ਫਲੈਗ) ਸ਼ੋ੫ਮਣੀ ਕਮੇਟੀ ਦੀ ਬਜਟ ਇਜਲਾਸ ਸਬੰਧੀ ਮੀਟਿੰਗ

Updated on: Fri, 17 Feb 2017 09:22 PM (IST)
  
ô¯zîäÆ Õî¶

ਫਲੈਗ) ਸ਼ੋ੫ਮਣੀ ਕਮੇਟੀ ਦੀ ਬਜਟ ਇਜਲਾਸ ਸਬੰਧੀ ਮੀਟਿੰਗ

ਫੋਟੋ ਫਾਇਲ,17ਐਸਐਨਡੀ-ਪੀ-29 ਵਿੱਚ

ਫੋਟੋ ਕੈਪਸ਼ਨ

ਜਾਣਕਾਰੀ ਦਿੰਦੇ ਹੋਏ ਪ੫ੋ. ਕਿਰਪਾਲ ਸਿੰਘ ਬਡੂੰਗਰ ਤੇ ਹੋਰ।

ਹੈਡਿੰਗ) ਹਰ ਸਾਲ ਕੀਤਾ ਜਾਵੇਗਾ ਦੋ ਸਿੱਖ ਬੁੱਧੀਜੀਵੀਆਂ ਨੂੰ ਸਨਮਾਨਤ

- ਦਸਮ ਪਾਤਸ਼ਾਹ ਜੀ ਦੇ 350 ਸਾਲਾ ਪ੫ਕਾਸ਼ ਪੁਰਬ ਮੌਕੇ ਨਿਭਾਈਆਂ ਸੇਵਾਵਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਸਨਮਾਤ ਕਰਨ ਦਾ ਫ਼ੈਸਲਾ

ਪੱਤਰ ਪੇ੫ਰਕ, ਫ਼ਤਹਿਗੜ੍ਹ ਸਾਹਿਬ : ਸ਼ੋ੫ਮਣੀ ਕਮੇਟੀ ਦੇ ਪ੫ਧਾਨ ਪ੫ੋ. ਿਯਪਾਲ ਸਿੰਘ ਬਡੂੰਗਰ ਦੀ ਪ੫ਧਾਨਗੀ ਹੇਠ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਇਕੱਤਰਤਾ ਹਾਲ ਵਿਖੇ ਅੰਤਿ੫ੰਗ ਕਮੇਟੀ ਦੀ ਇਕੱਤਰਤਾ ਹੋਈ। ਇਸ ਮੌਕੇ ਬਜਟ ਇਜਲਾਸ, ਸ੫ੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੫ਕਾਸ਼ ਪੁਰਬ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਨਮਾਨਿਤ ਕਰਨ, ਸ਼੫ੋਮਣੀ ਕਮੇਟੀ ਦੇ ਪ੫ਬੰਧ ਅਧੀਨ ਆਉਂਦੇ ਅਦਾਰਿਆਂ ਦੇ ਕੰਮ-ਕਾਰ ਨੂੰ ਚੁਸਤ-ਦਰੁੱਸਤ ਕਰਨ, ਪਿ੫ੰਟਿੰਗ ਪ੫ੈੱਸਾਂ ਦੀ ਉੱਤਮ ਵਿਉਂਤਬੰਦੀ ਕਰਨ, ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਕੰਮਕਾਜ, ਟਰੱਸਟ ਵਿਭਾਗ, ਸੈਕਸ਼ਨ 85, ਸੈਕਸ਼ਨ 87, ਅਮਲਾ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਾਮਲਿਆਂ ਨੂੰ ਵਿਚਾਰਿਆ ਗਿਆ।

ਇਸ ਮੌਕੇ ਪ੫ੋ. ਬਡੂੰਗਰ ਨੇ ਕਿਹਾ ਕਿ ਸ਼੫ੋਮਣੀ ਕਮੇਟੀ ਵੱਲੋਂ ਅਗਲੇ ਮਹੀਨੇ ਕਰਵਾਏ ਜਾ ਰਹੇ ਬਜਟ ਇਜਲਾਸ ਸਬੰਧੀ ਬਜਟ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਵਿਚਾਰਨ ਉਪਰੰਤ ਅੰਤਿ੫ੰਗ ਕਮੇਟੀ ਵੱਲੋਂ ਜਨਰਲ ਹਾਊਸ ਨੂੰ ਭੇਜ ਦਿੱਤਾ ਗਿਆ ਹੈ। ਬਜਟ ਸਬੰਧੀ ਹਾਊਸ ਸੱਦਣ ਦੀ ਤਰੀਕ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੫ਕਾਸ਼ ਪੁਰਬ ਤਖ਼ਤ ਸ੫ੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਕਰਵਾਏ ਸਮਾਗਮਾਂ ਦੇ ਪ੫ਬੰਧਾਂ ਲਈ ਸ਼੫ੋਮਣੀ ਕਮੇਟੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਸਨਮਾਨ ਕਰੇਗੀ।

ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਦੋ ਸਿੱਖਾਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਲਈ ਇਕ ਸਬ-ਕਮੇਟੀ ਬਣਾਈ ਗਈ ਹੈ। ਇਸੇ ਤਰ੍ਹਾਂ ਹੀ ਹਰ ਸਾਲ ਦੋ ਸਿੱਖ ਬੁੱਧੀਜੀਵੀਆਂ ਨੂੰ ਵੀ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼੫ੋਮਣੀ ਕਮੇਟੀ ਦੇ ਪ੫ਬੰਧ ਅਧੀਨ ਚੱਲਦੇ ਅਦਾਰਿਆਂ ਦੇ ਕੰਮਕਾਰ ਨੂੰ ਮੁਕੰਮਲ ਰੂਪ ਵਿਚ ਉੱਤਮ ਅਤੇ ਅਗਾਂਹਵਧੂ ਬਣਾਉਣ ਲਈ ਉਚੇਚਾ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੫ੀ ਆਨੰਦਪੁਰ ਸਾਹਿਬ ਵਿਖੇ ਧਰਮ ਪ੫ਚਾਰ ਲਈ ਇਕ ਵਿਸ਼ੇਸ਼ ਸੈਂਟਰ ਖੋਲਿ੍ਹਆ ਜਾਵੇਗਾ। ਉਨ੍ਹਾਂ ਦੱਸਿਆ ਕਿ 1984 ਦੇ ਪੀੜਤਾਂ ਨੂੰ ਸਹਾਇਤਾ ਸਬੰਧੀ ਪੁੱਜੀਆਂ ਦਰਖਾਸਤਾਂ ਨੂੰ ਵਿਚਾਰਨ ਉਪਰੰਤ ਇਕ ਸਬ-ਕਮੇਟੀ ਗਿਠਤ ਕੀਤੀ ਗਈ ਹੈ, ਜੋ ਸਹਾਇਤਾ ਸਬੰਧੀ ਆਪਣੀ ਰਿਪੋਰਟ ਪੇਸ਼ ਕਰੇਗੀ।

ਇਸ ਮੌਕੇ ਬਲਦੇਵ ਸਿੰਘ ਕਾਇਮਪੁਰ, ਬਾਬਾ ਬੂਟਾ ਸਿੰਘ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਜੈਪਾਲ ਸਿੰਘ ਮੰਡੀਆਂ, ਨਿਰਮਲ ਸਿੰਘ ਹਰਿਆਓ, ਕੁਲਵੰਤ ਸਿੰਘ ਮੰਨਣ, ਬਲਵਿੰਦਰ ਸਿੰਘ ਵੇਈਂਪੂਈ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ô¯zîäÆ Õî¶