ਡਰੇਨ ਦਾ ਨਿਰਮਾਣ ਰੁਕਵਾਉਣ ਲਈ ਦੁਕਾਨਦਾਰਾਂ ਕੀਤਾ ਰੋਸ ਪ੍ਰਦਰਸ਼ਨ

Updated on: Tue, 05 Dec 2017 05:57 PM (IST)
  

-ਕੰਪਨੀ 'ਤੇ ਲਗਾਏ ਗਲਤ ਨਿਰਮਾਣ ਕਰਨ ਦੇ ਦੋਸ਼

ਗੁਰਤੇਜ ਸਿੰਘ ਸਿੱਧੂ, ਬਿਠੰਡਾ : ਸਥਾਨਕ ਬਰਨਾਲਾ ਰੋਡ ਬਾਈਪਾਸ (ਬਿਠੰਡਾ-ਸ੫ੀ ਅੰਮਿ੫ਤਸਰ ਫੋਰਲੇਨ) 'ਤੇ ਪਾਣੀ ਦੀ ਨਿਕਾਸੀ ਦੇ ਲਈ ਬਣਾਏ ਜਾ ਰਹੇ ਡ੫ੇਨ ਨੂੰ ਉਚਾਈ 'ਤੇ ਬਣਾਉਣ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਵਿਰੋਧ ਪ੫ਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਤੇ ਡ੫ੇਨ ਦਾ ਕੰਮ ਰੁਕਵਾ ਦਿੱਤਾ। ਦੁਕਾਨਦਾਰਾਂ ਨੇ ਡ੫ੇਨ ਬਣਾ ਰਹੀ ਕੰਪਨੀ 'ਤੇ ਤਕਨੀਕੀ ਪੱਖ ਦੀ ਅਣਦੇਖੀ ਕਰਕੇ ਡ੫ੇਨ ਦਾ ਨਿਰਮਾਣ ਕਰਨ ਦਾ ਦੋਸ਼ ਲਗਾਇਆ ਹੈ।

ਪ੫ਦਰਸ਼ਨ ਕਰ ਰਹ ਦੁਕਾਨਦਾਰ ਵਰੁਣ ਜੌੜਾ, ਪ੫ਵੀਨ ਬਾਂਸਲ, ਸੰਜੀਵ, ਗਿਆਨੀ ਰਾਮ, ਮੂਲ ਚੰਦ, ਰਾਜੀਵ ਬਾਂਸਲ ਆਦਿ ਨੇ ਦੱਸਿਆ ਕਿ ਫੋਰਲੇਨ ਦੀ ਸਾਈਡ ਰੋਡ 'ਤੇ ਰੋਜ਼ ਗਾਰਡਨ ਤੋਂ ਬੀਬੀਵਾਲਾ ਚੌਂਕ ਵਿਚ ਡ੫ੇਨ 1.5 ਐੱਮਐੱਮ ਉਚਾਈ ਤਕ ਬਣਾਉਣਾ ਪਾਸ ਹੋਇਆ ਹੈ, ਪਰ ਇਸਦਾ ਨਿਰਮਾਣ ਕਰ ਰਹੀ ਕੰਪਨੀ ਇਸਨੂੰ 500 ਐੱਮਐੱਮ ਉਚਾਈ ਤਕ ਬਣਾ ਰਹੀ ਹੈ, ਜਿਸ ਕਰਕੇ ਦੁਕਾਨਦਾਰਾਂ ਨੂੰ ਸੜਕ 'ਤੇ ਵਾਹਨ ਖ਼ੜ੍ਹੇ ਕਰਨ ਤੇ ਗਾਹਕਾਂ ਨੂੰ ਦੁਕਾਨ ਅੰਦਰ ਆਉਣ ਲਈ ਰੋਡ ਤੋਂ ਵਲ ਕੇ ਆਉਣਾ ਪੈਂਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇਸ ਕਰਕੇ ਉਨ੍ਹਾਂ ਦੀ ਦੁਕਾਨਦਾਰੀ ਪ੫ਭਾਵਿਤ ਹੋ ਰਹੀ ਹੈ। ਦੁਕਾਨਦਾਰਾਂ ਨੇ ਵਿਰੋਧ ਪ੫ਦਰਸ਼ਨ ਦੌਰਾਨ ਡ੫ੇਨ ਦਾ ਨਿਰਮਾਣ ਕਰ ਰਹੀ ਕੰਪਨੀ ਪਟੇਲ ਇੰਫਰਾਸਟੱਕਚਰ ਦੇ ਪ੫ਤੀਨਿਧੀਆਂ ਨੂੰ ਵੀ ਸਮਝਾ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਦੁਕਾਨਦਾਰ ਵਿਰੋਧ ਕਰਨ ਤੋਂ ਪਿਛੇ ਨਹੀਂ ਸਨ ਹਟ ਰਹੇ, ਜਿਸ ਕਰਕੇ ਕੰਪਨੀ ਨੂੰ ਇਕ ਵਾਰ ਤਾਂ ਆਪਣਾ ਰੋਕਣਾ ਪਿਆ। ਇਸ ਸਬੰਧੀ ਪੀਡਬਲਯੂਬੀ ਦੇ ਐਕਸੀਅਨ ਨੀਰਜ ਭੰਡਾਰੀ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਦੇ ਹਿਸਾਬ ਨਾਲ ਤਕਨੀਕੀ ਪਹਿਲੂਆਂ ਨੂੰ ਧਿਆਨ 'ਚ ਰੱਖਦਿਆਂ ਡ੫ੇਨ ਦੀ ਉਚਾਈ ਜ਼ਿਆਦਾ ਰੱਖਣੀ ਪੈਦੀ ਹੈ, ਨਹੀਂ ਤਾਂ ਇਸਦੇ ਓਵਰਫਲੋਅ ਹੋਣ ਕਰਕੇ ਖ਼ਤਰਾ ਬਣਾ ਸਕਦਾ ਹੈ।

ਫੋਟੋ-ਬੀਟੀਆਈ-20ਪੀ।

ਕੈਪਸ਼ਨ-ਰੋਸ ਪ੫ਦਰਸ਼ਨ ਕਰਦੇ ਹੋਏ ਦੁਕਾਨਦਾਰ। ਫੋਟੋ-ਰਣਧੀਰ ਬੌਬੀ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: zç¹ÕÅéçÅð»