ਭੂ ਮਾਫ਼ੀਆ ਮੋਤੀ ਗੋਇਲ ਦਾ ਕਤਲ

Updated on: Mon, 16 Apr 2018 09:26 PM (IST)
  

ਜੇਐੱਨਐੱਨ, ਨੋਇਡਾ : ਦੇਸ਼ ਦੇ ਸਭ ਤੋਂ ਵੱਡੇ ਭੂ ਮਾਫ਼ੀਆ 'ਚੋਂ ਇਕ ਮੋਤੀ ਗੋਇਲ ਦਾ ਸੋਮਵਾਰ ਸ਼ਾਮ ਨੂੰ ਲਗਪਗ ਪੰਜ ਵਜੇ ਨੋਇਡਾ ਦੇ ਸੈਕਟਰ 49 ਦੇ ਹਿੰਡਨ ਵਿਹਾਰ ਕੋਲ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਮੇਨ ਰੋਡ ਕਿਨਾਰੇ ਪਲਾਟ 'ਤੇ ਮਕਾਨ ਬਣਾਉਣ ਲਈ ਨੀਂਹ ਪੁਟਵਾ ਰਿਹਾ ਸੀ। ਇਸ ਦੌਰਾਨ ਪਲਸਰ ਸਵਾਰ ਦੋ ਸ਼ੂਟਰ ਪਹੁੰਚੇ। ਅੱਠ-ਦਸ ਰੌਂਦ ਫਾਇਰ ਕੀਤੇ। ਤਿੰਨ ਗੋਲ਼ੀਆਂ ਮੋਤੀ ਨੂੰ ਲੱਗੀਆਂ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਗੋਲ਼ੀ ਸਿਰ 'ਚ ਲੱਗੀ ਹੈ। ਘਟਨਾ ਤੋਂ ਬਾਅਦ ਉੱਥੇ ਕੰਮ ਕਰ ਰਹੇ ਮਜ਼ਦੂਰ ਵੀ ਭੱਜ ਨਿਕਲੇ। ਜਿਸ ਦੌਰਾਨ ਘਟਨਾ ਵਾਪਰੀ, ਉਸ ਸਮੇਂ ਕੁਝ ਹੀ ਦੂਰੀ 'ਤੇ ਸੀਓ ਗਸ਼ਤ ਕਰ ਰਹੇ ਸਨ। ਕਤਲ ਦੀ ਸੂਚਨਾ ਅੱਗ ਵਾਂਗ ਫੈਲੀ, ਜਿਸ ਪਿੱਛੋਂ ਮੌਕੇ 'ਤੇ ਭਾਰੀ ਭੀੜ ਇਕੱਤਰ ਹੋ ਗਈ। ਇਸ ਦੌਰਾਨ ਮਾਰਗ 'ਤੇ ਜਾਮ ਲੱਗ ਗਿਆ।

--

ਇੰਜ ਸਾਹਮਣੇ ਆਇਆ ਜ਼ਮੀਨ ਦਾ ਮਹਾਂ ਘੁਟਾਲਾ

ਸੰਨ 2005 'ਚ ਉੱਤਰ ਪ੫ਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹਾ ਪ੫ਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਮੋਤੀ ਗੋਇਲ ਨੇ ਜਾਅਲੀ ਦਸਤਾਵੇਜ਼ ਦੇ ਆਧਾਰ 'ਤੇ ਗਾਜ਼ੀਆਬਾਦ, ਗੌਤਮਬੁੱਧ ਨਗਰ, ਅਤੇ ਬੁਲੰਦਸ਼ਹਿਰ 'ਚ ਅਰਬਾਂ ਦੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰ ਰੱਖਿਆ ਹੈ। ਸ਼ਿਕਾਇਤ ਦੇ ਆਧਾਰ 'ਤੇ ਗੌਤਮਬੁੱਧ ਨਗਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਸੰਤੋਸ਼ ਯਾਦਵ ਨੇ ਮਾਮਲੇ ਦੀ ਜਾਂਚ ਕਰਵਾਈ। ਜਾਂਚ 'ਚ ਜ਼ਮੀਨ 'ਤੇ ਕਬਜ਼ਾ ਕਰਨ ਦਾ ਮਾਮਲਾ ਸਹੀ ਪਾਇਆ ਗਿਆ। ਇਸ ਪਿੱਛੋਂ ਜ਼ਮੀਨ ਨੱਪਣ ਦੇ ਦੋਸ਼ 'ਚ ਮੋਤੀ ਗੋਇਲ ਸਮੇਤ 12 ਖ਼ਿਲਾਫ਼ ਸੂਰਜਪੁਰ ਥਾਣੇ 'ਚ ਐੱਫਆਈਆਰ ਦਰਜ ਕਰਵਾਈ ਗਈ ਸੀ। ਮਾਮਲਾ ਸੁਰਖ਼ੀਆਂ 'ਚ ਆਉਣ ਪਿੱਛੋਂ ਕੇਸ ਦੀ ਜਾਂਚ ਸੀਬੀਆਈ ਨੂੰ ਤਬਦੀਲ ਕਰ ਦਿੱਤੀ ਗਈ ਸੀ। ਇਸ ਪਿੱਛੋਂ ਸੀਬੀਆਈ ਨੇ ਸਾਰੇ ਦੋਸ਼ੀਆਂ ਨੂੰ ਗਿ੫ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: up ssssdd