ਜੇਐੱਨਐੱਨ, ਉੱਤਰਕਾਸ਼ੀ : ਭਾਰਤ-ਚੀਨ ਸਰਹੱਦ ਦੇ ਨੇਲਾਂਗ ਬਾਰਡਰ 'ਤੇ ਫ਼ੌਜ ਅਤੇ ਆਈਟੀਬੀਪੀ ਦਾ ਸਾਂਝਾ ਜੰਗੀ ਅਭਿਆਸ 15 ਸਤੰਬਰ ਤੋਂ ਜਾਰੀ ਹੈ। ਇਸ ਦੇ ਨਾਲ ਹੀ ਪਿਛਲੇ ਮੰਗਲਵਾਰ ਤੋਂ ਸਰਹੱਦੀ ਖੇਤਰ ਵਿਚ ਹਵਾਈ ਫ਼ੌਜ ਅਤੇ ਫ਼ੌਜ ਦਾ ਸਾਂਝਾ ਜੰਗੀ ਅਭਿਆਸ ਸ਼ੁਰੂ ਹੋ ਗਿਆ ਹੈ। ਇਸੇ ਕੜੀ ਵਿਚ ਬੁੱਧਵਾਰ ਸਵੇਰੇ ਹੈਲੀਕਾਪਟਰ ਰਾਹੀਂ ਹਵਾਈ ਫ਼ੌਜ ਦੀ ਟੀਮ ਚਿਨਯਾਲੀਸੌੜ ਪੁੱਜੀ। ਹਵਾਈ ਫ਼ੌਜ ਦੇ ਮਾਲਵਾਹਕ ਜਹਾਜ਼ ਏਐੱਨ-32 ਨੇ ਚਿਨਯਾਲੀਸੌੜ ਹਵਾਈ ਪੱਟੀ ਦੇ ਉਪਰੋਂ ਹੁੰਦੇ ਹੋਏ ਉੱਤਰਕਾਸ਼ੀ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਵੀਰਵਾਰ ਨੂੰ ਚਿਨਯਾਲੀਸੌੜ ਹਵਾਈ ਪੱਟੀ 'ਤੇ ਏਐੱਨ-32 ਦੀ ਲੈਂਡਿੰਗ ਅਤੇ ਫ਼ੌਜ ਅਤੇ ਹਵਾਈ ਫ਼ੌਜ ਦੇ ਸਾਂਝੇ ਅਭਿਆਸ ਦਾ ਪ੍ਰੋਗਰਾਮ ਤੈਅ ਹੈ।