ਅਖ਼ਬਾਰਾਂ 'ਚ ਸਭ ਸੱਚ ਨਹੀਂ ਹੁੰਦਾ : ਜਥੇਦਾਰ

Updated on: Thu, 14 Jun 2018 07:12 PM (IST)
  
ôz¯îäÆ Õî¶

ਅਖ਼ਬਾਰਾਂ 'ਚ ਸਭ ਸੱਚ ਨਹੀਂ ਹੁੰਦਾ : ਜਥੇਦਾਰ

ਫੋਟੋ-54

ਕੈਪਸ਼ਨ :

ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਚਰਨਜੀਤ ਸਿੰਘ ਚੱਢਾ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਦੇ ਸਮੇਂ ਦੀ ਤਸਵੀਰ।

- ਸ਼੫ੋਮਣੀ ਕਮੇਟੀ ਵੱਲੋਂ ਚਰਨਜੀਤ ਸਿੰਘ ਚੱਢਾ ਨੂੰ ਸਿਰੋਪਾਓ ਦੇਣ ਦਾ ਮਾਮਲਾ

- ਕਿਹਾ, ਚੱਢਾ ਨੂੰ ਸਿਰੋਪਾ ਦੇਣ ਦੀ ਸ਼ਿਕਾਇਤ ਨਹੀਂ ਮਿਲੀ, ਕਰਵਾਈ ਜਾ ਰਹੀ ਹੈ ਪੜਤਾਲ

ਅੰਮਿ੫ਤਪਾਲ ਸਿੰਘ, ਅੰਮਿ੫ਤਸਰ

ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੫ਧਾਨ ਚਰਨਜੀਤ ਸਿੰਘ ਚੱਢਾ ਨੂੰ 3 ਜੂਨ ਨੂੰ ਸ਼੫ੋਮਣੀ ਕਮੇਟੀ ਵੱਲੋਂ ਸ੫ੀ ਦਰਬਾਰ ਸਾਹਿਬ ਵਿਖੇ ਲੰਗਰ ਘਰ ਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ 23 ਮਈ ਨੂੰ ਸਿਰੋਪਾ ਦੇਣ 'ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਚੱਢਾ ਵਿਰੱੁਧ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ। ਜਦ ਜਥੇਦਾਰ ਨੂੰ ਵੱਖ-ਵੱਖ ਅਖਬਾਰਾਂ ਵਿਚ ਪ੫ਕਾਸ਼ਿਤ ਹੋਈਆਂ ਖਬਰਾਂ ਬਾਰੇ ਕਿਹਾ ਤਾਂ ਜਥੇਦਾਰ ਨੇ ਕਿਹਾ ਕਿ ਅਖਬਾਰਾਂ ਵਿਚ ਸਭ ਸੱਚ ਨਹੀਂ ਹੁੰਦਾ ਜਦ ਕਿ ਇਸ ਦੀ ਪੜਤਾਲ ਸ਼੫ੋਮਣੀ ਕਮੇਟੀ ਵੱਲੋਂ ਕਰਵਾਈ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਚਰਨਜੀਤ ਸਿੰਘ ਚੱਢਾ ਨੂੰ ਸ਼੫ੋਮਣੀ ਕਮੇਟੀ ਵੱਲੋਂ ਸਿਰੋਪਾ ਦੇਣ ਦੀਆਂ ਤਸਵੀਰਾਂ ਤੋਂ ਬਾਅਦ ਸ਼੫ੋਮਣੀ ਕਮੇਟੀ ਦੇ ਪ੫ਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੱਢਾ ਨੂੰ ਸ੫ੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਨੇ 23 ਜਨਵਰੀ 2018 ਤੋਂ 2 ਸਾਲ ਲਈ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦੀ ਨੁਮਾਇੰਦਗੀ ਕਰਨ ਦੀ ਰੋਕ ਲਗਾਉਂਦੇ ਹੋਏ ਅਕਾਲ ਤਖਤ ਵੱਲੋਂ ਤਨਖਾਹ ਲਗਾਈ ਸੀ। ਸ੫ੀ ਅਕਾਲ ਤਖਤ ਸਾਹਿਬ ਤੋਂ ਲੱਗੀ ਹੋਈ ਤਨਖਾਹ ਨੂੰ ਪੂਰੇ ਕੀਤੇ ਬਗੈਰ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਸਿਰੋਪਾ ਨਹੀਂ ਦਿੱਤਾ ਜਾ ਸਕਦਾ।

ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੱਢਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿਖੇ ਦੁੱਧ ਨੂੰ ਸਟੋਰ ਕਰਨ ਵਾਲੀ ਕੈਂਡੀ ਮਸ਼ੀਨ ਭਂਟ ਕਰਨ ਸਮੇਂ ਉਥੋਂ ਦੇ ਪ੫ਬੰਧਕਾਂ ਨੇ ਰਸੀਦ ਦੇਣ ਸਮੇਂ ਸਿਰੋਪੇ ਦੀ ਬਖਸ਼ਿਸ਼ ਕਰ ਦਿੱਤੀ। ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੱਢਾ ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ 23 ਮਈ ਨੂੰ ਉਸ ਸਮੇਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸਿਰੋਪਾਓ ਦਿੱਤਾ ਗਿਆ ਜਦ ਉਹ ਆਪਣੇ ਮਰਹੂਮ ਪੁੱਤਰ ਇੰਦਰਪ੫ੀਤ ਸਿੰਘ ਚੱਢਾ ਦੀ ਆਤਮਕ ਸ਼ਾਂਤੀ ਲਈ ਅਰਦਾਸ ਕਰਨ ਪਹੁੰਚੇ ਸਨ। ਇਨ੍ਹਾਂ ਦੋਨੋਂ ਅਸਥਾਨਾਂ 'ਤੇ ਚਰਨਜੀਤ ਸਿੰਘ ਚੱਢਾ ਦੀ ਪਤਨੀ ਹਰਬੰਸ ਕੌਰ ਵੀ ਨਾਲ ਸਨ। ਚੱਢਾ ਨੂੰ ਸਿਰੋਪਾ ਦੇਣ ਦੇ ਮਾਮਲੇ ਵਿਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਜਥੇਦਾਰ ਨੇ ਕਿਹਾ ਕਿ ਸ਼੫ੋਮਣੀ ਕਮੇਟੀ ਦੇ ਸਕੱਤਰ ਇਸ ਸਬੰਧੀ ਪੜਤਾਲ ਕਰ ਰਹੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ôz¯îäÆ Õî¶