੌਰ, ਅਮਰੋ, ਗੁਰਦੀਸ਼ ਕੌਰ, ਜੋਗਿੰਦਰ ਕੌਰ, ਪੂਨਮ ਤੇ ਭੋਲੀ ਆਦਿ ਹਾਜ਼ਰ ਸਨ।