ਲੀਟਲ ਪਿ੫ੰਸ ਦਾ ਖਿਤਾਬ ਜਸਕੀਰਤ ਤੇ ਲਿਟਲ ਪਿ੫ੰਸੈਜ਼ ਦਾ ਖਿਤਾਬ ਵਾਨੀਆ ਨੇ ਜਿੱਤਿਆ

Updated on: Mon, 16 Apr 2018 09:26 PM (IST)
  
ñÆàñ Çêz§Ã

ਲੀਟਲ ਪਿ੫ੰਸ ਦਾ ਖਿਤਾਬ ਜਸਕੀਰਤ ਤੇ ਲਿਟਲ ਪਿ੫ੰਸੈਜ਼ ਦਾ ਖਿਤਾਬ ਵਾਨੀਆ ਨੇ ਜਿੱਤਿਆ

ਬੱਚਿਆਂ ਨੇ ਰੈਂਪ ਵਾਕ, ਸਵੈ ਪਛਾਣ ਅਤੇ ਡਾਂਸ ਦੇ ਦਿਖਾਏ ਜਲਵੇ

ਫੈਂਸੀ ਡ੍ਰੈੱਸ ਮੁਕਾਬਲਿਆਂ 'ਚ ਤਨਮੇ ਬਜਾਜ ਰਿਹਾ ਜੇਤੂ

ਸੀਟੀਪੀ116) ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਅੰਜੂ ਅਟਵਾਲ, ਰਜਨੀ ਸੈਨੀ ਤੇ ਹੋਰ।

ਸੀਟੀਪੀ116ਏ) ਮੁੱਖ ਮਹਿਮਾਨ ਕੌਂਸਲਰ ਅੰਜੂ ਅਟਵਾਲ, ਸੰਜੇ ਅਟਵਾਲ ਨੂੰ ਸਨਮਾਨਿਤ ਕਰਦੇ ਹੋਏ ਰਜਨੀ ਸੈਣੀ ਤੇ ਅਮਨ ਸੈਣੀ।

ਮਨਜੀਤ ਮੱਕੜ, ਗੁਰਾਇਆ : ਏਆਰ ਸੈਣੀ ਗਲੈਮਰ ਵਰਲਡ ਵੱਲੋਂ ਲਿਟਲ ਪਿ੫ੰਸ ਅਤੇ ਪਿ੫ੰਸੈਜ਼ ਫੈਂਸੀ ਡ੍ਰੈੱਸ ਅਤੇ ਮਾਡਿਲੰਗ ਦੇ ਮੁਕਾਬਲੇ ਐੱਸਟੀਐੱਮ ਵਰਲਡ ਸਕੂਲ ਦੇ ਸਹਿਯੋਗ ਨਾਲ ਗੁਰਾਇਆ 'ਚ ਕਰਵਾਏ ਗਏ। ਸਮਾਗਮ ਦੌਰਾਨ ਨਗਰ ਕੌਂਸਲ ਗੁਰਾਇਆ ਦੇ ਕੌਂਸਲਰ ਅੰਜੂ ਅਟਵਾਲ ਅਤੇ ਕਾਂਗਰਸੀ ਆਗੂ ਸੰਜੇ ਅਟਵਾਲ ਨੇ ਮੁੱਖ ਮਹਿਮਾਨ ਅਤੇ ਕੌਂਸਲਰ ਬਲਜਿੰਦਰ ਕਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਬੱਚਿਆਂ ਨੇ ਰੈਂਪ ਵਾਕ, ਸਵੈ ਪਛਾਣ ਅਤੇ ਡਾਂਸ ਦੇ ਜਲਵੇ ਬਿਖੇਰੇ। ਇਹ ਮੁਕਾਬਲੇ ਦੋ ਹਿੱਸਿਆਂ 'ਚ ਕਰਵਾਏ ਗਏ, ਜਿਨ੍ਹਾਂ 'ਚ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਵਿਚ ਫੈਂਸੀ ਡ੍ਰੈੱਸ ਦੇ ਮੁਕਾਬਲੇ ਕਰਵਾਏ ਗਏ ਜਦਕਿ 7 ਤੋਂ 12 ਸਾਲ ਦੇ ਬੱਚਿਆਂ ਵਿਚਕਾਰ ਮਾਡਿਲੰਗ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੱਜਾਂ ਦੀ ਭੂਮਿਕਾ ਗੁਰਲੀਨ ਪੁਰੀ ਧਾਲੀਵਾਲ, ਕੈਮਜ਼ ਸਿੰਘ, ਕੰਵਲਹਰਜੋਤ, ਦਿਪਤੀ ਬੱਤਰਾ, ਚਰਨਪ੫ੀਤ ਕੌਰ ਨੇ ਬਾਖੂਬੀ ਨਿਭਾਈ। ਸੈਲੀਬਿ੫ਟੀ ਗੈਸਟ ਦੇ ਤੌਰ 'ਤੇ ਸਰੀਤਾ ਤਿਵਾੜੀ ਮੌਜੂਦ ਰਹੇ। ਲਿਟਲ ਪਿ੫ੰਸ ਅਤੇ ਪਿ੫ੰਸਜ਼ 2018 ਦੀ ਪ੫ਤੀਯੋਗਤਾ 'ਚ ਮਾਡਿਲੰਗ ਮੁਕਾਬਲਿਆਂ 'ਚ ਲਿਟਲ ਪਿ੫ੰਸ ਦਾ ਖਿਤਾਬ ਜਸਕੀਰਤ ਸਿੰਘ ਸਮਰਾਏ ਅਤੇ ਲੀਟਲ ਪਿ੫ੰਸਜ਼ ਦਾ ਖਿਤਾਬ ਵਾਨੀਆ ਲੁਧਿਆਣਾ ਨੇ ਜਿੱਤਿਆ।

