ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਟਲਿਆ ਨਹੀਂ ਹੈ ਖ਼ਤਰਾ

Updated on: Wed, 16 May 2018 10:29 PM (IST)
  

ਸਟੇਟ ਬਿਊਰੋ, ਨਵੀਂ ਦਿੱਲੀ :

ਭਾਰਤੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਤਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਸ ਬਾਰੇ ਬੁੱਧਵਾਰ ਨੂੰ ਅਲਰਟ ਜਾਰੀ ਕੀਤਾ ਗਿਆ। ਇਸ ਦੌਰਾਨ ਦਿੱਲੀ ਸਮੇਤ ਉੱਤਰੀ ਭਾਰਤ ਦੇ ਇਲਾਕਿਆਂ 'ਚ ਤੇਜ਼ ਹਨੇਰੀ ਅਤੇ ਬਾਰਿਸ਼ ਹੋ ਸਕਦੀ ਹੈ। ਉੱਥੇ ਮੰਗਲਵਾਰ ਨੂੰ ਅੱਧੀ ਰਾਤ ਦੇ ਬਾਅਦ ਆਈ ਹਨੇਰੀ ਨੇ ਇਕ ਵਾਰੀ ਫਿਰ ਉੱਤਰੀ ਭਾਰਤ ਸਮੇਤ ਦਿੱਲੀ ਦੇ ਲੋਕਾਂ ਨੂੰ ਝੰਜੋੜ ਦਿੱਤਾ। ਹਨੇਰੀ ਦੇ ਕਾਰਨ ਹੋਏ ਹਾਦਸਿਆਂ 'ਚ ਦਿੱਲੀ 'ਚ ਇਕ, ਬੰਗਾਲ 'ਚ ਸੱਤ ਅਤੇ ਹਰਿਆਣਾ 'ਚ ਦੋ ਦੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਇਸ ਹਨੇਰੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿਤਾਵਨੀ ਵੀ ਜਾਰੀ ਨਹੀਂ ਕੀਤੀ ਸੀ। ਰਾਤ ਕਰੀਬ ਤਿੰਨ ਵਜੇ ਐੱਸਐੱਮਐੱਸ ਦੇ ਜ਼ਰੀਏ ਜ਼ਰੂਰ ਇਕ ਅਲਰਟ ਜਾਰੀ ਕੀਤਾ ਗਿਆ ਕਿ ਅਗਲੇ ਤਿੰਨ ਘੰਟੇ ਤਕ ਹਨੇਰੀ ਚੱਲੇਗੀ, ਜਿਸ ਵਿਚ ਹਵਾਵਾਂ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਹੇਗੀ। ਰਾਤ 3.01 ਤੋਂ 3.30 ਵਜੇ ਦੌਰਾਨ ਹਵਾ ਦੀ ਰਫ਼ਤਾਰ ਵੀ ਕਾਫ਼ੀ ਜ਼ਿਆਦਾ ਰਹੀ। ਇਸ ਦੌਰਾਨ ਸਫਦਰਜੰਗ 'ਚ 98 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ। ਹਨੇਰੀ ਦਾ ਇਹ ਦੌਰ ਵੀਰਵਾਰ ਰਾਤ ਵੀ ਜਾਰੀ ਰਹਿ ਸਕਦਾ ਹੈ। ਵਿਭਾਗ ਦੇ ਮੁਤਾਬਿਕ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: weather forcast