ਪਿ੫ੰਸੀਪਲ ਬਣਨ ਦਾ ਸੁਪਨਾ ਸਾਕਾਰ ਕਰਨ ਲਈ ਊਨਾ ਦੇ ਅਧਿਆਪਕ ਨੇ ਕੀਤੇ ਸਨ 10ਵੀਂ ਤੇ 12ਵੀਂ ਦੇ ਪਰਚੇ ਲੀਕ

Updated on: Fri, 13 Apr 2018 02:00 PM (IST)
  
Una Teacher leak will be 10th and 12th paper leak

ਪਿ੫ੰਸੀਪਲ ਬਣਨ ਦਾ ਸੁਪਨਾ ਸਾਕਾਰ ਕਰਨ ਲਈ ਊਨਾ ਦੇ ਅਧਿਆਪਕ ਨੇ ਕੀਤੇ ਸਨ 10ਵੀਂ ਤੇ 12ਵੀਂ ਦੇ ਪਰਚੇ ਲੀਕ

ਨਵੀਂ ਦਿੱਲੀ: ਊਨਾ ਸਥਿਤ ਡੀਏਵੀ ਸਕੂਲ 'ਚ ਇਕਨੌਮਿਕਸ ਦੇ ਅਧਿਆਪਕ ਰਾਕੇਸ਼ ਕੁਮਾਰ ਨੇ ਆਪਣਾ ਪਿ੫ੰਸੀਪਲ ਬਣਨ ਦਾ ਸੁਪਨਾ ਪੂਰਾ ਕਰਨ ਲਈ ਬੀਤੀ 28 ਅਪ੫ੈਲ ਨੂੰ 12ਵੀਂ ਜਮਾਤ ਦਾ ਅਰਥ-ਸ਼ਾਸਤਰ ਅਤੇ 10ਵੀਂ ਜਮਾਤ ਦਾ ਗਣਿਤ ਦਾ ਪੇਪਰ ਲੀਕ ਕਰ ਦਿੱਤਾ ਸੀ¢ ਦਰਅਸਲ, ਿਫ਼ਰੋਜ਼ਪੁਰ ਦੇ ਇਕ ਸਕੂਲ 'ਚ ਲਾਇਬ੫ੇਰੀਅਨ ਵਜੋਂ ਕੰਮ ਕਰਦੀ ਉਸ ਦੀ ਇਕ ਰਿਸ਼ਤੇਦਾਰ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਜੇ ਉਹ ਉਸ ਨੂੰ ਪਰਚੇ ਦੇ ਦੇਵੇਗਾ, ਤਾਂ ਉਹ ਉਸ ਨੂੰ ਪਿ੫ੰਸੀਪਲ ਵਜੋਂ ਤਰੱਕੀ ਦਿਵਾ ਦੇਵੇਗੀ¢ ਮੁਲਜ਼ਮ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਆਪਣ ਗੁਨਾਹ ਕਬੂਲ ਕਰ ਲਿਆ ਹੈ¢ ਉਸ ਨੇ ਸਾਰਾ ਪਰਚਾ ਪਹਿਲਾਂ ਕਾਗਜ਼ਾਂ 'ਤੇ ਆਪਣੇ ਹੱਥ ਨਾਲ ਲਿਖਿਆ ਤੇ ਫਿਰ ਉਹ ਿਫ਼ਰੋਜ਼ਪੁਰ ਰਹਿੰਦੀ ਆਪਣੀ ਭਰਜਾਈ ਨੂੰ ਭੇਜਿਆ ਸੀ¢ ਭਰਜਾਈ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਦਿੱਲੀ 'ਚ ਡੀਏਵੀ ਦੀ ਮੈਨੇਜਮੈਂਟ ਨਾਲ ਉਸ ਦੇ ਚੰਗੇ ਸਬੰਧ ਹਨ ਤੇ ਉਹ ਉਸ ਨੂੰ ਤਰੱਕੀ ਦਿਵਾ ਦੇਵੇਗੀ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Una Teacher leak will be 10th and 12th paper leak