ਜਦਕਿ ਅਵਰਗੁੰਨ ਸਿੰਘ ਜਲੰਧਰ ਤੇ ਇਸ਼ਨੂਰ ਅੰਮਿ੍ਰਤਸਰ ਰਨਰਅੱਪ ਰਹੇ। ਜਦਕਿ 3 ਤੋਂ 6 ਸਾਲਾ ਦੇ ਫੈਂਸੀ ਡ੍ਰੈੱਸ ਮੁਕਾਬਲਿਆਂ 'ਚ ਤਨਮੇ ਬਜਾਜ ਗੁਰਾਇਆ ਜੇਤੂ ਰਿਹਾ। ਇਸ ਮੌਕੇ ਜਿਥੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ, ਉਥੇ ਹੀ ਸਮਾਗਮ 'ਚ ਪੁੱਜੀਆਂ ਪ੫ਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਬਲਜਿੰਦਰ ਕੁਮਾਰ ਪਾਹਵਾ, ਰਜਿੰਦਰ ਪਾਲ, ਜਿੰਮੀ ਪੁੰਜ, ਮੋਨਾ ਸੂਰੀ, ਰਾਜਿੰਦਰ ਕੁਮਾਰੀ, ਰਾਕੇਸ਼ ਦੁੱਗਲ, ਰਜਿੰਦਰ ਕੁਮਾਰ ਥਿੰਦ, ਅਨੂੰ ਉੱਪਲ, ਮੁਨੀਸ਼ ਜਿੰਦਲ, ਸਰੀਤਾ ਤਿਵਾੜੀ, ਸਿਮਰਨਜੋਤ ਕੌਰ, ਰਾਕੇਸ਼ ਕਪੂਰ, ਸਪਨਾ, ਨਿਤਿਨ ਪੁੰਜ, ਅਮਨ ਬਾਵਾ, ਰਚਨਾ ਸੋਂਧੀ, ਅਵਨੀਤ ਕੌਰ, ਵਰੁਣ, ਤੇਜਿੰਦਰ ਮੁਖੀਜਾ, ਅਮਨ ਸੈਣੀ, ਲਾਡੀ ਤੋ ਇਲਾਵਾ ਹੋਰ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ñÆàñ Çêz§Ã