ਪ੍ਰਤਾਪ ਰਾਣੇ ਭਵਿੱਖ 'ਚ ਨਹੀਂ ਲੜਨਗੇ ਚੋਣਾਂ : ਵਿਸ਼ਵਜੀਤ

Updated on: Sat, 12 Aug 2017 06:04 PM (IST)
  

ਪਣਜੀ (ਏਜੰਸੀ) :

ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ, ਕਾਂਗਰਸ ਦੇ ਪ੍ਰਮੁੱਖ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਰਾਣੇ ਭਵਿੱਖ 'ਚ ਚੋਣਾਂ ਨਹੀਂ ਲੜਨਗੇ। ਪ੍ਰਤਾਪ ਸਿੰਘ ਰਾਣੇ (78) ਪੋਰੀਅਮ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ। ਉਹ ਸੂਬੇ 'ਚ ਸਭ ਤੋਂ ਜ਼ਿਆਦਾ ਸਮੇਂ ਤਕ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਨੇ ਸਿਆਸਤ 'ਚ ਇਸ ਸਾਲ 50 ਸਾਲ ਪੂਰੇ ਕਰ ਲਏ ਹਨ। ਇੱਥੇ ਪੱਤਰਕਾਰ ਸੰਮੇਲਨ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਮੇਰੇ ਪਿਤਾ ਹੁਣ ਦੁਬਾਰਾ ਚੋਣ ਲੜਨ ਨਹੀਂ ਜਾ ਰਹੇ। ਉਹ ਇਸ ਵਾਰੀ ਵੀ ਚੋਣ ਨਹੀਂ ਲੜਨਾ ਚਾਹੁੰਦੇ ਸਨ ਪਰ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਮਜਬੂਰ ਕੀਤਾ ਸੀ। ਇਸ ਸਾਲ ਫਰਵਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਦੋਨੋਂ ਪਿਤਾ-ਪੁੱਤਰ ਕਾਂਗਰਸ ਤੋਂ ਵਿਧਾਇਕ ਚੁਣੇ ਗਏ ਸਨ। ਹਾਲਾਂਕਿ ਵਿਸ਼ਵਜੀਤ ਵਾਲਪੋਈ ਤੋਂ ਆਪਣੀ ਸੀਟ ਅਤੇ ਕਾਂਗਰਸ ਪਾਰਟੀ ਦੋਨੋਂ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ ਸਨ।

ਬਾਅਦ 'ਚ ਵਿਸ਼ਵਜੀਤ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਮੰਤਰੀ ਮੰਡਲ 'ਚ ਸ਼ਾਮਿਲ ਹੋ ਗਏ। ਹੁਣ ਉਹ ਵਾਲਪੋਈ ਤੋਂ 23 ਅਗਸਤ ਨੂੰ ਜ਼ਿਮਨੀ ਚੋਣ ਲੜ ਰਹੇ ਹਨ। ਭਾਜਪਾ ਨੇਤਾ ਵਿਸ਼ਵਜੀਤ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਮੁੱਖ ਵਿਰੋਧੀ ਪਾਰਟੀ ਕਾਂਗਰਸ ਨਾਲ ਜੁੜੇ ਹੋਏ ਹਨ ਪਰ ਉਹ ਵਾਲਪੋਈ 'ਚ ਉਨ੍ਹਾਂ ਦੇ ਖ਼ਿਲਾਫ਼ ਮੁਹਿੰਮ ਨਹੀਂ ਚਲਾ ਰਹੇ। ਕਾਂਗਰਸ ਨੇ ਵਿਸ਼ਵਜੀਤ ਦੇ ਖ਼ਿਲਾਫ਼ ਸਾਬਕਾ ਗ੍ਰਹਿ ਮੰਤਰੀ ਰਵੀ ਨਾਇਕ ਦੇ ਬੇਟੇ ਰਾਏ ਨਾਇਕ ਨੂੰ ਖੜ੍ਹਾ ਕੀਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: vishavjeet rane