ਮੁਹਾਲੀ ਦੀ ਅਦਾਲਤ 'ਚ ਨਿੰਮਾ ਵੱਲੋਂ ਆਤਮ ਸਮਰਪਣ

Updated on: Mon, 12 Feb 2018 08:40 PM (IST)
  

0007ਪੀ

ਕੈਪਸ਼ਨ

ਕੌਂਸਲ ਪ੫ਧਾਨ ਨਿਰਮਲਜੀਤ ਸਿੰਘ ਨਿੰਮਾ ਦੀ ਪੁਰਾਣੀ ਤਸਵੀਰ।

- ਕਤਲ ਕੇਸ 'ਚ ਨਾਮਜ਼ਦ ਹੋਣ ਮਗਰੋਂ ਪੰਜ ਮਹੀਨਿਆਂ ਤੋਂ ਸੀ ਰੂਪੋਸ਼

- ਅਦਾਲਤ ਨੇ ਭੇਜਿਆ ਪਟਿਆਲਾ ਜੇਲ੍ਹ

ਅਸ਼ਵਿੰਦਰ ਸਿੰਘ, ਬਨੂੜ

6 ਸਤੰਬਰ ਨੂੰ ਸੈਰ ਕਰਦੇ ਸਮੇਂ ਵਾਰਡ ਨੰਬਰ 7 ਦੀ ਕੌਂਸਲਰ ਪ੫ੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਕੇਸ ਵਿਚ ਨਾਮਜ਼ਦ ਨਗਰ ਕੌਂਸਲ ਬਨੂੜ ਦੇ ਪ੫ਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਲੰਮੇ ਸਮੇਂ ਬਾਅਦ ਸੋਮਵਾਰ ਨੂੰ ਮੁਹਾਲੀ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ। ਡਿਊਟੀ ਮੈਜਿਸਟ੍ਰੇਟ ਹਰਜਿੰਦਰ ਕੌਰ ਨੇ ਕੌਂਸਲ ਪ੫ਧਾਨ ਨੂੰ 14 ਦਿਨਾਂ ਲਈ ਅਦਾਲਤੀ ਹਿਰਾਸਤ ਵਿਚ ਪਟਿਆਲਾ ਦੀ ਜੇਲ੍ਹ ਵਿਖੇ ਭੇਜ ਦਿੱਤਾ।

ਨਿਰਮਲਜੀਤ ਸਿੰਘ ਨਿੰਮਾ ਨੇ ਸੋਮਵਾਰ ਬਾਅਦ ਦੁਪਹਿਰ ਅਦਾਲਤ ਵਿਚ ਆਤਮ ਸਮਰਪਣ ਕੀਤਾ। ਥਾਣਾ ਬਨੂੜ ਦੇ ਇੰਚਾਰਜ ਇੰਸਪੈਕਟਰ ਗੁਰਜੀਤ ਸਿੰਘ ਨੇ ਕੌਂਸਲ ਪ੫ਧਾਨ ਵੱਲੋਂ ਅਦਾਲਤ ਵਿਚ ਆਤਮ ਸਮਰਪਣ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਨੂੜ ਪੁਲਿਸ ਇਕ-ਦੋ ਦਿਨਾਂ ਵਿਚ ਅਦਾਲਤ 'ਚੋਂ ਪ੫ੋਡਕਸ਼ਨ ਵਾਰੰਟ ਹਾਸਲ ਕਰ ਕੇ ਉਨ੍ਹਾਂ ਕੋਲੋਂ ਪਿੰਛੀ ਕਤਲ ਕਾਂਡ ਵਿਚ ਪੁੱਛ-ਗਿੱਛ ਕਰੇਗੀ।

ਬਨੂੜ ਪੁਲਿਸ ਨੇ ਕਾਂਗਰਸੀ ਕੌਂਸਲਰ ਪ੫ੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਵਾਲੀਆ ਦੇ 6 ਸਤੰਬਰ ਨੂੰ ਹੋਏ ਕਤਲ ਮਾਮਲੇ ਵਿਚ ਕੌਂਸਲ ਪ੫ਧਾਨ ਨਿਰਮਲਜੀਤ ਸਿੰਘ ਨਿੰਮਾ ਨੂੰ ਨਾਮਜ਼ਦ ਕੀਤਾ ਸੀ। ਉਹ ਉਦੋਂ ਤੋਂ ਹੀ ਪਰਿਵਾਰ ਸਮੇਤ ਰੂਪੋਸ਼ ਸੀ ਤੇ ਪੁਲਿਸ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਸੀ। ਕੌਂਸਲ ਪ੫ਧਾਨ ਨੇ ਪਹਿਲਾਂ ਮੁਹਾਲੀ ਦੀ ਜ਼ਿਲ੍ਹਾ ਅਦਾਲਤ, ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿਚ ਪਟੀਸ਼ਨਾਂ ਦਾਇਰ ਕਰ ਕੇ ਅਗਾਊਂ ਜ਼ਮਾਨਤ ਮੰਗੀ ਸੀ ਪਰ ਕਿਸੇ ਵੀ ਅਦਾਲਤ ਵੱਲੋਂ ਉਨ੍ਹਾਂ ਨੂੰ ਰਾਹਤ ਨਾ ਮਿਲੀ ਤੇ ਸਮੁੱਚੀਆਂ ਅਦਾਲਤਾਂ ਵਿਚ ਉਸ ਦੀਆਂ ਪਟੀਸ਼ਨਾਂ ਖਾਰਜ ਹੋ ਗਈਆਂ। ਕੌਂਸਲ ਪ੫ਧਾਨ ਦੇ ਭਰਾ, ਭਤੀਜਿਆਂ 'ਤੇ ਵੀ ਪਰਚਾ ਦਰਜ ਹੈ ਤੇ ਇਕ ਭਤੀਜੇ ਤੋਂ ਬਿਨਾਂ ਬਾਕੀ ਸਾਰੇ ਮੈਂਬਰ ਰੂਪੋਸ਼ ਹਨ। ਪਿੰਛੀ ਕਤਲ ਕਾਂਡ ਦੇ ਮੁੱਖ ਮੁਲਜ਼ਮ ਦੀਪੂ ਬਨੂੜ ਸਮੇਤ ਹੋਰ ਕਈਂ ਮੁਲਜ਼ਮ ਪਹਿਲਾਂ ਦੀ ਜੇਲ੍ਹਾਂ ਵਿਚ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ìé±ó Õ½ºÃñ ç¶ êzèÅé ÇéðîñÜÆå ÇÃ³Ø Çé³îÅ é¶ î¹ÔÅñÆ çÆ ÁçÅñå Çò¼Ú ÕÆåÅ ÁÅåî Ãîðêä