ਵੋਟਰ ਸੂਚੀਆਂ ਦੀ ਸੁਧਾਈ ਅੱਜ ਤੋਂ

Updated on: Tue, 14 Nov 2017 10:10 PM (IST)
  

ਸਟੇਟ ਬਿਊਰੋ, ਚੰਡੀਗੜ੍ਹ : ਨਗਰ ਨਿਗਮਾਂ, ਕੌਂਸਲਾਂ ਤੇ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ 15 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨੂੰ ਜ਼ਿਲ੍ਹਾ ਚੋਣ ਅਧਿਕਾਰੀ, ਈਆਰਓ, ਬੀਐੱਲਓ ਤੇ ਪੋਲਿੰਗ ਸਟੇਸ਼ਨ 'ਤੇ ਦੇਖਿਆ ਜਾ ਸਕਦਾ ਹੈ। ਕਮਿਸ਼ਨ ਨੇ ਮੰਗਲਵਾਰ ਨੂੰ ਦੱਸਿਆ ਕਿ ਵੋਟਰ ਸੂਚੀ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਵੈੱਬਸਾਈਟ 'ਤੇ ਉਪਲੱਬਧ ਹੈ।

ਦਾਅਵੇ ਤੇ ਇਤਰਾਜ਼ ਦੇਣ ਲਈ ਫਾਰਮ ਨੰ. 6, 6-ਏ, 7, 8 ਤੇ 8-ਏ ਈਆਰਓ ਦੇ ਪ੍ਰੋਗਰਾਮ 'ਚ 15 ਨਵੰਬਰ ਤੋਂ 14 ਦਸੰਬਰ ਤਕ ਭਰੇ ਜਾ ਸਕਦੇ ਹਨ। ਪਹਿਲੀ ਜਨਵਰੀ 2018 ਨੂੰ 18 ਸਾਲਾ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਨੌਜਵਾਨ ਆਪਣਾ ਨਾਂ ਵੋਟਰ ਸੂਚੀ 'ਚ ਸ਼ਾਮਿਲ ਕਰਵਾ ਸਕਦੇ ਹਨ। ਮੌਜੂਦਾ ਵੋਟਰ ਸੂਚੀਆਂ 'ਚ ਇਸ ਵੇਲੇ 1,99,95,592 ਵੋਟਰ ਸ਼ਾਮਲ ਹਨ। ਵੋਟਰ ਸੂਚੀਆਂ 'ਚ ਸੁਧਾਈ ਦੌਰਾਨ 20,0813 ਨਵੇਂ ਵੋਟਰ ਰਜਿਸਟਰਡ ਹੋਏ ਹਨ, ਜਦਕਿ 89,139 ਮਿ੍ਰਤਕ ਵੋਟਰਾਂ ਦੇ ਨਾਂ ਹਟਾਏ ਗਏ ਹਨ। 18 ਤੇ 25 ਨਵੰਬਰ, 2017 ਨੂੰ ਸਾਰੇ ਬੀਐੱਲਓਜ਼ ਅਤੇ ਸੁਪਰਵਾਈਜ਼ਰ ਆਪਣੇ ਪੋਲਿੰਗ ਸਟੇਸ਼ਨਾਂ ਦੇ ਖੇਤਰ 'ਚ ਵੋਟਰ ਸੂਚੀਆਂ ਪੜ੍ਹਨਗੇ ਜਦਕਿ 19 ਅਤੇ 26 ਨਵੰਬਰ, 2017 ਨੂੰ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਬੀਐੱਲਓਜ਼ ਵੱਲੋਂ ਬਿਨੈ ਪ੍ਰਾਪਤ ਕੀਤੇ ਜਾਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Voter list corrections