ਇਸ ਹਫ਼ਤੇ ਵੀ ਕਿਸਾਨਾਂ 'ਤੇ ਮੰਡਰਾਉਣਗੇ ਚਿੰਤਾ ਦੇ ਬੱਦਲ

Updated on: Mon, 16 Apr 2018 09:26 PM (IST)
  

ਜੇਐੱਨਐੱਨ, ਲੁਧਿਆਣਾ : ਪੰਜਾਬ 'ਚ ਇਸ ਹਫ਼ਤੇ ਵੀ ਕਿਸਾਨਾਂ ਨੂੰ ਬੱਦਲਾਂ ਤੇ ਬਾਰਿਸ਼ ਦੇ ਡਰ ਤੋਂ ਮੁਕਤੀ ਨਹੀਂ ਮਿਲਣ ਵਾਲੀ। ਮੌਸਮ ਵਿਭਾਗ ਅਨੁਸਾਰ 20 ਅਪ੍ਰੈਲ ਤਕ ਸੂਬੇ ਦੇ ਕਈ ਜ਼ਿਲਿ੍ਹਆਂ 'ਚ ਹਲਕੀ ਬੂੰਦਾਬਾਂਦੀ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਅੰਮਿ੍ਰਤਸਰ, ਅਨੰਦਪੁਰ ਸਾਹਿਬ, ਬਿਠੰਡਾ, ਫਿਰੋਜ਼ਪੁਰ, ਪਠਾਨਕੋਟ ਤੇ ਲੁਧਿਆਣੇ 'ਚ ਦਿਨ ਵੇਲੇ ਬੱਦਲ ਛਾਏ ਰਹਿਣ ਤੇ ਬਾਰਿਸ਼ ਹੋਣ ਦੇ ਆਸਾਰ ਹਨ। ਇਸ ਤੋਂ ਬਾਅਦ 18 ਤੇ 19 ਅਪ੍ਰੈਲ ਨੂੰ ਮੌਸਮ ਸਾਫ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਜਦਕਿ 20 ਅਪ੍ਰੈਲ ਨੂੰ ਮੁੜ ਬੱਦਲਾਂ ਦੀ ਵਾਪਸੀ ਤੇ ਬੂੰਦਾਬਾਂਦੀ ਦੀ ਭਵਿੱਖਬਾਣੀ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਰਹੇਗਾ। ਚੇਤੇ ਰਹੇ ਕਿ ਪਿਛਲੇ 15 ਦਿਨਾਂ ਤੋਂ ਪੰਜਾਬ ਦਾ ਮੌਸਮ ਵਿਗੜਿਆ ਹੋਇਆ ਹੈ। ਹਰ ਤੀਜੇ ਦਿਨ ਸੂਬੇ 'ਚ ਬੰੂਦਾਬਾਂਦੀ ਤੇ ਬਾਰਿਸ਼ ਹੋ ਰਹੀ ਹੈ ਜਿਸ ਨਾਲ ਕਣਕ ਦੀ ਵਾਢੀ ਪ੍ਰਭਾਵਿਤ ਹੋ ਰਹੀ ਹੈ।

--------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: weather punjab